ਸੇਵਾ ਦੌਰਾਨ ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਸੇਵਾਦਾਰਾਂ ਨੂੰ ਕੀਤਾ ਨਿਹਾਲ
ਭੱਠੇ ਵਾਲੇ ਖੇਤ ’ਚ ਨਰਮਾ ਚੁਗਣ ਦਾ ਅੱਜ ਆਖਰੀ ਦਿਨ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਬਚਨ ਫਰਮਾਇਆ, ‘‘ ਬੇਟਾ! ਅੱਜ ਸਾਰਾ ਨਰਮਾ ਚੁਗਕੇ ਕੰਮ ਖਤਮ ਕਰਨਾ ਹੈ’’ ਬਸ! ਫਿਰ ਕੀ ਸੀ, ਆਪਣੇ ਮੁਰਸ਼ਿਦ-ਏ-ਕਾਮਿਲ ਦੇ ਬਚਨ ਸੁਣ ਕੇ ਨਾਲ ਸਭ ਸੇਵਾਦਾਰ, ਭੈਣ-ਭਾਈ ਤੁਰੰਤ ਭੱਠੇ ਵਾਲੇ ਖੇਤ ਪਹੁੰਚ ਗਏ ਉਸ ਦਿਨ ਸੇਵਾਦਾਰਾਂ ’ਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਥੋੜੀ ਦੇਰ ਬਾਅਦ ਮਿਹਰਬਾਨ ਦਾਤਾਰ ਜੀ ਵੀ ਸਿੱਧੇ ਸੇਵਾਦਾਰਾਂ ਕੋਲ ਆ ਗਏ ਸਭ ਸੇਵਾਦਾਰਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪਿਆਰੇ ਸਤਿਗੁਰੂ ਜੀ ਨੇ ਸਭ ਨੂੰ ‘ਬੱਲੇ-ਸਾਵਾਂ’ ਦੇ ਬਚਨਾਂ ਨਾਲ ਪ੍ਰੇਮ ਭਰਿਆ ਆਸ਼ੀਰਵਾਦ ਦਿੱਤਾ ਅਤੇ ਸਾਰੇ ਖੇਤ ’ਚ ਚੱਕਰ ਲਾਇਆ ਅਤੇ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਦਰਸ਼ਨਾਂ ਨਾਲ ਨਿਹਾਲ ਕੀਤਾ ਜਦੋਂ ਸਤਿਗੁਰੂ ਜੀ ਉਥੋ ਵਾਪਸ ਦਰਬਾਰ ਵੱਲ ਆ ਰਹੇ ਸਨ , ਤਾਂ ਇੱਕ ਛੋਟੀ ਨਹਿਰ ਦੀ ਪਟੜੀ ਕੋਲ ਪ੍ਰੇਮੀ ਪਰਿਵਾਰ ਦੀ ਇੱਕ ਛੋਟੀ ਬੱਚੀ ਜੋਰ-ਜੋਰ ਨਾਲ ਕਹਿਣ ਲੱਗੀ, ‘‘ਪਿਤਾ ਜੀ ਆ ਗਏ, ਪਿਤਾ ਜੀ ਆ ਗਏ’’, ਇਸ ’ਤੇ ਉਸ ਸਾਰੇ ਪਰਿਵਾਰ ਨੇ ਅੱਗੇ ਆ ਕੇ ਆਪਣੇ ਪਿਆਰੇ ਦਾਤਾ ਜੀ ਦੇ ਦਰਸ਼ਨ ਕੀਤੇ ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ।
ਪਰਮ ਪਿਤਾ ਜੀ ਥੋੜੀ ਦੇਰ ਲਈ ਉਥੇ ਰੁਕੇ ਅਤੇ ਉਸ ਪਰਿਵਾਰ ਦਾ ਹਾਲ ਚਾਲ ਪੁੱਛਿਆ ਅਤੇ ਆਪਣਾ ਭਰਪੂਰ ਆਸ਼ੀਰਵਾਦ ਦਿੱਤਾ ਤੇ ਵਾਪਿਸ ਦਰਬਾਰ ’ਚ ਆ ਗਏ। ਥੋੜੀ ਦੇਰ ਬਾਅਦ ਜਿਹੜੀ ਸਾਧ-ਸੰਗਤ ਭੱਠੇ ਵਾਲੇ ਖੇਤ ’ਤੇ ਸੇਵਾ ’ਤੇ ਗਈ ਹੋਈ , ਉਹ ਵੀ ਆਪਣਾ ਸਾਰਾ ਕੰਮ ਪੂਰਾ ਕਰਕੇ ਦਰਬਾਰ ਆ ਗਈ ਇਹ ਜਾਣਕੇ ਪੂਜਨੀਕ ਸ਼ਹਿਨਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ ਅਤੇ ਸਭ ਸੇਵਾਦਾਰਾਂ ਨੂੰ ਉਥੇ ਆਪਣੇ ਕੋਲ ਬੁਲਾ ਕੇ ਸੇਬ ਅਤੇ ਕੇਲਿਆਂ ਦਾ ਪ੍ਰਸ਼ਾਦ ਦਿੰਦੇ ਹੋਏ ਅਤਿਅੰਤ ਖੁਸ਼ੀਆਂ ਪ੍ਰਦਾਨ ਕੀਤੀਆਂ।.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ