ਖੇਡ ਮੰਤਰੀ ਮਨੋਜ ਤਿਵਾੜੀ ਨੇ ਵੀ ਬਣਾਈਆਂ 73 ਦੌੜਾਂ (Ranji Trophy)
(ਸੱਚ ਕਹੂੰ ਨਿਊਜ਼) ਬੰਗਲੁਰੂ। ਕ੍ਰਿਕਟ ’ਚ ਨਵੇਂ ਰਿਕਾਰਡ ਬਣਦੇ ਹਨ ਪਰ ਕ੍ਰਿਕਟ ’ਚ ਇੱਕ ਨਵਾਂ ਰਿਕਾਰਡ ਬਣ ਗਿਆ ਹੈ ਜੋ ਹੈਰਾਨ ਕਰਨ ਵਾਲਾ ਹੈ। ਰਣਜੀ ਟਰਾਫੀ (Ranji Trophy) ਦੌਰਾਨ ਬੰਗਲੁਰੂ ਦੇ ਅਲੂਰ ਕ੍ਰਿਕਟ ਸਟੇਡੀਅਮ ’ਚ ਬੰਗਾਲ ਤੇ ਝਾਰਖੰਡ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ’ਚ ਬੰਗਾਲ ਦੇ 9 ਖਿਡਾਰੀਆਂ ਨੇ ਅਰਧ ਸੈਂਕੜੇ ਲਾ ਕੇ ਵੱਖਰਾ ਹੀ ਰਿਕਾਰਡ ਕਾਇਮ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 9 ਖਿਡਾਰੀਆਂ ’ਚ ਬੰਗਾਲ ਦਾ ਖੇਡ ਮੰਤਰੀ ਮਨੋਜ ਤਿਵਾੜੀ ਵੀ ਸ਼ਾਮਲ ਹੈ, ਜਿਸ ਨੇ 173 ਗੇਂਦਾਂ ’ਚ 73 ਦੌੜਾਂ ਦਾ ਪਾਰੀ ਖੇਡੀ।
ਫਸਟ ਕਲਾਸ ਕ੍ਰਿਕਟ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਟੀਮ ਵੱਲੋਂ ਇੱਕ ਹੀ ਪਾਰੀ ’ਚ 9 ਖਿਡਾਰੀਆਂ ਨੇ ਅਰਧ ਸੈਂਕੜੇ ਲਾਏ ਹੋਣ। 88 ਸਾਲਾਂ ਦੇ ਰਣਜੀ ਇਤਿਹਾਸ ’ਚ ਬੰਗਾਲ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣੀ।
ਬੰਗਾਲ ਨੇ ਪਹਿਲੀ ਪਾਰੀ 773/7 ਐਲਾਨੀ ਪਾਰੀ
ਬੰਗਾਲ ਨੇ ਝਾਰਖੰਡ ਦੇ ਖਿਲਾਫ ਆਪਣੀ ਪਹਿਲੀ ਪਾਰੀ ’ਚ 7 ਵਿਕਟਾਂ ’ਤੇ 773 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਬੰਗਾਲ ਵੱਲੋਂ ਬੱਲੇਬਾਜ਼ੀ ਕਰਨ ਆਏ ਉਸ ਦੇ 9 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ। ਜਦੋਂਕਿ 10ਵਾਂ ਬੱਲਬਾਜ਼ ਬੱਲੇਬਾਜ਼ੀ ਲਈ ਨਹੀਂ ਉਤਰਿਆ। ਇਨ੍ਹਾਂ ’ਚੋਂ ਦੋ ਬੱਲੇਬਾਜ਼ਾਂ ਨੇ ਸੈਂਕੜੇ ਵੀ ਜੜੇ। ਬੰਗਾਲ ਦੇ ਬੱਲੇਬਾਜ਼ ਮਜੂਮਦਾਰ (117) ਤੇ ਸੁਦੀਪ ਕੁਮਾਰ ਨੇ (186) ਦੌੜਾਂ ਬਣਾਈਆਂ।
ਆਕਾਸ਼ ਦੀਪ ਨੇ ਖੇਡੀ ਵਿਸਫੋਟਕ ਪਾਰੀ
ਬੰਗਾਲ ਦੇ 9ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਆਕਾਸ਼ ਦੀਪ ਨੇ ਆਉਂਦੇ ਸਾਰੇ ਬੱਲਾ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ 294.44 ਦੇ ਸਟਰਾਈਕ ਰੇਟ ਨਾਲ 54 ਦੌੜਾਂ ਦੀ ਪਾਰੀ ਖੇਡੀ। ਆਕਾਸ਼ ਦੀਪ ਨੇ ਸਿਰਫ਼ 18 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕਰ ਦਿੱਤਾ। 48 ਦੌੜਾਂ ਤਾਂ ਉਸਨੇ ਛੱਕਿਆਂ ਨਾਲ ਬਣਾਈਆਂ। ਆਕਾਸ਼ ਦੀਪ 8 ਛੱਕੇ ਜੜੇ।
ਬੰਗਾਲ ਦੇ ਇਨ੍ਹਾਂ ਬੱਲੇਬਾਜ਼ਾਂ ਨੇ ਲਾਏ ਅਰਧ ਸੈਂਕੜੇ
ਅਭਿਸ਼ੇਕ ਰਮਨ (61), ਏਆਰ ਈਸ਼ਰਨ (65), ਸੁਦੀਪ ਕੁਮਾਰ (186), ਏ ਮਜੂਮਦਾਰ (117) ਮਨੋਜ ਤਿਵਾੜੀ (73), ਅਭਿਸ਼ੇਕ ਪੋਰੇਲ (68) ਸ਼ਹਵਾਰ (78), ਐਸ. ਸ਼ੇਖਰ (53) ਤੇ ਆਕਾਸ਼ ਦੀਪ (53)।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ