ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ 1000 ਪੌਦੇ ਲਾ ਕੇ ਕੀਤੀ ਸੀਜ਼ਨ ਦੇ ਅਭਿਆਨ ਦੀ ਸ਼ੁਰੂਆਤ

New-Zealand-Tree-Plantation-3-696x298

ਇਹ ਸੀਜ਼ਨ ਦੀ ਸ਼ੁਰੂਆਤ ਹੈ ਅੱਗੇ ਬਹੁਤ ਸਾਰੀਆਂ ਥਾਂਵਾਂ ’ਤੇ ਵੱਡੇ ਪੱਧਰ ’ਤੇ ਲੱਗਣਗੇ ਪੌਦੇ : ਜਿੰਮੇਵਾਰ (Tree Plantation)

(ਰਣਜੀਤ ਇੰਸਾਂ) ਆਕਲੈਂਡ (ਨਿਊਜੀਲੈਂਡ)। ਡੇਰਾ ਸੱਚਾ ਸੌਦਾ ਵੱਲੋਂ ਦੇਸ਼-ਵਿਦੇਸ਼ ’ਚ 139 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਵਿੱਚ ਲੜੀ ਨੰਬਰ 30 ਦੇ ਦਰਜ ਮਾਨਵਤਾ ਭਲਾਈ ਦੇ ਕਾਰਜ ਨੇਚਰ ਕੈਂਪੇਨ (ਵਾਤਾਵਰਨ ਦੀ ਸੁਰੱਖਿਆ ਲਈ ਪੌਦੇ ਲਗਾਉਣਾ) ਤਹਿਤ ਨਿਊਜ਼ੀਲੈਂਡ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਵੱਲੋਂ 1000 ਪੌਦੇ ਲਗਾ ਕੇ ਪੌਦੇ ਲਗਾਉਣ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।

ਨਿਊਜ਼ੀਲੈਂਡ ਕੌਂਸਲ ਵੱਲੋਂ ਪੂਰੇ ਸੀਜ਼ਨ ਲਈ ਪੌਦੇ ਲਗਾਉਣ ਦੀ ਜਾਰੀ ਕੀਤੀ ਸੀ ਸੂਚੀ

ਜਿਕਰਯੋਗ ਹੈ ਕਿ ਪੂਰੇ ਨਿਊਜ਼ੀਲੈਂਡ ਵਿੱਚ ਪੌਦੇ ਲਗਾਉਣ (Tree Plantation) ਦਾ ਕੰਮ ਸਰਦੀਆਂ ਦੇ ਸੀਜ਼ਨ ਵਿੱਚ ਹੀ ਕੀਤਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਣ ਪੌਦੇ ਲਗਾਉਣ ਦੇ ਅਨੁਕੂਲ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਜਿੰਮੇਵਾਰਾਂ ਨੇ ਦੱਸਿਆ ਕਿ ਪਾਰਕਾਂ ਅਤੇ ਜੰਗਲਾਂ ਨੂੰ ਸੰਭਾਲਣ ਵਾਲੀ ਨਿਊਜ਼ੀਲੈਂਡ ਕੌਂਸਲ ਵੱਲੋਂ ਪੂਰੇ ਸੀਜ਼ਨ ਲਈ ਪੌਦੇ ਲਗਾਉਣ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਦੇ ਅਧਾਰ ’ਤੇ ਸਾਧ-ਸੰਗਤ ਆਪਣੇ ਸਮੇਂ ਅਨੁਸਾਰ ਦਿਨ ਨਿਸ਼ਚਿਤ ਕਰਕੇ ਸੂਚੀ ਤਿਆਰ ਕਰਦੀ ਹੈ। ਇਸ ਸੂਚੀ ਦੇ ਪਹਿਲੇ ਪੜਾਅ ਤਹਿਤ 15 ਮਈ ਨੂੰ ਉੱਤਰੀ ਆਕਲੈਂਡ ਦੇ ਲੋਂਗ ਬੇ ਰੀਜਨਲ ਪਾਰਕ ਵਿਖੇ ਇਸ ਸਾਲ ਦਾ ਪਹਿਲਾ ਪੌਦਾ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਆਕਲੈਂਡ ਦੀ ਸਾਧ-ਸੰਗਤ ਨੇ 1000 ਪੌਦੇ ਲਾਏ।

ਆਕਲੈਂਡ : ਪੌਦੇ ਲਾਉਂਦੀ ਹੋਈ ਨਿਊਜ਼ੀਲੈਂਡ ਦੀ ਸਾਧ-ਸੰਗਤ। ਤਸਵੀਰਾਂ : ਰਣਜੀਤ ਇੰਸਾਂ

ਪਾਰਕ ਰੇਂਜਰ ਵੱਲੋਂ ਸਿਹਤ, ਸੁਰੱਖਿਆ ਅਤੇ ਹੋਰ ਹਦਾਇਤਾਂ ਦੀ ਜਾਣਕਾਰੀ ਦੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਕੁਦਰਤ ਦੀ ਸੇਵਾ ਵਿੱਚ ਸਥਾਨਕ ਲੋਕਾਂ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੇ ਨਾਲ-ਨਾਲ ਛੋਟੇ ਬੱਚਿਆਂ ਨੇ ਵੀ ਆਪਣਾ ਯੋਗਦਾਨ ਪਾਇਆ।

ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਪਾਰਕ ਰੇਂਜਰਾਂ ਨੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕੀਤਾ ਅਤੇ ਕਰੀਬ ਦੋ ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆਂ ਨੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਲੰਗਰ ਸ਼ਰਧਾ ਨਾਲ ਛੱਕਿਆ। ਸੇਵਾਦਾਰਾਂ ਨੇ ਦੱਸਿਆ ਕਿ ਇਹ ਸੀਜ਼ਨ ਦੀ ਸ਼ੁਰੂਆਤ ਹੀ ਹੈ, ਇਸ ਪੂਰੇ ਸੀਜ਼ਨ ਵਿੱਚ ਸਾਧ ਸੰਗਤ ਵੱਲੋਂ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਣਗੇ ਜਿਸ ਵਿਚ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਹਿੱਸਾ ਲਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ