ਦੇਸ਼ ’ਚ ਕੋਰੋਨਾ ਦੇ 4 ਹਜ਼ਾਰ ਤੋਂ ਵੱਧ ਆਏ ਨਵੇਂ ਮਾਮਲੇ, 9 ਮਰੀਜ਼ਾਂ ਦੀ ਮੌਤ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ l ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਨਵੇਂ ਮਾਮਲਿਆਂ ’ਚ ਵਾਧੇ ਦੇ ਵਿਚਕਾਰ ਪਿਛਲੇ 24 ਘੰਟਿਆਂ ’ਚ ਇਸ ਬੀਮਾਰੀ ਕਾਰਨ 9 ਮਰੀਜ਼ਾਂ ਦੀ ਮੌਤ ਹੋ ਗਈ ਹੈ l ਇਸ ਦੌਰਾਨ ਕੇਰਲ ’ਚ ਸਭ ਤੋਂ ਜ਼ਿਆਦਾ ਚਾਰ ਮੌਤਾਂ ਹੋਈਆਂ ਹਨ, ਉੱਤਰ ਪ੍ਰਦੇਸ਼ ’ਚ ਦੋ ਅਤੇੇ ਕਰਨਾਟਕ , ਮਹਾਰਾਸ਼ਟਰ ਅਤੇ ਪੱਛਮੀ ਬੰਗਲਾ ’ਚ ਇੱਕ-ਇੱਕ ਮਰੀਜ਼ ਮਿਲੇ ਹਨ ਇਸ ਦੇ ਨਾਲ ਹੀ ਦੇਸ਼ ’ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 24 ਹਜ਼ਾਰ 701 ਹੋ ਗਈ ਹੈ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਦੇਸ਼ ’ਚ ਕੋਰੋਨਾ ਦੇ ਸਰਗਰਮ ਕੇਸਾਂ ’ਚ ਵੀ ਜ਼ਬਰਦਸਤ ਵਾਧਾ ਹੋਇਆ ਹੈl
ਪਿਛਲੇ 24 ਘੰਟਿਆਂ ’ਚ ਸਰਗਰਮ ਕੇਸ, 1,730 ਵਧ ਕੇ 25,782 ਹੋ ਗਏ ਹਨ ਇਸ ਦੌਰਾਨ ਕੋਵਿਡ ਇਨਫੈਕਸ਼ਨ ਦੇ 4518 ਨਵੇਂ ਮਰੀਜ਼ ਸਾਹਮਣੇ ਆਏ ਹਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਇੱੱਥੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 194 ਕਰੋੜ 12 ਲੱਖ 87 ਹਜ਼ਾਰ ਟੀਕੇ ਦਿੱਤੇ ਜਾ ਚੁੱਕੇ ਹਨ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਕੋਵਿਡ ਸੰਕਰਮਣ ਤੋਂ 2,779 ਮਰੀਜ਼ ਠੀਕ ਹੋਏ ਹਨ ਇਸ ਨਾਲ ਕੋਵਿਡ ਤੋਂ ਹੁਣ ਤੱਕ ਕੁੱਲ ਚਾਰ ਕਰੋੜ 26 ਲੱਖ 30 ਹਜ਼ਾਰ 852 ਮਰੀਜ਼ ਠੀਕ ਹੋ ਚੁੱਕੇ ਹਨ ਇਨ੍ਹਾਂ ਨਵੇਂ ਅੰਕੜਿਆਂ ਦੇ ਨਾਲ, ਦੇਸ਼ ’ਚ ਰੋਜ਼ਾਨਾ ਸੰਕਰਮਣ ਦਰ 0.06 ਫੀਸਦੀ, ਰਿਕਵਰੀ ਦਰ 98.73 ਫੀਸਦੀ ਅਤੇ ਮੌਤ ਦਰ 1.22 ਫੀਸਦੀ ਹੈl
ਠੀਕ ਹੋਣ ਵਾਲਿਆਂ ਦਾ ਅੰਕੜਾ 98.73
ਦੇਸ਼ ’ਚ ਪਿਛਲੇ 24 ਘੰਟਿਆਂ ’ਚ ਦੋ ਲੱਖ 78 ਹਜ਼ਾਰ 546 ਕੋਵਿਡ ਟੈਸਟ ਕੀਤੇ ਗਏ ਹਨ ਕੇਰਲ ’ਚ ਕੋਰੋਨਾ ਵਾਇਰਸ ਦੇ 545 ਸਰਗਰਮ ਮਾਮਲੇ ਵਧ ਕੇ 6485285 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਚਾਰ ਵਧ ਕੇ 69790 ਹੋ ਗਈ ਹੈ ਮਹਾਰਾਸ਼ਟਰ ’ਚ ਸਰਗਰਮ ਮਾਮਲਿਆਂ ਦੀ ਗਿਣਤੀ 879 ਵਧ ਕੇ 6,767 ਹੋ ਗਈ ਹੈ ਇਸ ਦੇ ਨਾਲ ਹੀ 614 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 7738564 ਹੋ ਗਈ ਹੈ, ਜਦ ਮਰਨ ਵਾਲਿਆਂ ਦੀ ਗਿਣਤੀ 1,47,866 ਹੋ ਗਈ ਹੈl
ਕਰਨਾਟਕ ’ਚ ਸਰਗਰਮ ਮਾਮਲਿਆਂ ਦੀ ਗਿਣਤੀ 154 ਵਧੀ
ਕਰਨਾਟਕ ’ਚ ਸਰਗਰਮ ਮਾਮਲਿਆਂ ਦੀ ਗਿਣਤੀ 154 ਵਧ ਕੇ 2,414 ਹੋ ਗਈ ਹੈ ਇਸ ਦੇ ਨਾਲ ਹੀ 146 ਹੋਰ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 3910837 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 40108 ਹੋ ਗਈ ਹੈ ਦਿੱਲੀ ’ਚ ਐਕਟਿਵ ਕੇਸ 45 ਘਟ ਕੇ 1,422 ਰਹਿ ਗਏ ਹਨ ਸੂਬੇ ’ਚ 388 ਹੋਰ ਲੋਕਾਂ ਨੇ ਇਸ ਖਤਰਨਾਕ ਵਾਇਰਸ ਨੂੰ ਹਰਾਇਆ, ਜਿਸ ਤੋਂ ਬਾਅਦ ਕੋਰੋਨਾ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1881096 ਹੋ ਗਈ ਹੈ ਇਸ ਮਹਾਮਾਰੀ ਕਾਰਨ ਹੁਣ ਤੱਕ 26212 ਲੋਕਾਂ ਦੀ ਮੌਤ ਹੋ ਚੁੱਕੀ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ