ਪੂਜਨੀਕ ਗੁਰੂ ਜੀ ਵੀਡੀਓ ਕਾਨਫਰਸਿੰਗ ਰਾਹੀਂ ਸ਼ਾਮਲ ਹੋਏ
(ਸੁਖਜੀਤ ਮਾਨ) ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਿਤ ਫਰੀਦਕੋਟ ’ਚ ਚੱਲ ਰਹੀ ਅਦਾਲਤੀ ਪ੍ਰਕਿਰਿਆ ਲਈ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ ਇਸ ਕੇਸ ’ਚ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ।
ਅੱਜ ਦੀ ਸੁਣਵਾਈ ਦੌਰਾਨ ਡੇਰਾ ਸੱਚਾ ਸੌਦਾ ਦੇ ਐਡਵੋਕੇਟ ਰਾਜੀਵ ਮੋਹਨ, ਹਰੀਸ਼ ਛਾਬੜਾ ਅਤੇ ਐਡਵੋਕੇਟ ਕੇਵਲ ਬਰਾੜ ਜਦੋਂਕਿ ਇਸੇ ਮਾਮਲੇ ਨਾਲ ਸਬੰਧਿਤ ਬਾਕੀ 7 ਜਣਿਆਂ ਵੱਲੋਂ ਐਡਵੋਕੇਟ ਆਰ ਕੇ. ਹਾਂਡਾ, ਵਿਨੋਦ ਮੋਂਗਾ ਅਤੇ ਬਸੰਤ ਸਿੰਘ ਸਿੱਧੂ ਪੇਸ਼ ਹੋਏ। ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਅੱਜ ਐਫਆਈਆਰ ਨੰਬਰ 63, 117 ਅਤੇ 128 ਵਿੱਚ ਸੁਣਵਾਈ ਹੋਈ, ਜਿਸ ’ਚ ਪੂਜਨੀਕ ਗੁਰੂ ਜੀ ਵੀਡੀਓ ਕਾਨਫਰਸਿੰਗ ਰਾਹੀਂ ਜਦੋਂਕਿ ਬਾਕੀ 7 ਜਣੇ ਵਿਅਕਤੀਗਤ ਤੌਰ ’ਤੇ ਹਾਜ਼ਰ ਹੋਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਉਨ੍ਹਾਂ ਚਲਾਨ ਦੀਆਂ ਕਾਪੀਆਂ ਦੀ ਮੰਗ ਕੀਤੀ ਸੀ ਪਰ ਦੂਜੀ ਧਿਰ ਨੇ ਕਾਪੀਆਂ ਦੇਣ ਲਈ ਅਗਲੀ ਤਾਰੀਖ ਦੀ ਮੰਗ ਕੀਤੀ। ਮਾਣਯੋਗ ਅਦਾਲਤ ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 16 ਮਈ ਨੂੰ ਕਰੇਗੀ। ਇਸ ਮੌਕੇ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਹਰ ਕਿਸੇ ਨੂੰ ਸਾਰੇ ਧਰਮਾਂ ਦਾ ਆਦਰ ਕਰਨ ਦੀ ਸਿੱਖਿਆ ਦਿੰਦੇ ਹਨ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ’ਤੇ ਦਰਜ਼ ਸਾਰੇ ਮਾਮਲੇ ਝੂਠੇ ਤੇ ਬੇਬੁਨਿਆਦ ਹਨ ਇਹ ਮਾਮਲੇ ਸਿਆਸੀ ਸਾਜਿਸ਼ ਦੇ ਤਹਿਤ ਦਰਜ਼ ਕੀਤੇ ਗਏ ਹਨ ਤੇ ਇੱਕ ਦਿਨ ਸੱਚ ਸਾਹਮਣੇ ਜ਼ਰੂਰ ਆਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ