ਜ਼ਰੂਰਤਮੰਦ ਪਰਿਵਾਰ ਦੀਆਂ ਦੋਵਾਂ ਲੜਕੀਆਂ ਦੇ ਵਿਆਹ ’ਚ ਕੀਤਾ ਸਾਰਾ ਖਰਚਾ
(ਜਸਵੰਤ ਰਾਏ) ਜਗਰਾਓਂ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਜਗਰਾਓਂ ਦੀ ਸਾਧ-ਸੰਗਤ (Sadh-Sangat Jagraon) ਨੇ ਇੱਕ ਅਤਿ ਲੋੜਵੰਦ ਪਰਿਵਾਰ ਦੀਆਂ ਦੋ ਲੜਕੀਆਂ ਦਾ ਵਿਆਹ ਕਰਵਾਇਆ ਗਿਆ। ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਆਸ਼ੀਰਵਾਦ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਪਰਿਵਾਰ ਦੀ ਮੱਦਦ ਕਰਦਿਆਂ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ।
(Sadh-Sangat Jagraon) ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, 25 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ, ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ ਤੇ ਹੋਰ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਆਹ ਸਮਾਗਮ ਦੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰਾਂ ਨੇ ਦੱਸਿਆ ਕਿ ਵਿੱਕੀ ਇੰਸਾਂ ਤੇ ਉਸ ਦੀ ਪਤਨੀ ਅਨੀਤਾ ਰਾਣੀ ਇੰਸਾਂ ਜੋ ਕਿ ਦਿਹਾੜੀ/ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਬੜੀ ਹੀ ਮੁਸ਼ਕਿਲ ਨਾਲ ਕਰ ਰਹੇ ਸਨ, ਆਰਥਿੱਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਆਪਣੀਆਂ ਦੋਵਾਂ ਧੀਆਂ ਦੇ ਵਿਆਹ ਦੀ ਚਿੰਤਾ ਸਤਾਈ ਜਾ ਰਹੀ ਸੀ।
ਇਲਾਕਾ ਵਾਸੀਆਂ ਨੇ ਕੀਤੀ ਸਾਧ-ਸੰਗਤ ਦੀ ਖੂਬ ਸ਼ਲਾਘਾ
ਜਿਸ ’ਤੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਸਥਾਨਕ ਬਲਾਕ ਦੀ ਕਮੇਟੀ ਨਾਲ ਸੰਪਰਕ ਕੀਤਾ, ਤਾਂ ਬਲਾਕ ਦੀ ਕਮੇਟੀ ਨੇ ਸਾਧ-ਸੰਗਤ ਨਾਲ ਸਲਾਹ ਕਰਕੇ ਆਪਣੇ ਗੁਰੂ ਬਚਨਾਂ ’ਤੇ ਚੱਲਦਿਆਂ ਆਸ਼ੀਰਵਾਦ ਮੁਹਿੰਮ ਤਹਿਤ ਉਸ ਪਰਿਵਾਰ ਦੀ ਆਰਥਿਕ ਮਦੱਦ ਕਰਦਿਆਂ ਵਿਆਹ ਦਾ ਸਾਰਾ ਖਰਚਾ ਚੁੱਕਿਆ। ਜਿਸ ਵਿੱਚ ਬਾਰਾਤ ਦੇ ਰੋਟੀ-ਪਾਣੀ ਸਮੇਤ ਲੜਕੀਆਂ ਨੂੰ ਵੀ ਘਰੇਲੂ ਜਰੂਰਤ ਦਾ ਸਾਮਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਰੇ ਸਾਮਾਨ ਤੇ ਬਲਾਕ ਦੀ ਸਾਧ-ਸੰਗਤ ਵੱਲੋਂ ਤਕਰੀਬਨ 37600/- ਰੁਪਏ ਦਾ ਸਹਿਯੋਗ ਕਰਕੇ ਦੋਵਾਂ ਲੜਕੀਆਂ ਦੇ ਹੱਥ ਪੀਲੇ ਕੀਤੇ ਅਤੇ ਪਰਿਵਾਰ ਦੀ ਚਿੰਤਾ ਖਤਮ ਕਰ ਦਿੱਤੀ ਗਈ। ਇਸ ਨੇਕ ਭਲਾਈ ਦੇ ਕਾਰਜ ਲਈ ਸਮੂਹ ਮੁਹੱਲਾ ਵਾਸੀਆਂ ਵੱਲੋਂ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਇਸ ਮੌਕੇ 15 ਮੈਂਬਰ ਅਵਤਾਰ ਸਿੰਘ ਇੰਸਾਂ ਤੇ ਦਰਸ਼ਨ ਸਿੰਘ ਇੰਸਾਂ, ਸੋਮਾ ਇੰਸਾਂ, ਸੁਰਿੰਦਰ ਇੰਸਾਂ, ਮਹਿੰਦਰ ਇੰਸਾਂ, ਭੰਗੀਦਾਸ ਲਾਡੀ ਇੰਸਾਂ, ਸੁਜਾਨ ਭੈਣਾਂ ’ਚ ਗੁਰਮੇਲ ਕੌਰ ਇੰਸਾਂ, ਬਲਵੀਰ ਕੌਰ ਇੰਸਾਂ, ਨਛੱਤਰ ਕੌਰ ਇੰਸਾਂ, ਸੁਨੀਤਾ ਰਾਣੀ ਇੰਸਾਂ, ਕੁਲਦੀਪ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਸੁਮਨ ਰਾਣੀ ਇੰਸਾਂ, ਕੁਲਵੰਤ ਕੌਰ ਇੰਸਾਂ, ਸੁਰਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਨੀਤੂ ਇੰਸਾਂ, ਪਰਮਜੀਤ ਕੌਰ ਇੰਸਾਂ, ਕ੍ਰਿਸ਼ਨਾ ਇੰਸਾਂ, ਗੁਰਦੇਵ ਕੌਰ ਇੰਸਾਂ, ਸਰੋਜ ਰਾਣੀ ਇੰਸਾਂ, ਊਸ਼ਾ ਰਾਣੀ ਇੰਸਾਂ, ਪੁਸ਼ਪਾ ਰਾਣੀ ਇੰਸਾਂ, ਮਨਜੀਤ ਕੌਰ ਇੰਸਾਂ, ਰੇਖਾ ਰਾਣੀ ਇੰਸਾਂ, ਲਖਵਿੰਦਰ ਕੌਰ ਇੰਸਾਂ ਸਮੇਤ ਹੋਰ ਸਾਧ-ਸੰਗਤ ਹਾਜ਼ਰ ਸੀ।
ਕਿਵੇਂ ਕਰਾਂ ਸ਼ੁਕਰਾਨਾ ਸਤਿਗੁਰੂ ਜੀ ਦਾ ਸ਼ਬਦ ਹੀ ਨਹੀਂ : ਪਰਿਵਾਰ
ਇਸ ਨੇਕੀ ਭਲਾਈ ਕਾਰਜ ਲਈ ਲੋੜਵੰਦ ਪਰਿਵਾਰ ਵਿੱਕੀ ਇੰਸਾਂ ਤੇ ਉਸ ਦੀ ਪਤਨੀ ਅਨੀਤਾ ਰਾਣੀ ਇੰਸਾਂ ਨੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਕੋਲ ਹੁਣ ਸ਼ਬਦ ਵੀ ਨਹੀਂ ਹਨ ਜਿਸ ਨਾਲ ਆਪਣੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰ ਸਕੀਏ। ਉਨ੍ਹਾਂ ਕਿਹਾ ਅਸੀਂ ਤਾਂ ਧੀਆਂ ਦੇ ਵਿਆਹ ਕਾਰਨ ਫਿਕਰਾਂ ’ਚ ਦਿਨ-ਰਾਤ ਭੱਜੇ ਫਿਰਦੇ ਰਹਿੰਦੇ ਸਾਂ, ਪਰ ਇਨ੍ਹਾਂ ਗੁਰੂ ਦੇ ਪਿਆਰਿਆਂ ਨੇ ਕੁਝ ਪਲਾਂ ’ਚ ਹੀ ਸਾਡੀਆਂ ਧੀਆਂ ਦੇ ਵਿਆਹ ਕਰਵਾਕੇ ਸਾਰੀਆਂ ਫਿਕਰਾਂ ਖਤਮ ਕਰ ਦਿੱਤੀਆਂ, ਧੰਨ ਹੈ ਪੂਜਨੀਕ ਗੁਰੂ ਜੀ ਜਿੰਨ੍ਹਾਂ ਦੇ ਬੱਚੇ ਨਿਸਵਾਰਥ ਭਾਵਨਾ ਨਾਲ ਮਾਨਵਤਾ ਦੀ ਭਲਾਈ ’ਚ ਦਿਨ-ਰਾਤ ਲੱਗੇ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ