ਹਵਾਨਾ ਦੇ ਹੋਟਲ ਵਿੱਚ ਧਮਾਕਾ, 18 ਲੋਕਾਂ ਦੀ ਮੌਤ
ਹਵਾਨਾ। ਕਿਊਬਾ ਦੇ ਸ਼ਹਿਰ ਹਵਾਨਾ ‘ਚ ਇਕ ਫਾਈਵ ਸਟਾਰ ਹੋਟਲ ‘ਚ (Hotel Explosion in Havana) ਹੋਏ ਜ਼ਬਰਦਸਤ ਧਮਾਕੇ ‘ਚ ਘੱਟੋ-ਘਟ 18 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕਿਊਬਾ ਦੇ ਸਿਹਤ ਮੰਤਰਾਲੇ ਦੇ ਹਸਪਤਾਲ ਸੇਵਾਵਾਂ ਦੇ ਮੁਖੀ ਜੂਲੀਓ ਗੁਆਰਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਧਮਾਕੇ ਵਿੱਚ 18 ਲੋਕਾਂ ਦੇ ਮਾਰੇ ਜਾਣ ਅਤੇ 50 ਤੋਂ ਵੱਧ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਪਹਿਲਾਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਹਸਪਤਾਲ ਵਿੱਚ ਭਰਤੀ ਹਨ।
ਕਿਊਬਾ ਦੇ ਰਾਸ਼ਟਰਪਤੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਪ੍ਰੋਵਿੰਸ਼ੀਅਲ ਹੈਲਥ ਡਾਇਰੈਕਟਰ ਐਮੀਲੀਓ ਡੇਲਗਾਡੋ ਇਜ਼ਨਾਗਾ ਨੇ ਪੁਸ਼ਟੀ ਕੀਤੀ ਹੈ ਕਿ ਹਵਾਨਾ ਵਿੱਚ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ, “ਬਹੁਤ ਸਾਰੇ ਲੋਕ ਖੂਨਦਾਨ ਕਰਨ ਦੀ ਪੇਸ਼ਕਸ਼ ਕਰ ਰਹੇ ਹਨ।’’ ਰਾਸ਼ਟਰਪਤੀ ਦਫ਼ਤਰ ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਸਾਰਾਟੋਗਾ ਹੋਟਲ ਵਿੱਚ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ। ਰਾਸ਼ਟਰਪਤੀ ਦਫ਼ਤਰ ਦੁਆਰਾ ਟਵਿੱਟਰ ’ਤੇ ਜਾਰੀ ਫੋਟੋ ਦੇ ਅਨੁਸਾਰ ਧਮਾਕੇ ਤੋਂ ਬਾਅਦ, ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨਲ ਨੇ ਹਵਾਨਾ ਦੇ ਇੱਕ ਸਥਾਨਕ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਕਈ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ