ਜਾਮੀਆ ਨਗਰ ਪਾਰਕਿੰਗ ’ਚ ਲੱਗੀ ਅੱਗ, ਹੋਰ ਸਾਧਨ ਸੜੇ

ਜਾਮੀਆ ਨਗਰ ਪਾਰਕਿੰਗ ’ਚ ਲੱਗੀ ਅੱਗ, ਹੋਰ ਸਾਧਨ ਸੜੇ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਦਿੱਲੀ ਦੇ ਜਾਮੀਆ ਨਗਰ ’ਚ ਬੁੱਧਵਾਰ ਨੂੰ ਇਕ ਪਾਰਕਿੰਗ ਖੇਤਰ ’ਚ ਅੱਗ ਲੱਗ ਗਈ, ਜਿਸ ਕਾਰਨ ਕਈ ਵਾਹਨ ਸੜ ਕੇ ਸੁਆਹ ਹੋ ਗਏ। ਦਿੱਲੀ ਫਾਇਰ ਸਰਵਿਸ (ਡੀਐਫਐਸ) ਨੇ ਕਿਹਾ ਕਿ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਡੀਐਫਐਸ ਨੇ ਦੱਸਿਆ ਕਿ ਅੱਗ ਬਾਰੇ ਕਿਸੇ ਨੇ ਸੂਚਨਾ ਦਿੱਤੀ ਕਿ ਮੇਨ ਤਿਕੋਨਾ ਪਾਰਕ ਦੀ ਮੈਟਰੋ ਪਾਰਕਿੰਗ ਵਿੱਚ ਅੱਗ ਲੱਗੀ ਹੈ। ਇਸ ਸੂਚਨਾ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ 11 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 10 ਕਾਰਾਂ, ਇੱਕ ਮੋਟਰ ਸਾਈਕਲ, ਦੋ ਸਕੂਟੀ ਸਮੇਤ 30 ਨਵੇਂ ਈ-ਰਿਕਸ਼ਾ ਅਤੇ 50 ਪੁਰਾਣੇ ਈ-ਰਿਕਸ਼ਾ ਸੜ ਗਏ। ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਨੂੰ ਠੰਢਾ ਕਰਨ ਦੀ ਪ੍ਰਕਿਰਿਆ ਜਾਰੀ ਹੈ। ਡੀਐਫਐਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅੱਗ ਜਾਮੀਆ ਨਗਰ ਦੇ ਮੈਟਰੋ ਪਾਰਕਿੰਗ ਖੇਤਰ ਵਿੱਚ ਲੱਗੀ। ਉੱਥੇ ਖੜ੍ਹੇ ਕਈ ਵਾਹਨ ਇਸ ਅੱਗ ਦੀ ਲਪੇਟ ਵਿੱਚ ਆ ਗਏ। ਹੁਣ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ