ਮਰ ਕੇ ਵੀ ਇਨਸਾਨੀਅਤ ਦੇ ਕੰਮ ਆਉਣਗੇ ਮਹਿੰਦਰ ਸਿੰਘ ਇੰਸਾਂ

ਮਾਨਵਤਾ ਭਲਾਈ ਦੇ ਕਾਰਜਾਂ ਹਿੱਤ ਪਰਿਵਾਰ ਵੱਲੋਂ ਮਿ੍ਰਤਕ ਦੇਹ ਦਾਨ

ਧੀ ਅਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ

ਭਾਈ ਰੂਪਾ/ ਭਗਤਾ ਭਾਈ (ਸੁਰਿੰਦਰ ਪਾਲ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਰਾਜਗੜ੍ਹ ਸਲਾਬਤਪੁਰਾ ਦੇ ਕਸਬਾ ਭਗਤਾ ਭਾਈ ਦੇ ਡੇਰਾ ਸ਼ਰਧਾਲੂ ਮਹਿੰਦਰ ਸਿੰਘ ਇੰਸਾਂ (55) ਦੀ ਮਿ੍ਰਤਕ ਦੇਹ ਆਦੇਸ਼ ਹਸਪਤਾਲ ਤੇ ਮੈਡੀਕਲ ਕਾਲਜ ਭੁੱਚੋ ਮੰਡੀ ਬਠਿੰਡਾ ਨੂੰ ਦਾਨ ਕੀਤੀ ਗਈ। ਪਰਿਵਾਰਕ ਮੈਂਬਰਾਂ ਅਤੇ ਬਲਾਕ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਮਹਿੰਦਰ ਸਿੰਘ ਇੰਸਾਂ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਬੀਤੇ ਕੱਲ੍ਹ ਉਹਨਾਂ ਦਾ ਦੇਹਾਂਤ ਹੋ ਗਿਆ।

ਮਹਿੰਦਰ ਸਿੰਘ ਇੰਸਾਂ ਦੇ ਜਿਉਂਦੇ ਜੀਅ ਕੀਤੇ ਪ੍ਰਣ ਅਤੇ ਪਰਿਵਾਰ ਵੱਲੋਂ ਲਏ ਗਏ ਫੈਸਲੇ ਤਹਿਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਡੇਰਾ ਸੱਚਾ ਸੌਦਾ ਦੀ ਪਰੰਪਰਾ ਅਨੁਸਾਰ ਧੀ-ਪੁੱਤਰ ਇੱਕ ਸਮਾਨ ਤਹਿਤ ਮਹਿੰਦਰ ਸਿੰਘ ਇੰਸਾਂ ਦੀ ਧੀ ਅਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ। ਮਿ੍ਰਤਕ ਦੇਹ ਨੂੰ ਘਰ ਤੋਂ ਲੈ ਕੇ ਗੳੂਸ਼ਾਲਾ ਤੱਕ ਕਾਫਲੇ ਦੇ ਰੂਪ ਵਿੱਚ ਲਿਜਾਇਆ ਗਿਆ। ‘ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ’ ਅਤੇ ‘ਮਹਿੰਦਰ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਫੁੱਲਾਂ ਦੀ ਵਰਖਾ ਕਰਕੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਗਾਉਣ ਉਪਰੰਤ ਦੇਹ ਦਾਨ ਦਾ ਕਾਫਲਾ ਰਵਾਨਾ ਕੀਤਾ ਗਿਆ।

ਇਸ ਮੌਕੇ ਗੁਰਦੇਵ ਸਿੰਘ ਇੰਸਾਂ ਬਠਿੰਡਾ 45 ਮੈਂਬਰ ਪੰਜਾਬ, ਸੁਰਜੀਤ ਸਿੰਘ ਆਦਮਪੁਰਾ, ਗੁਰਜੰਟ ਸਿੰਘ ਆਦਮਪੁਰਾ, ਧੀਰਾ ਸਿੰਘ ਭਾਈ ਰੂਪਾ, ਸੁਖਮੰਦਰ ਸਿੰਘ ਭਗਤਾ, ਇੰਦਰਜੀਤ ਮਹੇਸਵਰੀ, ਸੱਤਪਾਲ ਪੁਰੀ, ਗੁਰਬਚਨ ਸਿੰਘ ਭਗਤਾ, ਗਿਆਨੀ ਜਗਰੂਪ ਸਿੰਘ ਮਲੂਕਾ, ਅਜੈਬ ਸਿੰਘ ਸਿਰੀਏਵਾਲਾ, ਕਸਮੀਰ ਸਿੰਘ ਸਿੱਧੂ, ਬੂਟਾ ਸਿੰਘ, ਇਕੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਕਸਬਾ ਨਿਵਾਸੀ ਅਤੇ ਬਲਾਕ ਦੇ ਜੁੰਮੇਵਾਰ ਹਾਜਰ ਸਨ। ਜਿਕਰਯੋਗ ਹੈ ਕਿ ਮਹਿੰਦਰ ਸਿੰਘ ਇੰਸਾਂ ਨੇ ਲੰਮਾ ਸਮਾਂ ਭਗਤਾ ਭਾਈ ਦੀ ਭੰਗੀਦਾਸ ਦੇ ਤੌਰ ’ਤੇ ਸੇਵਾ ਕੀਤੀ ਅਤੇ ਆਪਣੇ ਸਮੁੱਚੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ। ਇਸ ਦਿ੍ਰੜ੍ਹ ਵਿਸਵਾਸ਼ੀ ਪਰਿਵਾਰ ਦੇ ਬੱਚੇ ਅੱਜ ਵੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਦੀ ਸੇਵਾ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ