ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਮਾਨਸਾ ਕਲੱਬ ਵੱ...

    ਮਾਨਸਾ ਕਲੱਬ ਵੱਲੋਂ ਸਿੱਧੂ ਮੂਸੇਵਾਲ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਇਆ 

    tree

    ਮਾਨਸਾ ਕਲੱਬ ਵੱਲੋਂ ਸਿੱਧੂ ਮੂਸੇਵਾਲ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਇਆ 

    (ਸੁਖਜੀਤ ਮਾਨ) ਮਾਨਸਾ। ਪ੍ਰਸਿੱਧ ਗਾਇਕ ਸਵ :ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਨਮ ਦਿਨ (Sidhu Moosewala Birthday) ਮੌਕੇ ਅੱਜ ਮਾਨਸਾ ਕਲੱਬ ਵੱਲੋਂ ਖੂਨਦਾਨ ਕੈਂਪ ਲਾ ਕੇ ਮਨਾਇਆ ਗਿਆ। ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਅੱਜ ਉਹਨਾਂ ਦੀ ਯਾਦ ਵਿੱਚ ਮਾਨਸਾ ਕਲੱਬ ਦੇ ਮੈਂਬਰਾ ਨੇ ਇੱਕਠੇ ਹੋ ਕੇ ਪੌਦੇ ਲਾਏ । ਮਾਨਸਾ ਕਲੱਬ ਦੇ ਪ੍ਰਧਾਨ ਅੰਕੁਰ ਸਿੰਗਲਾ ਨੇ ਦੱਸਿਆ ਕਿ ਕਲੱਬ ਨਾਲ ਅਤੇ ਕਲੱਬ ਮੈਂਬਰਾਂ ਨਾਲ ਸਵ: ਸੁਭਦੀਪ ਸਿੱਧੂ ਦਾ ਬਹੁਤ ਪ੍ਰੇਮ ਸੀ ਉਹ ਕਲੱਬ ਦੇ ਮੈਂਬਰ ਹੋਣ ਦੇ ਨਾਤੇ ਅਕਸਰ ਕਲੱਬ ਵਿੱਚ ਆ ਜਾਇਆ ਕਰਦੇ ਸਨ ।

    ਮਾਨਸਾ ਕਲੱਬ ਮਾਨਸਾ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਇਸ ਭਰੀ ਜਵਾਨੀ ਵਿੱਚ ਇਸ ਦੁਨੀਆ ਤੋਂ ਚਲੇ ਜਾਣ ਦਾ ਬਹੁਤ ਦੁੱਖ ਲੱਗਿਆ ਅਸੀਂ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ਼ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਲੱਬ ਸਕੱਤਰ ਰਾਮੇਸ਼ ਜਿੰਦਲ ਨੇ ਦੱਸਿਆ ਕਿ ਇਸ ਮੌਕੇ ਸਾਰੇ ਕਲੱਬ ਮੈਂਬਰਾਂ ਵੱਲੋਂ ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਦੀ ਯਾਦ ਵਿੱਚ ਪੌਦੇ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਅੰਕੁਰ ਸਿੰਗਲਾ ਕਲੱਬ ਪ੍ਰਧਾਨ, ਕਲੱਬ ਸਕੱਤਰ ਰਾਮੇਸ ਜਿੰਦਲ, ਡਾਕਟਰ ਅਨੁਰਾਗ ਨਾਗਰਥ, ਐਡਵੋਕੇਟ ਸੁਨੀਲ ਬਾਂਸਲ, ਐਡਵੋਕੇਟ ਨਰਾਇਣ, ਸੰਦੀਪ ਗੋਇਲ, ਦਿਨੇਸ਼ ਗੋਇਲ, ਵਿਨੈ ਮਿੱਤਲ, ਗੋਬਿੰਦ ਬਾਂਸਲ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here