ਸੱਚੀ ਭਾਵਨਾ ਨਾਲ ਨਜ਼ਰ ਆਉਦਾ ਹੈ ਪਰਮਾਤਮਾ : Saint Dr MSG

MSG

ਸੱਚੀ ਭਾਵਨਾ ਨਾਲ ਨਜ਼ਰ ਆਉਦਾ ਹੈ ਪਰਮਾਤਮਾ Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਜਿੱਥੇ ਇੱਕ ਮਾਲਕ, ਵਾਹਿਗੁਰੂ ਦੀ ਚਰਚਾ ਹੁੰਦੀ ਹੈ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦਾ ਢੰਗ ਸਿਖਾਇਆ ਜਾਂਦਾ ਹੈ, ਬੁਰੀਆਂ ਤੋਂ ਬੁਰੀਆਂ ਆਦਤਾਂ ਛੁਡਾਈਆਂ ਜਾਂਦੀਆਂ ਹਨ ਤੇ ਪਰਮਾਤਮਾ ਖੁਦ ਬਿਰਾਜਮਾਨ ਹੁੰਦਾ ਹੈ, ਉਸ ਦਾ ਨਾਂਅ ਸਤਿਸੰਗ ਹੈ ਇਨਸਾਨ ਭਾਵਨਾ ਨਾਲ ਯਾਦ ਕਰੇ ਤਾਂ ਉਹ ਜ਼ਰੂਰ ਨਜ਼ਰ ਆਵੇਗਾ, ਜ਼ਰੂਰ ਅੰਦਰੋਂ ਖੁਸ਼ੀ ਦੇਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਦੇ ਖੇਤਰ ’ਚ ਸਾਧ-ਸੰਗਤ ਸਵੇਰੇ ਸ਼ਾਮ ਰਾਮ-ਨਾਮ, ਅੱਲ੍ਹਾ, ਮਾਲਕ ਦੀ ਚਰਚਾ ਸੁਣਦੀ ਹੈ ਉਹ ਬਹੁਤ ਹੀ ਪਾਕਿ-ਪਵਿੱਤਰ ਹੁੰਦਾ ਹੈ ਸਤਿਸੰਗ ’ਚ ਆ ਕੇ ਜੇਕਰ ਰਾਖਸ਼, ਬੁਰੇ ਕਰਮ ਕਰਨ ਵਾਲਾ ਤੌਬਾ ਕਰ ਲਵੇ, ਮਾਲਕ ਨਾਲ ਜੁੜ ਜਾਵੇ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮਾਂ ਤੋਂ ਮੁਕਤੀ ਮਿਲ ਜਾਂਦੀ ਹੈ ਆਪ ਜੀ ਫ਼ਰਮਾਉਦੇ ਹਨ ਕਿ ਕੋਈ ਇਨਸਾਨ ਇਸ ਦੇ ਉਲਟ ਦੁਰਭਾਵਨਾ ਲੈ ਕੇ ਆਉਦਾ ਹੈ, ਦਿਮਾਗ ’ਚ ਬੁਰੇ ਵਿਚਾਰ ਲੈ ਕੇ ਆਉਦਾ ਹੈ ਜਾਂ ਬੁਰੇ ਕਰਮ ਕਰਦਾ ਹੈ, ਤਾਂ ਉਸ ਦਾ ਹਸ਼ਰ ਬਹੁਤ ਹੀ ਬੁਰਾ ਹੁੰਦਾ ਹੈ ।

ਦਿਮਾਗ ’ਚ ਵਿਚਾਰਾਂ ਦਾ ਆਉਣਾ ਕੋਈ ਵੱਡੀ ਗੱਲ ਨਹੀਂ, ਪਰ ਉਸ ’ਤੇ ਅਮਲ ਕਰਨਾ ਬਹੁਤ ਵੱਡੀ ਗੱਲ ਹੈ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਦਿਮਾਗ ’ਚ ਵਿਚਾਰਾਂ ਦਾ ਆਉਣਾ ਕੋਈ ਵੱਡੀ ਗੱਲ ਨਹੀਂ, ਪਰ ਉਸ ’ਤੇ ਅਮਲ ਕਰਨਾ ਬਹੁਤ ਵੱਡੀ ਗੱਲ ਹੈ ਚਾਹੇ ਉਹ ਬੁਰੇ ਹੋਣ ਚਾਹੇ ਚੰਗੇ ਚੰਗੇ ਕਰਮਾਂ ਦਾ ਦਿਮਾਗ ’ਚ ਆਉਣਾ ਅਤੇ ਉਸ ’ਤੇ ਅਮਲ ਕਰਨਾ ਬੇਮਿਸਾਲ ਹੈ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਵਾਲੀ ਗੱਲ ਹੈ ਉਥੇ ਬੁਰੇ ਵਿਚਾਰ ਆਉਣਾ ਤੇ ਫਿਰ ਉਨ੍ਹਾਂ ’ਤੇ ਅਮਲ ਕਰਨ ਨਾਲ ਇਨਸਾਨ ਭਿਆਨਕ ਬਿਮਾਰੀਆਂ ਤੇ ਦੁੱਖ-ਤਕਲੀਫ਼ਾਂ ਨਾਲ ਘਿਰ ਜਾਂਦਾ ਹੈ, ਜੋ ਕਦੇ ਨਿਕਲ ਨਹੀਂ ਸਕਦਾ।

ਆਪ ਜੀ ਫ਼ਰਮਾਉਦੇ ਹਨ ਕਿ ਗ਼ਲਤੀ ਕਰਕੇ ਮੰਨ ਲਵੇ ਉੁਸ ਨੂੰ ਇਨਸਾਨ ਕਹਿੰਦੇ ਹਨ ਗ਼ਲਤੀ ਹੋ ਗਈ ਅਣਜਾਨੇ ’ਚ ਤੇ ਇਨਸਾਨ ਉਸ ਨੂੰ ਮੰਨ ਲੈਂਦਾ ਹੈ, ਤੌਬਾ ਕਰਦਾ ਹੈ, ਉਸ ਨੂੰ ਇਨਸਾਨ ਕਹਿੰਦੇ ਹਨ ਪਰ ਗ਼ਲਤੀ ’ਤੇ ਗਲਤੀ ਕਰੇ ਤਾਂ ਉਸ ਨੂੰ ਹੈਵਾਨ, ਪਸ਼ੂ ਕਹਿੰਦੇ ਹਨ ਗ਼ਲਤੀ ’ਤੇ ਗ਼ਲਤੀ ਕਰਦਾ ਹੀ ਚਲਿਆ ਜਾਵੇ ਤਾਂ ਉੁਸ ਨੂੰ ਸ਼ੈਤਾਨ ਕਹਿੰਦੇ ਹਨ ਉਸ ਦਾ ਹਸ਼ਰ ਫਿਰ ਹੱਦ ਤੋਂ ਵੱਧ ਬੁਰਾ ਹੁੰਦਾ ਹੈ ਉਸ ਨੂੰ ਕਦੇ ਵੀ ਨਾ ਦਰਗਾਹ ’ਚ, ਨਾ ਇਸ ਜਹਾਨ ’ਚ ਟਿਕਾਅ ਮਿਲਦਾ ਹੈ ਅੰਦਰੋਂ ਬੇਚੈਨ, ਦਰ-ਦਰ ਦੀਆਂ ਠੋਕਰਾਂ, ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ, ਪਰੇਸ਼ਾਨੀਆਂ ਉਸ ਨੂੰ ਘੇਰ ਲੈਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ