ਲਗਾਤਾਰ 55ਵੀਂ ਵਾਰ ਖੂਨਦਾਨ ਕਰਕੇ ਨਰ ਸਿੰਘ ਇੰਸਾਂ ਨੇ ਰਚਿਆ ਇਤਿਹਾਸ

blood

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦਾ ਕਮਾਲ

  • ਨਰ ਸਿੰਘ ਇੰਸਾਂ ਦਾ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ਼ ਹੋਇਆ ਨਾਂਅ

(ਰਵਿੰਦਰ ਰਿਆਜ) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨਸਾਨੀਅਤ ਦੀਆਂ ਨਿੱਤ ਨਵੀਆਂ ਬੁਲੰਦੀਆਂ ਹਾਸਲ ਕਰ ਰਹੇ ਹਨ। ਇਸ ਕੜੀ ’ਚ ਜ਼ਰੂਰਤਮੰਦ ਮਰੀਜ਼ਾਂ ਦਾ ਬੇਸ਼ਕੀਮਤੀ ਜੀਵਨ ਬਚਾਉਂਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਰ ਸਿੰਘ ਇੰਸਾਂ ਨੇ ਲਗਾਤਾਰ 55ਵੀਂ ਵਾਰ ਖੂਨਦਾਨ ਕਰਕੇ ਇੱਕ ਰਿਕਾਰਡ ਸਥਾਪਿਤ ਕਰ ਦਿੱਤਾ ਜੋ ਕਿ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ਼ ਹੋ ਗਿਆ। (Blood Donating )

49 ਸਾਲਾ ਨਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 24 ਜੁਲਾਈ 2007 ਨੂੰ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਦਾ ਸ਼ੁੱਭ ਮਹੂਰਤ ਕੀਤਾ ਗਿਆ ਉਸ ਦਿਨ ਨਰ ਸਿੰਘ ਨੂੰ ਇਸ ਬਲੱਡ ਬੈਂਕ ’ਚ ਪਹਿਲੀ ਵਾਰ ਖੂਨਦਾਨ ਕਰਨ ਦਾ ਮੌਕਾ ਮਿਲਿਆ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਾਕ ਹੀ ਮੈਂ ਖੂਨਦਾਨ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਹਸਪਤਾਲ ’ਚ ਇਲਾਜ ਅਧੀਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੂਨ ਲਈ ਪ੍ਰੇਸ਼ਾਨ ਦੇਖਿਆ ਤਾਂ ਪ੍ਰਣ ਕੀਤਾ ਕਿ ਮੈਂ ਕਿਸੇ ਦਾ ਜੀਵਨ ਬਚਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦੇਵਾਂਗਾ। (Blood Donating )

ਕਿਉਂਕਿ ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਮੁਸ਼ਕਿਲ ’ਚ ਫ਼ਸੇ ਕਿਸੇ ਜ਼ਰੂਰਤਮੰਦ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ ਇਸ ਤੋਂ ਬਾਅਦ ਉਹ ਹਰ ਤਿੰਨ ਮਹੀਨਿਆਂ ਬਾਅਦ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨ ਬਲੱਡ ਬੈਂਕ ’ਚ ਖੂਨਦਾਨ ਕਰਦਾ ਆ ਰਿਹਾ ਹੈ ਤੇ 2007 ਤੋਂ 2021 ਤੱਕ ਲਗਾਤਾਰ 55ਵੀਂ ਵਾਰ ਖੂਨਦਾਨ ਕਰਨ ’ਤੇ 3 ਮਈ 2022 ਨੂੰ ਉਨ੍ਹਾਂ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ਼ ਹੋਇਆ।

ਜ਼ਿੰਦਗੀ ਬਚਾਉਣ ਨਾਲ ਜੋ ਖੁਸ਼ੀ ਮਿਲਦੀ ਹੈ ਉਸ ਖੁਸ਼ੀ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ

ਨਰ ਸਿੰਘ ਇੰਸਾਂ ਆਪਣੇ ਇਸ ਇਨਸਾਨੀ ਫ਼ਰਜ਼ ਨੂੰ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਮੇਰਾ ਬਲੱਡ ਗਰੁੱਪ ਏ ਪਾਜ਼ਿਟਿਵ ਹੈ ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਮਰੀਜ਼ ਖੂਨ ਦੀ ਘਾਟ ਕਾਰਨ ਬਿਲਕੁਲ ਮੌਤ ਦੇ ਮੂੰਹ ’ਚ ਸੀ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸਨ, ਖੂਨ ਮਿਲ ਹੀ ਨਹੀਂ ਰਿਹਾ ਸੀ ਉੁਦੋਂ ਉਹ ਤੁਰੰਤ ਪਹੁੰਚ ਕੇ ਖੂਨਦਾਨ ਕਰਕੇ ਮਰੀਜ਼ ਦੀ ਜਿੰਦਗੀ ਬਚਾਉਣ ’ਚ ਸਹਿਯੋਗੀ ਬਣਿਆ ਉਹ ਕਹਿੰਦੇ ਹਨ ਕਿ ਕਰਨ ਵਾਲਾ ਤਾਂ ਭਗਵਾਨ ਹੈ, ਪਰ ਕਿਸੇ ਦੀ ਜ਼ਿੰਦਗੀ ਬਚਾਉਣ ਨਾਲ ਜੋ ਖੁਸ਼ੀ ਮਿਲਦੀ ਹੈ ਉਸ ਖੁਸ਼ੀ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।

ਮੌਤ ਦੇ ਮੂੰਹ ’ਚੋਂ ਬਚਾਏ ਮਰੀਜ਼

ਨਰ ਸਿੰਘ ਇੰਸਾਂ ਦੱਸਦੇ ਹਨ ਕਿ ਕੋਰੋਨਾ ਕਾਲ ’ਚ ਜਦੋਂ ਲੋਕ ਆਪਣਿਆਂ ਤੋਂ ਵੀ ਪਾਸਾ ਵੱਟ ਰਹੇ ਸਨ ਤਾਂ ਉਹ ਕੋਵਿਡ ਰੋਗੀਆਂ ਦੇ ਇਲਾਜ ’ਚ ਮੱਦਦ ਲਈ ਇੱਕ ਫੋਨ ਕਾਲ ’ਤੇ ਖੂਨਦਾਨ ਕਰਨ ਪਹੁੰਚ ਜਾਂਦਾ ਸੀ। ਇਸ ਤੋਂ ਇਲਾਵਾ ਡੇਂਗੂ ਤੇ ਥੈਲੇਸੀਮੀਆ ਪੀੜਤਾਂ ਲਈ ਵੀ ਉਸ ਨੇ ਕਈ ਵਾਰ ਮੌਕੇ ’ਤੇ ਪਹੁੰਚ ਕੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਅੱਗੇ ਵੀ ਮੈਂ ਖੂਨਦਾਨ ਕਰਦਾ ਰਹਾਂਗਾ। ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਦੇ ਡਾ. ਕੀਰਤੀ ਇੰਸਾਂ ਅਨੁਸਾਰ, ਇੱਕ ਵਾਰ ਖੂਨਦਾਨ ਤਿੰਨ ਜਾਨਾਂ ਬਚਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ