ਬੁੱਧੀਮਾਨ ਤੇ ਮੂਰਖ (Wise and Foolish)
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਨਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ ਓਨੀਆਂ ਹੀ ਉਪਯੋਗੀ ਹਨ ਜਿੰਨਾ ਕਿ ਇੱਕ ਅੰਨ੍ਹੇ ਵਿਅਕਤੀ ਲਈ ਸ਼ੀਸ਼ਾ ਉਪਯੋਗੀ ਹੈ ਕੋਈ ਵੀ ਅੰਨ੍ਹਾ ਵਿਅਕਤੀ ਜਦੋਂ ਕੁਝ ਵੇਖ ਹੀ ਨਹੀਂ ਸਕਦਾ ਤਾਂ ਉਸ ਲਈ ਸ਼ੀਸ਼ਾ ਕਿਸੇ ਵੀ ਤਰ੍ਹਾਂ ਉਪਯੋਗੀ ਨਹੀਂ ਹੋ ਸਕਦਾ।
ਠੀਕ ਉਸੇ ਤਰ੍ਹਾਂ ਕਿਸੇ ਵੀ ਮੂਰਖ ਲਈ ਕਿਤਾਬਾਂ ਜਾਂ ਗਿਆਨ ਦੀ ਗੱਲ ਵੀ ਫ਼ਜ਼ੂਲ ਹੀ ਹੈ ਕਿਉਕਿ ਮੂਰਖ ਵਿਅਕਤੀ ਗਿਆਨ ਦੀਆਂ ਗੱਲਾਂ ’ਤੇ ਵੀ ਤਰਕ-ਵਿਤਰਕ ਕਰਦੇ ਹਨ ਤੇ ਸਮਝ ਨਹੀਂ ਸਕਦੇ ਮੂਰਖ ਅਕਸਰ ਕੁਤਰਕ ’ਚ ਹੀ ਸਮਾਂ ਖਰਾਬ ਕਰਦੇ ਹਨ ਜਦੋਂਕਿ ਬੁੱਧੀਮਾਨ ਗਿਆਨ ਨੂੰ ਪ੍ਰਾਪਤ ਕਰਕੇ ਉਸ ਨੂੰ ਆਪਣੀ ਜ਼ਿੰਦਗੀ ’ਚ ਢਾਲ ਲੈਂਦੇ ਹਨ ਇਸ ਤਰ੍ਹਾਂ ਬੁੱਧੀਮਾਨ ਲੋਕ ਤਾਂ ਜ਼ਿੰਦਗੀ ’ਚ ਕੁਝ ਵਰਣਨਯੋਗ ਕੰਮ ਕਰ ਲੈਂਦੇ ਹਨ ਪਰ ਮੂਰਖ ਦਾ ਜੀਵਨ ਕੁਤਰਕ ਕਰਨ ’ਚ ਹੀ ਨਿੱਕਲ ਜਾਂਦਾ ਹੈ ਕਿਸੇ ਵੀ ਮੂਰਖ ਸਾਹਮਣੇ ਗਿਆਨ ਦੀਆਂ ਕਿਤਾਬਾਂ ਦਾ ਢੇਰ ਲਾ ਦੇਣ ਨਾਲ ਵੀ ਉਹ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੇਗਾ ਉਸ ਲਈ ਕਿਤਾਬਾਂ ਮੁੱਲਹੀਣ ਹੀ ਹਨ ਤੇ ਕਿਤਾਬਾਂ ’ਚ ਲਿਖੀਆਂ ਗਿਆਨ ਦੀਆਂ ਗੱਲਾਂ ਫਜ਼ੂਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ