ਮਲੇਰੀਆ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ (Health Department)
(ਰਜਨੀਸ਼ ਰਵੀ) ਫਾਜ਼ਿਲਕਾ। 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮੌਕੇ ਮਲੇਰੀਆ ਮੁਕਤ ਫਾਜ਼ਿਲਕਾ ” ਦਾ ਟੀਚਾ ਸਿਹਤ ਵਿਭਾਗ ਵੱਲੋਂ ਰੱਖਿਆ ਗਿਆ । ਇਸ ਸੰਬਧੀ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਦੋਂਕਿ ਜ਼ਿਲਾ ਫਾਜ਼ਿਲਕਾ ਵੱਲੋਂ 2023 ਵਿਚ ਮਲੇਰੀਆ ਮੁਕਤ ਫਾਜ਼ਿਲਕਾ ਦਾ ਟੀਚਾ ਰੱਖਿਆ ਗਿਆ ਹੈ। ਕਿਉ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ 2020 ਵਿਚ 07 ਕੇਸ, 2021 ਵਿਚ 03 ਕੇਸ 2022 ਵਿਚ ਅਜੇ ਤੱਕ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ। (Health Department)
ਡਾ. ਢਿੱਲੋ ਨੇ ਕਿਹਾ ਕਿ ਸਮੂਹ ਏਮ ਪੀ ਐਚ ਡਬਲਯੂ ਮੇਲ, ਏਮ ਪੀ ਐਚ ਐੱਸ ਮੇਲ, ਲੈਬ ਟੈਕਨੀਸ਼ਿਅਨ ਅਤੇ ਡਾ ਸੁਨੀਤਾ ਏਪੀਡੈਮੀਆਲੋਜਿਸਟ ਦੀ ਤਨਦੇਹੀ ਨਾਲ ਕੀਤੀਆ ਸੇਵਾਵਾਂ ਦਾ ਨਤੀਜਾ ਹੈ। ਡਾ. ਢਿੱਲੋਂ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਮਲੇਰੀਆ ਨਾਲ ਲੜਾਈ ਲੜਨ ਲਈ ਜਾਗਰੂਕਤਾ ਸਭ ਤੋਂ ਅਹਿਮ ਹਥਿਆਰ ਹੈ। ਇਸ ਮੌਕੇ ’ਤੇ ਡਾ. ਸੁਨੀਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਲੇਰੀਆ ਬੁਖਾਰ ਦੀਆਂ ਆਮ ਨਿਸ਼ਾਨੀਆਂ, ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਦੇ ਨਾਲ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਮਹਿਸੂਸ ਕਰਨਾ ਅਤੇ ਪਸੀਨਾ ਆਉਣਾ ਹਨ।
ਡਾ. ਰੋਹਿਤ ਗੋਇਲ ਐੱਸ ਐੱਮ ਓ ਫਾਜਿਲਕਾ ਨੇ ਕਿਹਾ ਕਿ ਜੇ ਅਸੀਂ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦੇਈਏ ਤੇ ਟੋਏ ਨੂੰ ਮਿਟੀ ਨਾਲ ਭਰ ਦੇਈਏ, ਛੱਪੜਾਂ ਚ ਖੜੇ ਪਾਣੀ ਵਿਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਅ ਕਰ ਦੇਈਏ, ਸੌਣ ਲੱਗਿਆ ਐਹੋ ਜਿਹੇ ਕੱਪੜੇ ਪਾਈਏ ਜਿਸ ਨਾਲ ਪੂਰਾ ਸਰੀਰ ਢੱਕਿਆ ਰਹੇ ਅਤੇ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇਲ ਆਦਿ ਦਾ ਪ੍ਰਯੋਗ ਕਰੀਏ ਤਾਂ ਅਸੀਂ ਅਪਣੇ ਆਪ ਨੂੰ ਮਲੇਰੀਆ ਤੋਂ ਬਚਾ ਸਕਦੇ ਹਾਂ।
ਕਿਸੇ ਵੀ ਕਿਸਮ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਮੁਕੰਮਲ ਚੈਕਅੱਪ ਕਰਵਾ ਕੇ ਪੂਰਾ ਇਲਾਜ਼ ਕਰਵਾਇਆ ਜਾਵੇ ਜੋ ਕਿ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। । ਇਸ ਮੌਕੇ ’ਤੇ ਮੰਚ ਸੰਚਾਲਨ ਸੁਖਜਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਵੱਲੋ ਕੀਤਾ ਗਿਆ। ਡਾ ਸ਼ੱਕਸ਼ਮ, ਡਾ ਏਰਿਕ, ਅਨਿਲ ਧਾਮੂ ਜਿਲਾ ਮਾਸ ਮੀਡੀਆ ਅਫਸਰ, ਨਗਰ ਕੋਂਸਲ ਫਾਜ਼ਿਲਕਾ ਤੋਂ ਸੁਪਰਵਾਇਜ਼ਰ ਸ੍ਰੀ ਖੇੜਾ, ਸੁਖਦੇਵ ਸਿੰਘ ਬੀ ਸੀ ਸੀ ਹਾਜ਼ਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ