(IPL-2022) ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
- ਯਸ਼ਸਵੀ ਜਾਇਸਵਾਲ ਨੇ ਖੇਡੀ 68 ਦੌਰਾਂ ਦੀ ਸ਼ਾਨਦਾਰ ਪਾਰੀ
(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ-2022 (IPL-2022) ਦਾ 52ਵਾਂ ਮੈਚ ਰਾਜਸਥਾਨ ਰਾਇਲਜ਼ ਤੇ ਪੰਜਾਗ ਕਿੰਗਸ ਦਰਮਿਆਨ ਖੇਡਿਆ ਗਿਆ। ਇਹ ਮੈਚ ਰੋਮਾਂਚਕ ਨਾਲ ਭਰਪੂਰ ਸੀ। ਇਸ ਮੈਚ ’ਚ ਰਾਜਸਥਾਨ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੂੰ 190 ਦੌੜਾਂ ਦਾ ਮੁਸ਼ਕਲ ਟੀਚਾ ਦਿੱਤੀ ਸੀ ਪਰ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਰਾਜਸਥਾਨ ਦੇ ਬੱਲੇਬਾਜ਼ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 41 ਗੇਂਦਾਂ ’ਚ 68 ਦੌੜਾਂ ਬਣਾਈਆਂ।
ਆਖਰੀ ਓਵਰ ’ਚ ਰਾਜਸਥਾਨ ਨੂੰ ਜਿੱਤ ਲਈ 7 ਦੌੜਾਂ ਬਣਾਉਣੀਆਂ ਸਨ ਪਰ ਹੇਟਮਾਇਰ ਨੇ ਸ਼ਾਨਦਾਰ ਛੱਕ ਲਾਇਆ ਤੇ ਉਸ ਤੋਂ ਬਾਅਦ ਇੱਕ ਸਿੰਗਲ ਲੈ ਕੇ ਮੈਚ ਰਾਜਸਥਾਨ ਦੇ ਨਾਂਅ ਕਰ ਦਿੱਤਾ। ਇਸ ਦੇ ਨਾਲ ਹੀ ਰਾਜਸਥਾਨ ਦੇ 14 ਅੰਕ ਹੋ ਗਏ ਹਨ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੂੰ ਮੈਚ ’ਚ ਸ਼ੁਰੂਆਤ ਤਾਂ ਚੰਗੀ ਮਿਲੀ ਪਰ ਉਹ ਆਪਣੇ ਸਕੋਰ ਨੂੰ ਵੱਡੀ ਪਾਰੀ ’ਚ ਨਹੀਂ ਬਦਲ ਸਕੇ। ਸੰਜੂ ਨੇ ਸਿਰਫ 12 ਗੇਂਦਾਂ ’ਤੇ 23 ਦੌੜਾਂ ਬਣਾਈਆਂ।
ਯੁਜਵੇਂਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ
ਰਾਜਸਥਾਨ ਵੱਲੋਂ ਯੁਜਵੇਂਦਰ ਚਹਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ। ਚਹਿਲ ਨੇ ਰਾਜਪਕੇਸ਼ ਤੇ ਮਿਅੰਕ ਅਗਰਵਾਲ ਤੇ ਜਾਨੀ ਬੇਇਸਟੋ ਦੀਆਂ ਵਿਕਟਾਂ ਲਈਆਂ। ਇਸ ਦੇ ਨਾਲ ਹੀ ਭਾਨੁਕਾ ਰਾਜਪਕਸ਼ੇ ਆਪਣੀ ਸ਼ਾਨਦਾਰ ਫਲਿੱਪਰ ਗੇਂਦ ਨੂੰ ਸਮਝ ਨਹੀਂ ਸਕੇ। ਗੇਂਦ ਸਿੱਧੀ ਜਾ ਕੇ ਲੈੱਗ-ਸਟੰਪ ‘ਤੇ ਜਾ ਲੱਗੀ। ਚਹਿਲ ਨੇ ਵਿਕਟ ਲੈਣ ਤੋਂ ਬਾਅਦ ਖੁਸ਼ੀ ਮਨਾਈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਧਨਸ਼੍ਰੀ ਵੀ ਸਟੇਡੀਅਮ ’ਚ ਉਨ੍ਹਾਂ ਨੂੰ ਚੀਅਰ ਕਰਦੀ ਨਜ਼ਰ ਆਈ। ਚਹਿਲ ਨੇ 4 ਓਵਰਾਂ ’ਚ ਸਿਰਫ 28 ਦੌੜਾਂ ਦਿੱਤੀਆਂ। ਭਾਨੁਕਾ ਨੇ ਮੈਚ ਵਿੱਚ ਸਿਰਫ਼ 18 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ‘ਚ 2 ਚੌਕੇ ਅਤੇ 2 ਛੱਕੇ ਲੱਗੇ। ਉਸ ਦਾ ਸਟ੍ਰਾਈਕ ਰੇਟ 150 ਸੀ।
ਇਸ ਤੋਂ ਪਹਿਲਾਂ ਪੰਜਾਬ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਵੱਡੀ ਪਾਰੀ ਨਹੀਂ ਖੇਡ ਸਕੇ। ਉਹ 16 ਗੇਂਦਾਂ ’ਤੇ 12 ਦੌੜਾਂ ਬਣਾ ਕੇ ਆਊਟ ਹੋਏ। ਪੰਜਾਬ ਦੇ ਬੱਲੇਬਾਜ਼ ਜਾਨੀ ਬੇਇਸਟੋ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 40 ਗੇਂਦਾਂ ’ਚ 56 ਦੌੜਾਂ ਦੀ ਪਾਰੀ ਖੇਡੀ। ਜਤੇਸ਼ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ ਕਰਦਿਆਂ 18 ਗੇਂਦਾਂ ’ਤੇ 38 ਦੌੜਾਂ ਬਣਾਈਆਂ ਤੇ ਪਾਰੀ ’ਚ 2 ਚੌਕੇ ਤੇ 2 ਛੱਕੇ ਵੀ ਲਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ