ਗਾਂਧੀ ਜੀ ਦੀ ਉਦਾਰਤਾ
ਜਿਨ੍ਹੀਂ ਦਿਨੀਂ ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ’ਚ ਰੰਗਭੇਦ ਵਿਰੁੱਧ ਸੱਤਿਆਗ੍ਰਹਿ ਚਲਾ ਰਹੇ ਸਨ ਉਨ੍ਹਾਂ ਦਾ ਇਹ ਅੰਦੋਲਨ ਤੇ ਉਨ੍ਹਾਂ ਦੀ ਸਰਗਰਮੀ ਬਹੁਤਿਆਂ ਨੂੰ ਚੁਭਦੀ ਸੀ ਕਈਆਂ ਨੇ ਗਾਂਧੀ ਜੀ ਨੂੰ ਮਾਰਨ ਦੀ ਸਾਜਿਸ਼ ਰਚੀ ਇੱਕ ਦਿਨ ਉਹ ਕਿਤੇ ਜਾ ਰਹੇ ਸੀ, ਤਾਂ ਮੀਰ ਆਲਮ ਨਾਮਕ ਵਿਅਕਤੀ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕੀਤਾ¿; ਗਾਂਧੀ ਜੀ ਸੜਕ ’ਤੇ ਡਿੱਗ ਕੇ ਬੇਹੋਸ਼ ਹੋ ਗਏ ਕਾਫ਼ੀ ਭੀੜ ਇਕੱਠੀ ਹੋ ਗਈ
ਗਾਂਧੀ ਜੀ ਨੂੰ ਚੁੱਕ ਕੇ ਦਫ਼ਤਰ ’ਚ ਲਿਆਂਦਾ ਗਿਆ ਉਨ੍ਹਾਂ ਹੋਸ਼ ’ਚ ਆਉਣ ’ਤੇ ਸੁਣਿਆ ਕਿ ਮੀਰ ਆਲਮ ਨੂੰ ਫੜ ਲਿਆ ਗਿਆ ਹੈ ਇਹ ਸੁਣਦਿਆਂ ਹੀ ਦਰਦ ਨਾਲ ਕੁਰਲਾ ਰਹੇ ਗਾਂਧੀ ਜੀ ਨੇ ਕਿਹਾ, ‘‘ਮੀਰ ਆਲਮ ਨੂੰ ਛੱਡ ਦੇਣਾ ਚਾਹੀਦਾ ਹੈ’’ ਇਹ ਸੁਣ ਕੇ ਉੱਥੇ ਖੜ੍ਹੇ ਲੋਕ ਹੈਰਾਨ ਰਹਿ ਗਏ ਕੁਝ ਲੋਕਾਂ ਨੇ ਕਿਹਾ, ‘‘ਤੁਹਾਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੁਸੀਂ ਅਰਾਮ ਕਰੋ’’ ਪਰ ਗਾਂਧੀ ਜੀ ਦਾ ਦਿਲ ਤਾਂ ਮੀਰ ਆਲਮ ਦੇ ਦਰਦ ਨਾਲ ਤੜਫ਼ ਰਿਹਾ ਸੀ
ਉਨ੍ਹਾਂ ਨੇ ਤੁਰੰਤ ਹੀ ਅਟਾਰਨੀ ਜਨਰਲ ਦੇ ਨਾਂਅ ’ਤੇ ਤਾਰ ਕੀਤਾ ਕਿ ਮੀਰ ਆਲਮ ਨੇ ਜੋ ਮੇਰੇ ’ਤੇ ਹਮਲਾ ਕੀਤਾ ਹੈ, ਉਸ ਲਈ ਮੈਂ ਉਸ ਨੂੰ ਦੋਸ਼ੀ ਨਹੀਂ ਮੰਨਦਾ ਹਾਂ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਛੱਡ ਦਿੱਤਾ ਜਾਵੇ ਇਹ ਖ਼ਬਰ ਉੱਥੋਂ ਦੇ ਲੋਕਾਂ ’ਚ ਅੱਗ ਵਾਂਗ ਫੈਲ ਗਈ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਵੀ ਆਪਣੇ ’ਤੇ ਹਮਲਾ ਕਰਨ ਵਾਲੇ ਨੂੰ ਛੁਡਵਾਉਣ ਲਈ ਖੁਦ ਹੀ ਕਿਵੇਂ ਯਤਨ ਕਰ ਸਕਦਾ ਹੈ
ਗਾਂਧੀ ਜੀ ਪ੍ਰਤੀ ਲੋਕਾਂ ’ਚ ਭਾਵਨਾ ਹੋਰ ਵਧ ਗਈ ਕੁਝ ਦਿਨਾਂ ਬਾਅਦ ਮੀਰ ਆਲਮ ਗਾਂਧੀ ਜੀ ਨੂੰ ਇੱਕ ਸਭਾ ’ਚ ਮਿਲਿਆ ਗਾਂਧੀ ਜੀ ਨੇ ਸਨੇਹਪੂਰਨ ਉਸ ਦਾ ਹੱਥ ਫੜ ਲਿਆ ਤੇ ਕਿਹਾ, ‘‘ਮੀਰ, ਮੈਂ ਤੇਰੇ ਵਿਰੁੱਧ ਕਦੇ ਨਹੀਂ ਸੋਚਿਆ ਤੂੰ ਬੇਫ਼ਿਕਰ ਰਹਿ’’ ਮੀਰ ਆਲਮ ਸ਼ਰਮਿੰਦਾ ਹੋ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ