ਸੈਲੂਨ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਹਾਈਕੋਰਟ (Delhi High Court) ਨੇ ਕਿਸੇ ਮਾਹਿਰ ਡਾਕਟਰ ਦੀ ਦੇਖ-ਰੇਖ ਤੋਂ ਸੈਲੂਨਾਂ ’ਚ ਗੰਜੇ ਲੋਕਾਂ ਦੇ ਸਿਰ ’ਤੇ ਵਾਲ (ਹੇਅਰ ਟਰਾਂਸਪਲਾਂਟ) ਲਾਉਣ ’ਚ ਲਾਪਰਵਾਹੀ ਵਰਤਣ ’ਤੇ ਕੇਂਦਰ ਸਰਕਾਰ ਤੋਂ ਕੌਮੀ ਪੱਧਰ ’ਤੇ ਇੱਕ ’ਦਿਸ਼ਾ-ਨਿਰਦੇਸ਼’ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਜਸਟਿਸ ਅਨੂਪ ਕੁਮਾਰ ਮੇਂਦੀਰੱਤਾ ਦੀ ਸਿੰਗਲ ਬੈਚ ਨੇ ਦਿੱਲੀ ਦੇ ਰੋਹਿਣੀ ਨਿਵਾਸੀ 35 ਸਾਲਾ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਆਯੋਗ ਵਿਅਕਤੀ ਵੱਲੋਂ ਹੇਅਰ ਟਰਾਂਸਪਲਾਂਟ ਤੋਂ ਬਾਅਦ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਉਨ੍ਹਾਂ ਨੇ ਹਾਲ ਹੀ ’ਚ ਆਪਣੇ ਇੱਕ ਫੈਸਲੇ ’ਚ ਸੈਲੂਨਾਂ ’ਚ ਗੈਰ ਕਾਨੂੰਨੀ ਤੌਰ ’ਤੇ ਚਲਾ ਰਹੇ ਹੇਅਰ ਟਰਾਂਸਪਲਾਂਟ ਨੂੰ ਰੋਕਣ ਲਈ ਕੇਂਦਰ ਤੇ ਦਿੱਲੀ ਸਰਕਾਰ ਤੋਂ ਸਖ਼ਤ ਉਪਾਅ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ (Delhi High Court) ਨੇ ਮੈਡੀਕਲ ਮਾਪਦੰਡਾਂ ਦੀਆਂ ਧੱਜੀਆਂ ਉਡਾਉਣ ਵਾਲੇ ਅਜਿਹੇ ਸੈਲੂਨਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ’ਚ ਨਾ ਵਾਪਰਨ। ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਲਈ ਸਬੰਧਿਤ ਸੈਲੂਨ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਿੰਗਲ ਬੈਂਚ ਨੇ ਬਿਨਾ ਕਿਸੇ ਮਾਹਿਰ ਡਾਕਟਰ ਦੇ ਹੇਅਰ ਟਰਾਂਸਪਲਾਂਟ ਕਰਵਾਉਣ ਦੇ ਵੱਧਦੇ ਚਲਣ ’ਤੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਰੋਕ ਲਾਉਣ ਲਈ ਸਖਤ ਉਪਾਅ ਕਰਨ ਸਬੰਧੀ ਸਥਿਤੀ ਰਿਪੋਟਰ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇੱਕ ਸੈਲੂਨ ’ਚ ਬਿਨਾ ਕਿਸੇ ਮਾਹਿਰ ਡਾਕਟਰ ਦੀ ਦੇਖ-ਰੇਖ ਦੇ ਹੇਅਰ ਟਰਾਂਸਪਲਾਂਟ ਕਰਵਾਉਣ ਤੋਂ ਬਾਅਦ ਮੌਤ ਦੇ ਇੱਕ ਮਾਮਲੇ ’ਚ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।
ਸਿੰਗਲ ਬੈਚ ਨੇ ਬਿਨਾ ਕਿਸੇ ਮਾਹਿਰ ਡਾਕਟਰਾਂ ਦੇ ਹੇਅਰ ਟਰਾਂਸਪਲਾਂਟ ਕਰਵਾਉਣ ਦੇ ਵਧਦੇ ਚਲਣ ’ਤੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਰਕੋ ਲਾਉਣ ਲਈ ਸਖ਼ਤ ਉਪਾਅ ਕਰਨ ਸਬੰਧੀ ਸਥਿਤੀ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਦਿੱਲੀ ਇੱਕ ਸੈਲੂਨ ’ਚ ਬਿਨਾ ਕਿਸੇ ਮਾਹਿਰ ਡਾਕਟਰਾਂ ਦੇ ਦੇਖ-ਰੇਖ ਦੇ ਹੇਅਰ ਟਰਾਂਸਪਲਾਂਟ ਕਰਵਾਉਣ ਤੋਂ ਬਾਅਦ ਮੌਤ ਦੇ ਇੱਕ ਮਾਮਲੇ ’ਚ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।
ਕੀ ਹੈ ਮਾਮਲਾ
ਅਦਾਲਤ ਨੇ ਚਮੜੀ ਰੋਗ ਮਾਹਿਰ ਤੇ ਮਾਹਿਰ ਸਰਜਨ ਦੀ ਦੇਖ-ਰੇਖ ’ਚ ਹੀ ਹੇਅਰ ਟਰਾਂਸਪਲਾਂਟ ਕਰਵਾਉਣਾ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਰੋਹਿਣੀ ਦੇ 35 ਸਾਲਾਂ ਇੱਕ ਵਿਅਕਤੀ ਨੇ ਆਪਣਾ ਹੇਅਰ ਟਰਾਂਸਪਲਾਂਟ ਕਰਵਾਉਣ ਲਈ ਇੱਕ ਸੈਲੂਨ ਨੂੰ 30,000 ਰੁਪਏ ਦਿੱਤੇ ਸਨ। ਦੋਸ਼ ਹੈ ਕਿ ਉੱਥੇ ਇਸ ਕੰਮ ’ਚ ਲਾਪਰਵਾਹੀ ਕੀਤੀ ਗਈ ਹੈ। ਬਿਨਾ ਕਿਸੇ ਮਾਹਿਰ ਡਾਕਟਰ ਜਾਂ ਵਿਸ਼ੇਸ਼ ਟਰੇਨਰ ਵਿਅਕਤੀ ਵੱਲੋਂ ਟਰਾਂਸਪਲਾਂਟ ਕੀਤਾ ਗਿਆ, ਜਿਸ ਕਾਰਨ ਉਹ ਵਿਅਕਤੀ ਬਿਮਾਰ ਪੈ ਗਿਆ। ਚਿਹਰੇ ’ਤੇ ਸਕੂਨ ਤੇ ਮੋਢਿਆਂ ’ਚ ਦਰਦ ਆਦਿ ਦੀ ਸਮੱਸਿਆ ਤੋਂ ਬਾਅਦ ਉਸ ਨੂੰ ਦਿੱਲੀ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਈਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ’ਚ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ