ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬਲਰਾਮਪੁਰ ਵਿੱਚ...

    ਬਲਰਾਮਪੁਰ ਵਿੱਚ ਭਿਆਨਕ ਸੜਕ ਹਾਦਸੇ ‘ਚ 6 ਦੀ ਮੌਤ

    Road Accident

    ਬਲਰਾਮਪੁਰ ਵਿੱਚ ਭਿਆਨਕ ਸੜਕ ਹਾਦਸੇ ‘ਚ 6 ਦੀ ਮੌਤ

    ਬਲਰਾਮਪੁਰ l ਉੱਤਰ ਪ੍ਰਦੇਸ਼ ਵਿੱਚ ਬਲਰਾਮਪੁਰ ਜ਼ਿਲੇ ਦੇ ਤੁਲਸੀਪੁਰ ਇਲਾਕੇ ‘ਚ ਇਕ ਭਿਆਨਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਐਸ.ਪੀ ਰਾਜੇਸ਼ ਕੁਮਾਰ ਸਕਸੈਨਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਾਦਸਾ ਬੀਤੀ ਦੇਰ ਰਾਤ ਗਨਵਾੜੀਆ ਤਿਰਾਹੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀਆਂ ਦੋ ਬੋਲੈਰੋ ਜੀਪਾਂ ਗਸਦੀ ਵੱਲ ਨੂੰ ਅੱਗੇ-ਪਿੱਛੇ ਜਾ ਰਹੀਆਂ ਸਨ ਕਿ ਗੰਵਾਰੀਆ ਤਿਰਾਹੇ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੈਕਟਰ ਨਾਲ ਅੱਗੇ ਜਾ ਰਹੀ ਬੋਲੈਰੋ ਦੀ ਟੱਕਰ ਹੋ ਗਈ ਅਤੇ ਉਸਦੇ ਪਿੱਛੇ ਆ ਰਹੀ ਇੱਕ ਹੋਰ ਬੋਲੈਰੋ ਵੀ ਅੱਗੇ ਜਾ ਰਹੀ ਗੱਡੀ ਨਾਲ ਟਕਰਾ ਗਈ।

    ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਲਕਸ਼ਮਣ (40), ਸ਼ਾਦਾਬ ਅਹਿਮਦ (26), ਵਾਪੀ (35), ਸ਼ਿਵਪ੍ਰਸਾਦ (52), ਵਸੰਤ (32) ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ (28) ਜਦਕਿ ਦੁਰਗਾਪ੍ਰਸਾਦ (18), ਉਮੇਸ਼ (12) ਅਤੇ ਅੰਕਿਤ (13) ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here