ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਆਏ ਡੀਐਸਪੀ ਦੇ ਨਸ਼ਾ ਤਸਕਰ ਨਾਲ ਸਬੰਧ !

Tejinder Bagga Sachkahoon

ਭਾਜਪਾ ਨੇ ਕਿਹਾ- ਅਸਲੀਅਤ ਨੂੰ ਛੁਪਾ ਨਹੀਂ ਸਕਦੀ ਆਪ ਸਰਕਾਰ

ਨਵੀਂ ਦਿੱਲੀ। ਭਾਜਪਾ ਆਗੂ ਤਜਿੰਦਰ ਬੱਗਾ (Tajinder Bagga) ਨੂੰ ਪੰਜਾਬ ਪੁਲਿਸ ਵੱਲੋਂ ਰਿਹਾਅ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਦੇਰ ਰਾਤ ਮੈਡੀਕਲ ਕਰਵਾਉਣ ਤੋਂ ਬਾਅਦ ਘਰ ਭੇਜ ਦਿੱਤਾ ਹੈ। ਤਜਿੰਦਰ ਸੋਮਵਾਰ ਨੂੰ ਦਵਾਰਕਾ ਅਦਾਲਤ ‘ਚ ਆਪਣਾ ਬਿਆਨ ਦਰਜ ਕਰਵਾਉਣਗੇ। ਇਸ ਦੌਰਾਨ ਭਾਜਪਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲੀਸ ਵੱਲੋਂ ਤਜਿੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੀ ਟੀਮ ਦਾ ਹਿੱਸਾ ਰਹੇ ਡੀਐਸਪੀ ਦੇ ਸਬੰਧ ਇੱਕ ਬਦਨਾਮ ਨਸ਼ਾ ਤਸਕਰ ਨਾਲ ਹਨ। ਇਹ ਦੋਸ਼ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਹਨ। ਮਨਜਿੰਦਰ ਨੇ ਇਸ ਸਬੰਧੀ ਟਵੀਟ ਕਰਕੇ ਖੂਬ ਹੰਗਾਮਾ ਕੀਤਾ ਹੈ।

ਸਿਰਸਾ ਅਨੁਸਾਰ ਤਜਿੰਦਰ ਨੂੰ ਗ੍ਰਿਫ਼ਤਾਰ ਕਰਨ ਆਈ ਪੰਜਾਬ ਪੁਲਿਸ ਦੀ ਟੀਮ ਦੇ ਡੀਐਸਪੀ ਕੁਲਜਿੰਦਰ ਸਿੰਘ ਸੰਧੂ ਦੇ ਪੁਲਿਸ ਵਿੱਚੋਂ ਬਰਖ਼ਾਸਤ ਅਤੇ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਸਰਬਜੀਤ ਸਿੰਘ ਨਾਲ ਸਬੰਧ ਹਨ। ਸਿਰਸਾ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਪੰਜਾਬ ਦੀ ਮੀਡੀਆ ਨੇ ਸਰਬਜੀਤ ਸਿੰਘ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਚਾਲੇ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਸੀ। ਇਸ ਕਥਿਤ ਟੇਪ ਵਿੱਚ ਸਰਬਜੀਤ ਕਹਿ ਰਿਹਾ ਸੀ ਕਿ ਡੀਐਸਪੀ ਕੁਲਜਿੰਦਰ ਸਿੰਘ ਸੰਧੂ ਦੇ ਉਸ ਨਾਲ ਚੰਗੇ ਸਬੰਧ ਹਨ ਅਤੇ ਉਹ ਹਰ ਤਰ੍ਹਾਂ ਦੇ ਨਾਜਾਇਜ਼ ਕੰਮ ਕਰ ਸਕਦਾ ਹੈ। ਸਿਰਸਾ ਨੇ ਦੋਸ਼ ਲਾਇਆ ਕਿ ਮੁਹਾਲੀ ਵਿੱਚ ਪੰਜਾਬ ਪੁਲੀਸ ਦੀ ਇੰਟੈਲੀਜੈਂਸ ਯੂਨਿਟ ਵਿੱਚ ਡੀਐਸਪੀ ਸੰਧੂ ਦੀ ਤਾਇਨਾਤੀ ਵੀ ਸਰਬਜੀਤ ਸਿੰਘ ਦੇ ਕਹਿਣ ’ਤੇ ਕੀਤੀ ਗਈ ਹੈ। ਭੋਲਾ ਡਰੱਗ ਮਾਮਲੇ ਵਿੱਚ ਵੀ ਸਰਬਜੀਤ ਦਾ ਨਾਂ ਆਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ