ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਕਾਂਗੜਾ ’ਚ ਕੱਲ...

    ਕਾਂਗੜਾ ’ਚ ਕੱਲ੍ਹ ਹੋਵੇਗੀ ਰਾਮ-ਨਾਮ ਦੀ ਵਰਖਾ, ਤਿਆਰੀਆਂ ਮੁਕੰਮਲ

    dera-7-696x499

    ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

    (ਸੱਚ ਕਹੂੰ ਨਿਊਜ਼) ਕਾਂਗੜਾ। ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਨਾਮ ਚਰਚਾ ਕੱਲ੍ਹ ਕਾਂਗੜਾ ਵਿਖੇ ਹੋਵੇਗੀ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੇਗੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਜਿੰਮੇਵਾਰਾਂ ਵੱਲੋਂ ਨਾਮ ਚਰਚਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਾਮ ਚਰਚਾ ਡੀਏਵੀ ਕਾਲਜ ਦੇ ਨੇੜੇ ਨਗਰਪਾਲਿਕਾ ਗਰਾਊਂਡ, ਕਾਂਗੜਾ ’ਚ ਹੋੇਵੇਗੀ। ਨਾਮ ਚਰਚਾ ਸਵੇਰੇ 11 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋੇਵੇਗੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾਵੇਗੀ।

    ਜ਼ਿੰਮੇਵਾਰ ਨੇ ਦੱਸਿਆ ਕਿ ਨਾਮ ਚਰਚਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿੱਥੇ ਨਾਮ ਚਰਚਾ ਲਈ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਆਉਣ ਵਾਲੀ ਸਾਧ-ਸੰਗਤ ਦੀ ਸਹੂਲਤ ਨੂੰ ਵੇਖਦਿਆਂ ਲੰਗਰ, ਭੋਜਨ ਅਤੇ ਮੈਡੀਕਲ ਸਹੂਲਤਾਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧਰਮਸ਼ਾਲਾ, ਚਚੀਆਂ ਨਗਰੀ ਅਤੇ ਸੋਲਨ ਆਦਿ ’ਚ ਹੋਈਆਂ ਨਾਮ ਚਰਚਾਵਾਂ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚੇ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here