ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ

Mothers-Day

ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ’ਚ ਵਾਵ ਥੀਮ ’ਤੇ ਮਨਾਇਆ ਗਿਆ ਮਾਂ ਦਿਵਸ (Mothers Day)

(ਸੱਚ ਕਹੂੰ ਨਿਊਜ) ਸਰਸਾ। ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ (ਗਰਲਜ਼ ਵਿੰਗ) ’ਚ ਸ਼ਨਿੱਚਰਵਾਰ ਨੂੰ ਵਾਵ ਥੀਮ ਤਹਿਤ ਮਾਂ ਦਿਵਸ ਬੜੀ ਧੂੁਮ-ਧਾਮ ਅਤੇ ਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਜੀ) ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਇਸ ਮੌਕੇ ਉਨ੍ਹਾਂ ਨਾਲ ਸਕੂਲ ਪਿ੍ਰੰਸੀਪਲ ਪੂਨਮ ਅਰੋੜਾ, ਪ੍ਰਸ਼ਾਸਿਕਾ ਅਲਕਾ ਮੋਂਗਾ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਅਤੇ ਮੀਨੂੰ ਸਭਰਵਾਲ ਮੌਜ਼ੂਦ ਰਹੇ ਇਸ ਤੋਂ ਬਾਅਦ ਪ੍ਰੋਗਰਾਮ ’ਚ ਮੌਜ਼ੂਦ ਸਾਰੀਆਂ ਮਾਤਾਵਾਂ ਨੂੰ ਤਿਲਕ ਲਾ ਕੇ ਅਤੇ ਟੈਗ ਲਾ ਕੇ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ।

ਪ੍ਰੋਗਰਾਮ ’ਚ ਸਕੂਲ ਦੀ ਵਿਦਿਆਰਥਣ ਸਾਹਿਬਾ ਅਤੇ ਉਨ੍ਹਾਂ ਦੀ ਮਾਂ ਸਿਖ਼ਾ ਸੇਠੀ ਨੂੰ ‘ਮਿਸ ਵਾਵ ਮਾਮ’ ਟਾਈਟਲ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਉਥੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਮਾਤਾ ਹਰਜੀਤ ਕੌਰ ਜੀ ਇੰਸਾਂ, ਹੁਸਨਮੀਤ ਜੀ ਇੰਸਾਂ, ਸਾਹਿਬਜ਼ਾਦੀ ਭੈਣ ਚਰਨਪ੍ਰੀਤ ਕੌਰ ਇੰਸਾਂ, ਭੈਣ ਅਮਰਪ੍ਰੀਤ ਕੌਰ ਜੀ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਸਮੇਤ ਜੱਜਮੈਂਟ ਟੀਮ ਨੂੰ ਪ੍ਰੋਗਰਾਮ ’ਚ ਪਧਾਰਨ ’ਤੇ ਸਕੂਲ ਮੈਨੇਜ਼ਮੈਂਟ ਵੱਲੋਂ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ

ਮਾਤਾਵਾਂ ਨੇ ਕੀਤਾ ਆਪਣੇ ਲਾਡਲੇ-ਲਾਡਲੀਆਂ ਨਾਲ ਰੈਂਪ ਵਾਕ

ਪ੍ਰੋਗਰਾਮ ਦੀ ਸ਼ੁਰੂਆਤ ’ਚ ਮੌਜ਼ੂਦ ਸਾਰੀਆਂ ਮਾਤਾਵਾਂ ਦੇ ਸੁਆਗਤ ਲਈ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸੁਆਗਤੀ ਗੀਤ ਗਾਇਆ ਅਤੇ ਜਮਾਤ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਨੇ ਸੁਆਗਤੀ ਡਾਂਸ ਦੀ ਪੇਸ਼ਕਾਰੀ ਕੀਤੀ ਉਥੇ ਇਸ ਦੌਰਾਨ ਸਾਰੀਆਂ ਮਾਤਾਵਾਂ ਲਈ ਇੱਕ ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਰੈਂਪ ਵਾਕ ਨਾਲ ਹੋਈ ਥੀਮ ਅਨੁਸਾਰ ਸਾਰੀਆਂ ਮਾਤਾਵਾਂ ਨੇ ਆਪਣੇ ਲਾਡਲਿਆਂ ਅਤੇ ਲਾਡਲੀਆਂ ਨਾਲ ਰੈਂਪ ਵਾਕ ਕੀਤਾ ਸਾਰੀਆਂ ਮਾਤਾਵਾਂ ਨੇ ਆਪਣੇ ਟੈਗ ਨੰਬਰ ਅਨੁਸਾਰ ਸੁੰਦਰ ਪਹਿਰਾਵੇ ’ਚ ਵਾਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਅਤੇ ਸਾਰੇ ਦਰਸ਼ਕਾਂ ਨੇ ਵੀ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸੁਆਗਤ ਕੀਤਾ।

Mother's Day sachkahoon

ਅਫ਼ਸਾਨਾ-ਏ-ਮੀਤ ਨੇ ਮਾਤਾਵਾਂ ਦੇ ਸਨਮਾਨ ’ਚ ਦਿੱਤੀ ਸੋਲੋ ਡਾਂਸ ਦੀ ਪੇਸ਼ਕਾਰੀ

ਜਮਾਤ ਪੰਜਵੀਂ ਦੇ ਵਿਦਿਆਰਥੀ ਅਫ਼ਸਾਨਾ-ਏ-ਮੀਤ ਨੇ ਸਾਰੀਆਂ ਮਾਤਾਵਾਂ ਦੇ ਸਨਮਾਨ ’ਚ ਸੋਲੋ ਡਾਂਸ ਦੀ ਮਨਮੋਹਕ ਪੇਸ਼ਕਾਰੀ ਦਿੱਤੀ ਜਮਾਤ ਛੇਵੀਂ ਦੀ ਵਿਦਿਆਰਥਣ ਸ਼ਾਇਰਾ ਅਤੇ ਜਮਾਤ ਅੱਠਵੀਂ ਦੀ ਵਿਦਿਆਰਥਣ ਸਿਮਰਨ ਨੇ ਮਾਂ ਦਿਵਸ ਨੂੰ ਸਮਰਪਿਤ ਕਵਿਤਾਵਾਂ ਨਾਲ ਸਾਰਿਆਂ ਨੂੰ ਭਾਵੁਕ ਕਰ ਦਿੱਤਾ ‘ਤੂੰ ਕਿੰਨੀ ਚੰਗੀ ਹੈਂ…..ਮਾਵਾਂ ਦਾਮੋਦਰਮ, ਬਾਵਨ ਗਜ਼ ਕਾ ਘੁੰਘਟ, ਤੇਰੀ ਉਂਗਲੀ ਪਕੜ ਕੇ ਚਲਾ ਆਦਿ ਗੀਤਾਂ ’ਤੇ ਪੇਸ਼ਕਾਰੀਆਂ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ ਅਤੇ ਆਪਣੀ ਮਾਂ ਨੂੰ ਯਾਦ ਕਰਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਕੂਲ ਦੀਆਂ ਸਮੁੱਚੀਆਂ ਮਦਰ ਟੀਚਰਸ ਨੇ ਵੀ ਮੰਚ ’ਤੇ ਰੈਂਪ ਵਾਕ ਕੀਤਾ ਮੁਕਾਬਲਿਆਂ ਲਈ ਰੋਚਕ ਖੇਡਾਂ ਰੱਖੇ ਗਈਆਂ ਅਤੇ ਸਾਰੇ ਪ੍ਰਤੀਭਾਗੀਆਂ ’ਚੋਂ ਜੇਤੂਆਂ ਨੂੰ ਸਰਟੀਫ਼ਿਕੇਟਸ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਪੋ੍ਰਗਰਾਮ ’ਚ ਜੱਜਮੈਂਟ ਟੀਮ ਵਜੋਂ ਪਹੁੰਚੇ ਡਾ. ਦੀਪਿਕਾ ਸ਼ਰਮਾ, ਡਾ. ਰੰਜਨਾ ਗਰੋਵਰ, ਸਰਬਜੀਤ ਗਗਨੇਜਾ, ਸੁਚਾਰੂ ਫੁਟੇਲਾ ਨੂੰ ਉਨ੍ਹਾਂ ਦੇ ਟੈਗ ਦੇ ਕੇ ਮੰਚ ’ਤੇ ਸਨਮਾਨਿਤ ਕੀਤਾ।

‘‘ਮਾਂ ਸਿਰਫ਼ ਇੱਕ ਸ਼ਬਦ ਨਹੀਂ, ਇੱਕ ਅਹਿਸਾਸ ਹੈ ਜੋ ਸਾਨੂੰ ਜੀਵਨ ਹੀ ਨਹੀਂ ਦਿੰਦਾ, ਸਗੋਂ ਜੀਵਨ ਨੂੰ ਸਮਝਣ, ਉਸ ਨੂੰ ਮਹਿਸੂਸ ਕਰਨ ਅਤੇ ਉਸ ਨੂੰ ਜਿਉਣ ਨੂੰ ਇੱਕ ਅਰਥ ਦਿੰਦਾ ਹੈ ਮਾਂ ਸ਼ਬਦ ਸਾਡੇ ਜੀਵਨ ਦਾ ਸਾਰ ਹੈ ਜਿਸ ਨੂੰ ਦੇਖਣ ਨਾਲ ਹੀ ਅਸੀਂ ਸਾਰੇ ਸਵਰਗ ਵਰਗਾ ਅਹਿਸਾਸ ਮਹਿਸੂਸ ਕਰਦੇ ਹਨ ਉਨ੍ਹਾਂ ਸਾਰੀਆਂ ਮਾਤਾਵਾਂ ਨੂੰ ਸਮਰਪਿਤ ਇੱਕ ਦਿਨ ‘ਮਾਂ ਦਿਵਸ’ ਜੋ ਸਾਨੂੰ ਸਾਡੀ ਮਾਂ ਵੱਲੋਂ ਕੀਤੇ ਗਏ ਉਪਕਾਰਾਂ ਲਈ ਧੰਨਵਾਦ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ
-ਪੂਨਮ ਅਰੋੜਾ ਇੰਸਾਂ, ਪਿ੍ਰੰਸੀਪਲ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ, ਸਰਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ