ਰੂਹਾਨੀਅਤ : ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਪਰ ਉਹ ਅੱਖਾਂ ਵੱਖ ਹੁੰਦੀਆਂ ਹਨ ਜੋ ਅੱਲ੍ਹਾ, ਮਾਲਕ ਨੂੰ ਦੇਖਦੀਆਂ ਹਨ ਅੱਖਾਂ ਤਾਂ ਇਹੀ ਹੁੰਦੀਆਂ ਹਨ ਪਰ ਇਨ੍ਹਾਂ ਅੱਖਾਂ ਵਿੱਚ ਰਾਮ-ਨਾਮ ਦੀ ਦਵਾਈ ਪਾਈ ਜਾਵੇ ਤਾਂ ਫੇਰ ਇਹ ਅੱਖਾਂ ਦੁਨੀਆਂਦਾਰੀ ਵੱਲੋਂ ਹਟ ਕੇ ਮਾਲਕ ਦੇ ਦਰਸ਼ਨ ਕਰਦੀਆਂ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਵਿੱਚ ਰਹਿੰਦਿਆਂ ਹੋਇਆਂ ਆਪਣੇ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਯਾਦ ਕਰੋ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇਗੀ ਇਨਸਾਨ ਜਦੋਂ ਹੰਕਾਰੀ, ਖੁਦੀ ਦੇ ਘੋੜੇ ’ਤੇ ਸਵਾਰ ਹੋ ਜਾਂਦਾ ਹੈ, ਮਨ ਹਾਵੀ ਹੋ ਜਾਂਦਾ ਹੈ ਤਾਂ ਉਹ ਕਿਸੇ ਸੰਤ, ਗੁਰੂ, ਪੀਰ-ਫ਼ਕੀਰ ਦੀ ਅਵਾਜ਼ ਨਹੀਂ ਸੁਣਦਾ ਅਤੇ ਮਾਲਕ ਤੋਂ ਦੂਰ ਰਹਿ ਕੇ ਉਸਦੀ ਦਇਆ-ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ
ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ
ਕੋਈ ਧਰਮ, ਮਜ਼ਹਬ ਇਹ ਨਹੀਂ ਸਿਖਾਉਦਾ ਕਿ ਆਪਸ ਵਿੱਚ ਨਫ਼ਰਤ, ਚੁਗਲੀ, ਨਿੰਦਿਆ ਕਰੋ ਹਰ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ, ਉਸ ਦੀ ਭਗਤੀ-ਇਬਾਦਤ ਕਰੋ, ਹੋ ਸਕੇ ਤਾਂ ਦੀਨ-ਦੁਖੀਆਂ ਦੀ ਮੱਦਦ ਕਰੋ ਦੂਸਰੇ ਦਾ ਭਲਾ ਕਰਨ ਨਾਲ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਉਦੋਂ ਪਿਆਰ-ਮੁਹੱਬਤ ਆ ਸਕਦੀ ਹੈ ਜਦੋਂ ਉਹ ਮਾਲਕ ਦੇ ਨਾਮ ਦਾ ਸਿਮਰਨ ਕਰੇ ਸਿਮਰਨ ਤੋਂ ਬਿਨਾਂ ਜੀਵਨ ਐਵੇਂ ਹੀ ਬਰਬਾਦ ਹੋ ਜਾਂਦਾ ਹੈ ਜੇਕਰ ਤੁਸੀਂ ਚਲਦੇ, ਉੱਠਦੇ-ਬੈਠਦੇ, ਸੌਂਦੇ-ਜਾਗਦੇ ਥੋੜ੍ਹਾ-ਥੋੜ੍ਹਾ ਸਿਮਰਨ ਵੀ ਕਰਦੇ ਰਹੋ ਤਾਂ ਉਹ ਸਮਾਂ ਤੁਹਾਡੇ ਲਈ ਬੇਸ਼ਕੀਮਤੀ ਬਣ ਜਾਵੇਗਾ ਅਤੇ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਖਾਣਾ ਖਾਣ ਲਈ ਇੱਕ ਮਿੰਟ ਵੀ ਨਹੀਂ ਉੱਕਦਾ ਥੋੜ੍ਹੀ ਦੇਰ ਹੋ ਜਾਵੇ ਤਾਂ ਬੁਰਾ ਹਾਲ ਹੋ ਜਾਂਦਾ ਹੈ ਕਿਉਕਿ ਭੋਜਨ ਸਰੀਰ ਲਈ ਤਾਕਤ ਪੈਦਾ ਕਰਦਾ ਹੈ ਖਾਣੇ ਲਈ ਇਨਸਾਨ ਕਿੰਨਾ ਜੁਗਾੜ ਕਰਦਾ ਹੈ ਲੋਕ ਜੀਵਾਂ ਨੂੰ ਮਾਰਦੇ ਹਨ, ਆਪਣੀ ਜੀਭ ਦੇ ਸਵਾਦ ਲਈ ਬੇਰਹਿਮ ਬਣ ਜਾਂਦੇ ਹਨ ਕਿਸੇ ਵੀ ਧਰਮ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਕਿਸੇ ਨੂੰ ਮਾਰ ਕੇ ਜਾਂ ਤੜਫ਼ਾ ਕੇ ਖਾਓ
ਪਰ ਇਹ ਲੋਕ ਆਪਣੀ ਜੀਭ ਦੇ ਸਵਾਦ ਲਈ ਅਜਿਹਾ ਕਰਦੇ ਹਨ ਸਰੀਰ ਲਈ ਹੋਰ ਵੀ ਕਈ ਪਦਾਰਥ ਖਾਂਦੇ ਰਹਿੰਦੇ ਹੋ ਪਰ ਕੀ ਆਤਮਾ ਲਈ ਵੀ ਕਦੇ ਕੁਝ ਖਾਂਦੇ ਹੋ ਜਿਸਦੀ ਵਜ੍ਹਾ ਨਾਲ ਤੁਹਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਇਨਸਾਨ ਹਵਾ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਦੀ ਸੱਚੀ ਤੜਫ਼ ਨਾਲ ਭਗਤੀ-ਇਬਾਦਤ ਕਰੋ ਤਾਂ ਮਾਲਕ ਦਾ ਨਾਮ ਦੋਵਾਂ ਜਹਾਨਾਂ ਦੀ ਖ਼ੁਰਾਕ ਹੈ ਅਤੇ ਤੁਸੀਂ ਇਸ ’ਤੇ ਰਹਿ ਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਕਿਉਕਿ ਆਤਮਾ ਨੂੰ ਜਦੋਂ ਖੁਰਾਕ, ਸ਼ਕਤੀ ਮਿਲ ਜਾਂਦੀ ਹੈ ਤਾਂ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ