ਸਟੇਟ ਬੈਂਕ ਆਫ਼ ਇੰਡੀਆ ਦੀ ਲੱਡਾ ਬ੍ਰਾਂਚ ਲੁੱਟਣ ਦੀ ਕੋਸ਼ਿਸ਼ ਕਰਦੇ 2 ਪੁਲਿਸ ਵੱਲੋਂ ਕਾਬੂ

Sangrur-5

ਵੱਡੀ ਘਟਨਾ ਤੋਂ ਬਚਾਅ ਹੋਇਆ, ਸਿਰਫ਼ ਦੋ ਹਜ਼ਾਰ ਰੁਪਏ ਹੀ ਹੱਥ ਲੱਗੇ ਸਨ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਪਿੰਡ ਲੱਡਾ ਵਿਖੇ ਸਟੇਟ ਬੈਂਕ ਆਫ ਇੰਡੀਆ (State Bank of India) ਬ੍ਰਾਂਚ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ 2 ਲੁਟੇਰੇ ਕਾਬੂ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਕਰੀਬ 4:40 ਵਜੇ ਇਤਲਾਹ ਮਿਲੀ ਕਿ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬੱਸ ਸਟੈਂਡ ਲੱਡਾ ਵਿਖੇ ਬੈਂਕ ਅੰਦਰੋਂ ਕੁਝ ਅਜੀਬ ਅਵਾਜਾਂ ਸੁਣਾਈ ਦੇ ਰਹੀਆਂ ਸਨ।

ਪੁਲਿਸ ਪਾਰਟੀ ਪਹਿਲਾਂ ਹੀ ਇਲਾਕਾ ਵਿੱਚ ਹੋਣ ਕਰਕੇ ਪੁਲਿਸ ਦੀ ਮੁਸਤੈਦੀ ਸਦਕਾ ਤੁਰੰਤ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਬੱਸ ਸਟੈਂਡ ਪਿੰਡ ਲੱਡਾ ਬੈਂਕ ਪੁੱਜੇ, ਜਿੱਥੇ ਬੈਂਕ ਦੇ ਅੰਦਰ ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਥਾਣਾ ਮਤਲੋਡਾ ਜਿਲ੍ਹਾ ਪਾਨੀਪਤ ਨੂੰ ਚੈਸਟ ਤੋੜਦੇ ਹੋਏ ਅਤੇ ਬਾਹਰ ਨਿਗਰਾਨੀ ਉਤੇ ਖੜੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਅਤੇ ਉਸਦੇ ਖਿਲਾਫ਼ ਧਾਰਾ 392, 424,34 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ ਦੇ ਦੌਰਾਨ ਦਰਾਜ ਤੋੜ ਕੇ ਕੱਢੇ ਕਰੀਬ 2000 ਰੁਪਏ ਬਰਾਮਦ ਕਰਵਾਏ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

ਊਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਭੀਖਨ ਰਾਮ ਕੱਲ੍ਹ ਹੀ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਮਿਲਿਆ ਸੀ ਜਿਸਨੇ ਕਿਹਾ ਕਿ ਮੈਨੂੰ ਕਿਤੇ ਨੌਕਰੀ ਲਗਵਾ ਦੇ ਤਾਂ ਲਵਪ੍ਰੀਤ ਸਿੰਘ ਉਕਤ ਨੇ ਕਿਹਾ ਕਿ ਆਪਾਂ ਬੱਸ ਸਟੈਂਡ ਪਿੰਡ ਲੱਡਾ ਵਿਖੇ ਮੌਜ਼ੂਦ ਬੈਂਕ ਹੀ ਲੁੱਟ ਲੈਂਦੇ ਹਾਂ ਤੇ ਆਪਣੀਆਂ ਸਾਰੀਆਂ ਗਰਜ਼ਾਂ ਸਰ ਜਾਣਗੀਆਂ। ਫਿਰ ਉਨ੍ਹਾਂ ਨੇ ਬੈਂਕ ਤੋੜਨ ਲਈ ਸੱਬਲ ’ਤੇ ਰਾਡ ਆਦਿ ਦਾ ਪ੍ਰਬੰਧ ਕੀਤਾ ਗਿਆ, ਸਲਾਬ ਮਸ਼ਵਰਾ ਕਰਨ ਤੋਂ ਬਾਅਦ ਅੱਜ ਸਵੇਰੇ ਕਰੀਬ 4:40 ਵਜੇ ਭੀਖਨ ਬੈਂਕ ਅੰਦਰ ਚੱਲ ਗਿਆ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਬੈਂਕ ਦੇ
ਬਾਹਰ ਖੜਾ ਰਿਹਾ, ਜਿਸਨੇ ਬੈਂਕ ਅੰਦਰ ਦਾਖਲ ਹੋ ਕੇ ਪਹਿਲਾਂ ਟੇਬਲ ਦੇ ਦਰਾਜ ਤੋੜੇ, ਦਰਾਜ ਵਿੱਚ ਪਏ 2000 ਰੁਪਏ ਚੁੱਕ ਲਏ ਤੇ ਚੈਸਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ’ਤੇ ਹੀ ਫੜੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ