ਜਵਾਨੀ ’ਤੇ ਤਰਸ ਖਾਣ ਸਿਆਸਤਦਾਨ

Politicians Youth
  • ਜਵਾਨੀ ’ਤੇ ਤਰਸ ਖਾਣ ਸਿਆਸਤਦਾਨ

  • ਉੱਘੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਭਰ ਜਵਾਨੀ ’ਚ ਹੋਏ ਕਤਲ ਨੇ ਨਾ ਸਿਰਫ਼ ਪੰਜਾਬੀਆਂ ਸਗੋਂ ਦੇਸ਼-ਵਿਦੇਸ਼ ’ਚ ਬੈਠੇ ਭਾਰਤੀਆਂ ਨੂੰ ਝੰਜੋੜ ਸੁੱਟਿਆ ਹੈ ਸਿੱਧੂ ਦੇ ਸਸਕਾਰ ਮੌਕੇ ਗਮਗੀਨ ਹੋਏ ਲੋਕਾਂ ਅਤੇ ਮਾਪਿਆਂ ਦਾ ਵਿਰਲਾਪ ਕਾਲਜਾ ਚੀਰ ਰਿਹਾ ਸੀ ਇਸ ਦਰਦਨਾਕ ਦਿ੍ਰਸ਼ ਨਾਲ ਪਿਘਲੇ ਦਿਲਾਂ ’ਚ ਕਈ ਸੁਆਲ ਉੱਠ ਰਹੇ ਸਨl
  • ਗਮਗੀਨ ਲੋਕਾਂ ਦੇ ਚਿਹਰੇ ਬਿਨਾਂ ਬੋਲਿਆਂ ਹੀ ਬਹੁਤ ਕੁਝ ਕਹਿ ਰਹੇ ਸਨ ਸਭ ਤੋਂ ਵੱਡਾ ਸੁਆਲ ਇਹੀ ਉੱਠ ਰਿਹਾ ਹੈ ਕਿ ਆਖਰ ਜਵਾਨੀ ਨੂੰ ਖੂਨ ਨਾਲ ਲਥਪਥ ਕਰਨ ਵਾਲੇ ਗੈਂਗਸਟਰਾਂ ਦੀਆਂ ਫ਼ਸਲਾਂ ਕਿਵੇਂ ਤਿਆਰ ਹੋ ਗਈਆਂ ਪਿਛਲੇ ਕਈ ਦਹਾਕਿਆਂ ਤੋਂ ਬੁੱਧੀਜੀਵੀ ਅਤੇ ਸਮਾਜ ਸ਼ਾਸਤਰੀ ਇਹੀ ਦੁਹਾਈ ਦੇ ਰਹੇ ਸਨ ਕਿ ਸਿਆਸਤਦਾਨ ਜਵਾਨੀ ਨੂੰ ਬੁਰੀ ਤਰ੍ਹਾਂ ਦਰਕਿਨਾਰ ਕਰ ਰਹੇ ਹਨl
  • ਸਿਆਸੀ ਪਾਰਟੀਆਂ ਨੇ ਨੌਜਵਾਨਾਂ ਦੀ ਬਿਹਤਰੀ ਲਈ ਕੁਝ ਕਰਨਾ ਤਾਂ ਕੀ ਸੀ ਸਗੋਂ ਨੌਜਵਾਨਾਂ ਦੇ ਭਲੇ ਦੇ ਨਾਂਅ ’ਤੇ ਯੂਥ ਵਿੰਗ ਬਣਾ ਕੇ ਸਿਰਫ ਆਪਣੇ ਮਕਸਦ ਹੀ ਹੱਲ ਕੀਤੇ ਯੂਥ ਵਿੰਗ ਨੌਜਵਾਨਾਂ ਦਾ ਭਲਾ ਕਰਨ ਦੀ ਬਜਾਇ ਚੋਣਾਂ ਜਿੱਤਣਾ ਇੱਕ ‘ਡਾਂਗੂ ਬਿ੍ਰਗੇਡ’ ਹੀ ਸੀ ਜਿਸ ਦਾ ਮੁੱਖ ਕੰਮ ਬੂਥਾਂ ’ਤੇ ਤਰਥੱਲੀ ਮਚਾਉਣਾ ਸੀl
  • ਉਂਜ ਵੀ ਯੂਥ ਵਿੰਗ ਦੇ ਪ੍ਰਧਾਨ ਤੇ ਅਹੁਦੇਦਾਰ ਵੱਡੇ ਘਰਾਂ ਦੇ ਕਾਕੇ ਹੀ ਬਣਦੇ ਰਹੇ ਆਮ ਨੌਜਵਾਨ ਦਾ ਪਾਰਟੀ ਦੇ ਯੂਥ ਵਿੰਗ ਨਾਲ ਵਾਸਤਾ ਘੱਟ ਹੀ ਰਿਹਾ ਹੈ ਰਹਿੰਦੀ ਕਸਰ ਸਿਆਸੀ ਪਾਰਟੀਆਂ ਨੇ ਭਟਕੇ ਨੌਜਵਾਨਾਂ ਨੂੰ ਚੋਣਾਂ ਲਈ ਹਿੰਸਾ ’ਚ ਵਰਤ ਕੇ ਕੱਢ ਦਿੱਤੀ ਭਟਕੇ ਹੋਏ ਨੌਜਵਾਨ ਗੈਂਗਸਟਰਾਂ ਦੇ ਨਾਂਅ ’ਤੇ ਮਸ਼ਹੁੂਰ ਹੁੰਦੇ ਗਏ ਜਿਹੜੇ ਹੱਥਾਂ ’ਚ ਕਿਤਾਬਾਂ ਹੋਣੀਆਂ ਸਨl
  • ਉਹਨਾਂ ਹੱਥਾਂ ’ਚ ਹਥਿਆਰ ਆ ਗਏ ਜੇਲ੍ਹਾਂ ਬਦਨਾਮ ਹੋ ਗਈਆਂ ਸਰਕਾਰਾਂ ਨੇ ਨੌਜਵਾਨਾਂ ਦੀ ਬਿਹਤਰੀ ਲਈ ਕੁਝ ਕਰਨ ਦੀ ਬਜਾਇ ਸਿਰਫ਼ ਬਿਆਨਬਾਜ਼ੀ ਦੇ ਪੈਂਤਰੇ ਹੀ ਵਰਤੇ ਸਮਾਜ ’ਚ ਦੂਰੀਆਂ ਵਧਦੀਆਂ ਗਈਆਂ ਪੈਸੇ ਦੀ ਲੁੱਟ-ਖੋਹ, ਫਿਰੌਤੀਆਂ ਤੇ ਧਮਕੀਆਂ ਸਮਾਜ ਦਾ ਅਟੁੱਟ ਅੰਗ ਬਣਦੀਆਂ ਗਈਆਂ ਗੈਂਗਸਟਰਾਂ ਦੇ ਗਰੱਪ ਬਣਦੇ ਤੇ ਵਧਦੇ ਗਏ ਕਿਸੇ ਆਗੂ ਜਾਂ ਪਾਰਟੀ ਨੇ ਗੈਂਗਸਟਰਾਂ ਨੂੰ ਹਿੰਸਾ ਛੱਡਣ ਲਈ ਨਾ ਤਾਂ ਪ੍ਰੇਰਿਤ ਕੀਤਾ ਤੇ ਨਾ ਹੀ ਕੋਈ ਪ੍ਰੋਗਰਾਮ ਬਣਾਇਆ ਦੂਜੇ ਪਾਸੇ ਇਤਿਹਾਸ ਇਹ ਹੈl
  • ਕਿ ਜੇਕਰ ਸਰਕਾਰਾਂ ਚਾਹੁਣ ਤਾਂ ਫੂਲਨ ਦੇਵੀ, ਮੋਹਰ ਸਿੰਘ ਵਰਗੇ ਡਾਕੂ ਹਥਿਆਰ ਸੁੱਟ ਸਕਦੇ ਹਨ ਅਤੇ ਚੋਣਾਂ ਵੀ ਲੜ ਸਕਦੇ ਹਨ ਤੇ ਸਮਾਜ ਸੁਧਾਰ ਦੇ ਕੰਮਾਂ ’ਚ ਜੁਟ ਸਕਦੇ ਹਨl
  • ਪਰ ਹੁਣ ਇਹ ਸਾਰਾ ਤਮਾਸ਼ਾ ਸਿਆਸਤਦਾਨਾਂ ਨੇ ਚੁੱਪ-ਚਾਪ ਵੇਖਿਆ ਬਿਨਾਂ ਸ਼ੱਕ ਸਿੱਧੂ ਮੁੂਸੇਵਾਲੇ ਦੇ ਕਾਤਲਾਂ ਨੂੰ ਸਜਾ ਮਿਲਣੀ ਚਾਹੀਦੀ ਹੈ ਪਰ ਇਸ ਸਮੱਸਿਆ ਦੀ ਜੜ੍ਹ ਨੂੰ ਵੀ ਹੱਥ ਪਾਉਣਾ ਚਾਹੀਦਾ ਹੈ ਸਮਾਜ ’ਚ ਅਜਿਹਾ ਆਰਥਿਕ ਤੇ ਸਿਆਸੀ ਢਾਂਚਾ ਬਣਾਉਣਾ ਪਵੇਗਾ ਕਿ ਨੌਜਵਾਨ ਹਿੰਸਾ ਵਾਲੇ ਪਾਸੇ ਜਾਣ ਹੀ ਨਾ ਰੁਜ਼ਗਾਰ ਦੇ ਸੁਚੱਜੇ ਪ੍ਰਬੰਧ ਕਰਨ ਦੇ ਨਾਲ-ਨਾਲ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਲਈ ਆਰਥਿਕ ਯਤਨ ਕਰਨੇ ਪੈਣਗੇ ਇਹ ਮਸਲਾ ਸਿਆਸੀ ਹੀ ਨਹੀਂl
  • ਸਗੋਂ ਇਸ ਦੇ ਸਮਾਜਿਕ ਪਹਿਲੂ ਵੀ ਹਨ ਸਰਕਾਰਾਂ ਤੇ ਸਮਾਜਿਕ ਸੰਗਠਨਾਂ ਨੂੰ ਮਿਲ ਕੇ ਹਿੰਸਾ ਦੇ ਰਾਹ ਪਈ ਜਵਾਨੀ ਨੂੰ ਮੋੜਨ ਲਈ ਯਤਨ ਕਰਨੇ ਪੈਣਗੇ ਸਿਆਸੀ ਆਗੂ ਸਿਰਫ਼ ਹਰ ਕੀਮਤ ’ਤੇ ਚੋਣਾਂ ਜਿੱਤਣ ਦੀ ਆਦਤ ਛੱਡ ਕੇ ਲੋਕਾਂ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਜੇਲ੍ਹਾਂ ਸੁਧਾਰਨ ਦੀ ਸਖਤ ਲੋੜ ਹੈ ਜੇਲ੍ਹਾਂ ਨਸ਼ਿਆਂ ਤੇ ਅਪਰਾਧਾਂ ਦਾ ਅੱਡਾ ਨਾ ਬਣਨ ਇੱਕ ਸਾਬਕਾ ਜੇਲ੍ਹ ਮੰਤਰੀ ਪੰਜ ਸਾਲ ਦਾਅਵਾ ਕਰਦਾ ਰਿਹਾl
  • ਕਿ ਜੇਲ੍ਹਾਂ ’ਚ ਬਹੁਤ ਸੁਧਾਰ ਹੈ ਪਰ ਪੰਜ ਸਾਲ ਹੀ ਜੇਲ੍ਹ ’ਚੋਂ ਮੋਬਾਇਲ ਫੋਨ ਤੇ ਨਸ਼ਾ ਮਿਲਦਾ ਰਿਹਾ ਜੇਲ੍ਹਾਂ ’ਚ ਲੜਾਈਆਂ ਤੇ ਕਤਲ ਵੀ ਹੰਦੇ ਰਹੇ ਫਿਰ ਵੀ ਮੰਤਰੀ ਦੇ ਇਹੀ ਬਿਆਨ ਆਉਂਦੇ ਕਿ ਜੇਲ੍ਹ ’ਚ ਸੁਧਾਰ ਹੈ ਸੁਧਾਰ ਸਿਰਫ਼ ਕਾਗਜਾਂ ਤੱਕ ਸੀਮਿਤ ਨਾ ਹੋਵੇ ਸਗੋਂ ਅਮਲੀ ਰੂਪ ’ਚ ਨਜ਼ਰ ਆਵੇl
  • ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ