ਕਸਬਾ ਸ਼ੇਰਪੁਰ ਚ ਨਕਲੀ ਚਾਂਦੀ ਵੇਚਣ ਵਾਲੀ ਇਕ ਔਰਤ ਕਾਬੂ
ਸੇਰਪੁਰ (ਰਵੀ ਗੁਰਮਾ)। ਅੱਜ ਕਸਬਾ ਸ਼ੇਰਪੁਰ ਵਿਖੇ ਨਕਲੀ ਚਾਂਦੀ ਵੇਚਣ ਵਾਲੀ ਇਕ ਔਰਤ ਨੂੰ ਪੁਲਿਸ ਪ੍ਰਸਾਸ਼ਨ ਵੱਲੋਂ ਕਾਬੂ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਅੱਜ ਕਸਬਾ ਸ਼ੇਰਪੁਰ ਦੇ ਦੁਕਾਨਦਾਰ ਜਗਦੰਬੇ ਜ਼ਿਊਲਰਜ਼, ਮਨਦੀਪ ਖੀਪਲ ਤੇ ਗੁਰਜੇਤ ਸਿੰਘ ਨੇ ਸ਼ੇਰਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਦੁਕਾਨ ਉੱਪਰ ਦੋ ਨਾਮਾਲੂਮ ਔਰਤਾਂ ਨਕਲੀ ਚਾਂਦੀ ਵੇਚਕੇ ਗਈਆਂ ਹਨ ।
ਦੁਕਾਨਦਾਰਾੰ ਨੂੰ ਨਕਲੀ ਚਾਂਦੀ ਹੋਣ ਦਾ ਸ਼ੱਕ ਜ਼ਾਹਿਰ ਹੋਇਆ ਤਾਂ ਉਨ੍ਹਾਂ ਇਸ ਸੰਬੰਧੀ ਥਾਣਾ ਸ਼ੇਰਪੁਰ ਪੁਲਸ ਨੂੰ ਸੂਚਿਤ ਕੀਤਾ । ਜਿਸ ’ਤੇ ਸੇਰਪੁਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ ਉਪਰ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਧੋਖਾਧੜੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਅਨੁਸਾਰ ਨਕਲੀ ਚਾਂਦੀ ਦਾ ਵਜ਼ਨ 250 ਗ੍ਰਾਮ ਦੇ ਕਰੀਬ ਹੈ । ਜਿਸਦੀ ਅੰਦਾਜ਼ਨ ਬਾਜ਼ਾਰ ਕੀਮਤ 20000 ਦੇ ਲਗਭਗ ਬਣਦੀ ਹੈ । ਨਕਲੀ ਚਾਂਦੀ ਵੇਚਣ ਵਾਲੀ ਔਰਤ ਮਾਛੀਵਾੜਾ ਦੀ ਦੱਸੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ