ਫੀਲਡਿੰਗ ਦੌਰਾਨ ਕ੍ਰਿਕੇਟਰ ਟਿਮ ਡੇਵਿਡ (Cricketer Tim David) ਦੀ ਖੁੱਲ੍ਹੀ ਪੈਂਟ, ਕੁਮੈਂਟੇਟਰ ਹੱਸਣ ਲੱਗੇ
ਇੰਗਲੈਂਡ। ਆਈਪੀਐਲ ’ਚ ਮੁੰਬਈ ਇੰਡੀਅਨਸ ਲਈ ਖੇਡਣ ਵਾਲੇ ਧਮਾਕੇ ਬੱਲੇਬਾਜ਼ ਟਿਮ ਡੇਵਿਡ (Cricketer Tim David ) ਦੀ ਇੰਗਲੈਂਡ ’ਚ ਚੱਲ ਰਹੇ ਟੂਰਨਾਮੈਂਟ ਟੀ-20 ਬਲਾਸਟ ਦੌਰਾਨ ਇੱਕ ਮੈਚ ’ਚ ਪੈਂਟ ਉਤਰ ਗਈ। ਲੰਕਾਸ਼ਾਇਰ ਤੇ ਵਾਰਸੇੇਸਟਰਸ਼ਾਇਰ ਦਰਮਿਆਨ ਮੁਕਾਬਲਾ ਖੇਡਿਆ ਜਾ ਰਿਹਾ ਸੀ। ਇਸ ਮਜਾਕੀਆ ਵਾਕੇ ਨੂੰ ਵੇਖ ਕੇ ਕਮੈਂਟੇਟਰ ਵੀ ਹੱਸਣ ਲੱਗੇ ਪਏ। ਹਾਲਾਂਕਿ ਲੰਕਾਸ਼ਾਇਰ ਲਈ ਖੇਡਦੇ ਹੋਏ ਮੈਚ ਦੀ ਪਹਿਲੀ ਪਾਰੀ ’ਚ ਡੇਵਿਡ ਦਾ ਬੱਲਾ ਜੰਮ ਕੇ ਬੋਲਿਆ ਤੇ ਉਨ੍ਹਾਂ ਨੇ 25 ਗੇਂਦਾਂ ’ਚ 60 ਦੌੜਾਂ ਬਣਾਈਆਂ।
ਜਿਸ ਗੇਂਦ ’ਤੇ ਡੇਵਿਡ ਦੀ ਪੈਂਟ ਉਤਰੀ, ਉਸ ਗੇਂਦ ’ਤੇ ਉਨ੍ਹਾਂ ਨੇ ਕਮਾਲ ਦੀ ਫੀਲਡਿੰਗ ਕੀਤਾ ਤੇ ਡਾਈਵ ਲਾਉਦਿਆਂ ਚੌਕਾ ਵੀ ਬਚਾਇਆ। ਟਿਮ ਨੇ ਆਪਣੀ ਉਤਰੀ ਹੋਈ ਪੈਂਟ ਦੀ ਚਿੰਤਾ ਵੀ ਨਹੀਂ ਕੀਤੀ ਤੇ ਚੌਕਾ ਬਚਾਉਣ ਤੋਂ ਬਾਅਦ ਪਹਿਲਾਂ ਗੇਂਦ ਨੂੰ ਥ੍ਰੋ ਕੀਤਾ ਤੇ ਉਸ ਤੋਂ ਬਾਅਦ ਆਪਣੀ ਪੈਂਟ ਉਪਰ ਕੀਤੀ। ਇਸ ਨੂੰ ਵੇਖ ਕੇ ਕਮੈਂਟੇਟਰ ਹੱਸਣ ਲੱਗੇ। ਇਸ ਦੀ ਵੀਡੀਓ ਸ਼ੋਅਰ ਕਰਦਿਆਂ ਟੀ-20 ਬਲਾਸਟ ਨੇ ਮਜਾਕੀਆ ਅੰਦਾਜ ’ਚ ਲਿਖਿਆ ਕਿ ਫੀਲਡਿੰਗ ਕਰਦੇ ਸਮੇਂ ਤੁਸੀਂ ਆਪਣੇ ਪੈਂਟ ਦਾ ਧਿਆਨ ਜ਼ੂਰਰ ਰੱਖੋ। ਇਸ ਵੀਡੀਓ ਨੂੰ ਟਿਮ ਡੇਵਿਡ ਨੇ ਵੀ ਰਿਟਵੀਟ ਕੀਤਾ ਹੈ।
https://twitter.com/VitalityBlast/status/1531174133278588929?ref_src=twsrc%5Etfw%7Ctwcamp%5Etweetembed%7Ctwterm%5E1531174133278588929%7Ctwgr%5E%7Ctwcon%5Es1_c10&ref_url=about%3Asrcdoc
ਡੇਵਿਡ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ‘ਤੇ ਲੰਕਾਸ਼ਾਇਰ ਦੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਜਵਾਬ ‘ਚ ਵਾਰਸੇਸਟਰਸ਼ਾਇਰ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 171 ਦੌੜਾਂ ਹੀ ਬਣਾ ਸਕੀ ਅਤੇ 12 ਦੌੜਾਂ ਨਾਲ ਮੈਚ ਹਾਰ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ