ਅਨਾਥ ਮਾਤਾ-ਪਿਤਾ ਦੀ ਸੇਵਾ ਕਰਕੇ ਦੀਦੀ ਹਨੀਪ੍ਰੀਤ ਇੰਸਾਂ ਨੇ ਮਨਾਇਆ ਮਾਂ ਦਿਵਸ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ 139 ਮਾਨਵਤਾ ਭਲਾਈ ਕਾਰਜ ਤਹਿਤ ਐਤਵਾਰ ਨੂੰ ਦੀਦੀ ਹਨੀਪ੍ਰੀਤ ਇੰਸਾਂ ਨੇ ਅਨਾਥ ਬਜ਼ੁਰਗਾਂ ਦੀ ਮੱਦਦ ਕਰਕੇ ਮਾਂ ਦਿਵਸ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਆਸ਼ਰਮ ’ਚ ਅਨਾਥ ਬਜ਼ੁਰਗ ਮਾਤਾ-ਪਿਤਾ ਨੂੰ ਕੱਪੜੇ ਤੇ ਖਾਣ ਦੀ ਸਮੱਗਰੀ ਭੇਂਟ ਕੀਤੀ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। 139 ਵੇਂ ਮਾਨਵਤਾ ਭਲਾਈ ਕਾਰਜ ਦਾ ਇਹ ਵੀਡੀਓ ਦੀਦੀ ਹਨੀਪ੍ਰੀਤ ਇੰਸਾਂ ਦੇ ਟਵਿੱਟਰ ਹੈਂਡਲ ‘ਤੇ ਪਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੀ 29 ਅਪਰੈਲ ਨੂੂੰ ਰੂਹਾਨੀ ਸਥਾਪਨਾ ਦਿਵਸ ’ਤੇ ਰੂਹਾਨੀ ਪੱਤਰ ਰਾਹੀਂ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ 138 ਮਾਨਵਤਾ ਭਲਾਈ ਕਾਰਜਾਂ ’ਚ ਇੱਕ ਕਾਰਜ ਹੋਰ ਜੋੜ ਕੇ ਉਨ੍ਹਾਂ ਦੀ ਗਿਣਤੀ 139 ਹੋ ਗਈ। ਪੂਜਨੀਕ ਗੁਰੂ ਜੀ ਨੇ 139 ਵੇਂ ਮਾਨਵਤਾ ਭਲਾਈ ਦੇ ਰੂਪ ’ਚ ‘ਅਨਾਥ ਮਾਤਾ-ਪਿਤਾ ਸੇਵਾ’ ਮੁਹਿੰਮ ਨੂੰ ਸ਼ਾਮਲ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ