ਪੇਪਰ ਲੀਕ ਮਾਮਲੇ (Paper Leak Case) ਦੇ ਮਾਸਟਰਮਾਈਂਡ ‘ਤੇ ਰਾਸੁਕਾ
ਬਲੀਆ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਕਰਵਾਈ ਗਈ ਇੰਟਰਮੀਡੀਏਟ ਬੋਰਡ ਦੀ ਪ੍ਰੀਖਿਆ ਲਈ ਬਲੀਆ ਵਿੱਚ ਪੇਪਰ ਲੀਕ ਹੋਣ ਦੇ ਮਾਮਲੇ (Paper Leak Case) ਵਿੱਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਮਾਸਟਰ ਮਾਈਂਡ ਸਮੇਤ ਤਿੰਨ ਮੁਲਜ਼ਮਾਂ ’ਤੇ ਕੌਮੀ ਸੁਰੱਖਿਆ ਕਾਨੂੰਨ (ਰਾਸੁਕਾ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬਲੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਇਜਾਜ਼ਤ ਨਾਲ ਬਲੀਆ ਪੁਲਿਸ ਨੇ ਇਸ ਮਾਮਲੇ ਦੇ ਮਾਸਟਰ ਮਾਈਂਡ ਮਹਾਰਾਜੀ ਦੇਵੀ ਮੈਮੋਰੀਅਲ ਇੰਟਰ ਕਾਲਜ ਭੀਮਪੁਰਾ ਦੇ ਮੈਨੇਜਰ ਨਿਰਭੈ ਨਰਾਇਣ ਸਿੰਘ ਪੁੱਤਰ ਵਰਿੰਦਰ ਸਿੰਘ (ਵਾਸੀ ਸ਼ਾਹਪੁਰ ਤਿਤਿਹਾ, ਭੀਮਪੁਰਾ, ਬਲੀਆ) ਨੂੰ ਗਿ੍ਫ਼ਤਾਰ ਕਰ ਲਿਆ | ਨਕਲ ਮਾਫੀਆ ਰਾਜੂ ਉਰਫ ਰਾਜੀਵ ਪ੍ਰਜਾਪਤੀ ਪੁੱਤਰ ਰਵਿੰਦਰ ਪ੍ਰਸਾਦ (ਵਾਸੀ ਚਾਂਦਮਾਰੀ) ਇਮੀਲੀਆ, ਥਾਣਾ ਸਰਾਏਲਖਾਂਸੀ, ਜ਼ਿਲਾ ਮਊ) ਅਤੇ ਰਵਿੰਦਰ ਨਾਥ ਸਿੰਘ ਪੁੱਤਰ ਸਵ. ਰਾਮਾਧਾਰ ਸਿੰਘ (ਵਾਸੀ ਅਵਰਾਈ ਖੁਰਦ, ਥਾਣਾ ਭੀਮਪੁਰਾ, ਬਲੀਆ) ਵਿਰੁੱਧ ਰਾਸੁਕਾ ਤਹਿਤ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 30 ਮਾਰਚ 2022 ਨੂੰ ਹੋਈ ਅੰਗਰੇਜ਼ੀ ਦੀ ਪ੍ਰੀਖਿਆ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪ੍ਰਸ਼ਨ ਪੱਤਰ ਸਾਹਮਣੇ ਆਉਣ ਕਾਰਨ ਸੂਬੇ ਦੇ 24 ਜ਼ਿਲ੍ਹਿਆਂ ‘ਚ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਰੱਦ ਕਰਨੀ ਪਈ ਸੀ। ਇਸ ਸਬੰਧੀ ਬਲੀਆ ਦੇ ਭੀਮਪੁਰਾ ਅਤੇ ਨਾਗਰਾ ਥਾਣਿਆਂ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਬੰਧਤ ਮੁਲਜ਼ਮਾਂ ਦੀਆਂ ਕਾਰਵਾਈਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਮੁਲਜ਼ਮ ਰਵਿੰਦਰ ਨਾਥ ਸਿੰਘ, ਨਿਰਭੈ ਨਰਾਇਣ ਸਿੰਘ ਅਤੇ ਰਾਜੂ ਉਰਫ਼ ਰਾਜੀਵ ਪ੍ਰਜਾਪਤੀ ਨੂੰ ਐਨਐਸਏ ਦੀ ਧਾਰਾ 3(2) ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ