ਧਰਤੀ ’ਤੇ ਸਭ ਤੋਂ ਡੂੰਘਾ ਰਿਸ਼ਤਾ ਭਾਰਤ ਨਾਲ ਬਣਾਵਾਂਗੇ: ਜੋਅ ਬਾਇਡੇਨ

Deepest Relationship Earth India: Joe Biden

ਧਰਤੀ ’ਤੇ ਸਭ ਤੋਂ ਡੂੰਘਾ ਰਿਸ਼ਤਾ ਭਾਰਤ ਨਾਲ ਬਣਾਵਾਂਗੇ: ਜੋਅ ਬਾਇਡੇਨ

(ਏਜੰਸੀ)
ਟੋਕੀਓl ਟੋਕੀਓ ’ਚ ਚੱਲ ਰਹੀ ਕੁਆਡ ਦੇਸ਼ਾਂ ਦੀ ਮੀਟਿੰਗ ਲਗਭਗ ( Deepest Relationship Earth India: Joe Biden) ਦੋ ਘੰਟਿਆਂ ਤੱਕ ਚੱਲੀ ਇਸ ਮੀਟਿੰਗ ’ਚ ਰੂਸ-ਯੂਕਰੇਨ ਜੰਗ ਸਬੰਧੀ ਚੀਨ ਦੀ ਤਾਨਾਸ਼ਾਹੀ ਤੱਕ ਦੇ ਮੁੱਦੇ ਚੁੱਕੇ ਗਏ ਸਾਰੇ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਖੇਤਰਾਂ ’ਚ ਸ਼ਾਂਤੀ ਕਾਇਮ ਕਰਨ ਲਈ ਦਿ੍ਰੜ ਸੰਕਲਪ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਕੁਆਡ’ ਦੇ ਪੱਧਰ ’ਤੇ ਸਾਡੇ ਆਪਸੀ ਸਹਿਯੋਗ ਤੋਂ ਮੁਕਤ, ਖੁੱਲ੍ਹੇ ਅਤੇ ਸਮਾਵਸ਼ੀ ‘ਇੰਡੋ ਪੈਸਿਫਿਕ ਖੇਤਰ’ ਨੂੰ ਉਤਸ਼ਾਹ ਮਿਲ ਰਿਹਾ ਹੈ ਜੋ ਸਾਡਾ ਸਭ ਦਾ ਸਾਂਝਾ ਉਦੇਸ਼ ਹੈl

ਅਮਰੀਕੀ ਰਾਸ਼ਟਰਪਤੀ ਬਾਇਡੇਨ ਜਿੱਥੇ ਰੂਸ-ਯੂਕਰੇਨ ਜੰਗ ਸਬੰਧੀ ਪੁਤਿਨ ’ਤੇ ਵਰੇ ਤੇ ਅਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨੇ ਕਾਰਬਨ ਨਿਕਾਸੀ ’ਚ ਕਮੀ ਲਿਆਉਣ ’ਤੇ ਗੱਲ ਕੀਤੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ ਸਿਖਰ ਸੰਮੇਲਨ ਤੋਂ ਬਾਅਦ ਬਾਇਡੇਨ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਪੀਐਮ ਮੋਦੀ ਨੇ ਭਾਰਤ ਦੀ ਅਮਰੀਕਾ ਨਾਲ ਆਪਣੀ ਸਾਂਝੇਦਾਰੀ ਅਤੇ ਦੋਸਤੀਪੂਰਨ ਸਬੰਧਾਂ ਨੂੰ ਕੌਮਾਂਤਰੀ ਸ਼ਾਂਤੀ ਅਤੇ ਸਥਿਰਤਾ ਅਤੇ ਮਨੁੱਖੀ ਕਲਿਆਣ ਲਈ ਇੱਕ ‘ਚੰਗਿਆਈ ਦੀ ਤਾਕਤ’ ਕਰਾਰ ਦਿੱਤਾ ਹੈl

ਮੀਟਿੰਗ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਮੋਦੀ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਬਹੁਤ ਚੰਗਾ ਕਰ ਸਕਦੇ ਹਨ ਅਤੇ ਕਰਨਗੇ ਉਨ੍ਹਾਂ ਦਾ ਸੰਕਲਪ ਹੈ ਕਿ ਭਾਰਤ ਅਮਰੀਕਾ ਦਰਮਿਆਨ ਸਾਂਝੇਦਾਰੀ ਵਿਸ਼ਵ ’ਚ ਸਭ ਤੋਂ ਮਜ਼ਬੂਤ ਸਾਂਝੇਦਾਰੀ ਬਣੇl

ਟੋਕੀਓ ’ਚ ਚੱਲ ਰਹੀ ਕੁਆਡ ਦੇਸ਼ਾਂ ਦੀ ਮੀਟਿੰਗ ’ਚ ਹਿੰਦ-ਪ੍ਰਸ਼ਾਂਤ ਖੇਤਰਾਂ ’ਚ ਸ਼ਾਂਤੀ ਕਾਇਮ ਕਰਨ ਸਬੰਧੀ ਚਰਚਾ ਹੋਈ ਇਸ ਮੀਟਿੰਗ ’ਚ ਚੀਨ ਦੀ ਤਾਨਾਸ਼ਾਹੀ ’ਤੇ ਕਿਵੇਂ ਰੋਕ ਲੱਗੇ ਉਸ ’ਤੇ ਵੀ ਚਰਚਾ ਕੀਤੀ ਗਈ ਚੀਨ ਵੱਲੋਂ ਉਸ ਦੇ ਗੁਆਂਢੀ ਦੇਸ਼ਾਂ ਨੂੰ ਪ੍ਰੇਸ਼ਾਨ ਕਰਨ ਦੇ ਮੁੱਦੇ ਵੀ ਚੁੱਕੇ ਗਏ ਅਮਰੀਕਾ, ਭਾਰਤ, ਜਪਾਨ ਅਤੇ ਅਸਟਰੇਲੀਆ ਚਾਰ ਦੇਸ਼ਾਂ ਦਰਮਿਆਨ ਸਾਲ 2007 ’ਚ ਬਣੇ ਇੱਕ ਰਣਨੀਤਿਕ ਗਠਜੋੜ ਕੁਆਡ੍ਰੀਲੈਟਰਲ ਸਕਿਊਰਟੀ ਡਾਇਲਾਗ ਭਾਵ ਕੁਆਡ ਸਬੰਧੀ ਚੀਨ ਦੀ ਸ਼ੰਕਾ ਲਗਾਤਾਰ ਵਧਦੀ ਜਾ ਰਹੀ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ