ਡਾ. ਸਨੇਹ ਪ੍ਰਭਾ ਸਿੰਗਲਾ ਅਤੇ ਡਾ. ਸੋਮਨਾਥ ਸਿੰਗਲਾ ਵੱਲੋਂ ਸਕੂਲ (School) ਨੂੰ ਆਰਥਿਕ ਸਹਾਇਤਾ ਦਿੱਤੀ
ਕੋਟਕਪੂਰਾ (ਸੁਭਾਸ਼ ਸ਼ਰਮਾ/ਅਜੈ ਮਨਚੰਦਾ)। ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (School) ਕੋਟਕਪੂਰਾ ਦੇ ਪ੍ਰਿੰਸੀਪਲ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਤਹਿਤ ਪਹਿਲਾਂ ਸਕੂਲ ਵਿੱਚ ਕਮਰਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕੀਤੇ ਗਏ ਉਪਰਾਲਿਆਂ ਨਾਲ ਬਿਲਡਿੰਗ ਪੂਰੀ ਹੋ ਚੁੱਕੀ ਹੈ। ਹੁਣ ਸਕੂਲ ਲਈ ਇੱਕ ਹੋਰ ਬਹੁਤ ਵੱਡੀ ਲੋੜ ਸਕੂਲ ਵਿੱਚ ਵੱਡੇ ਜਰਨੇਟਰ ਦਾ ਪ੍ਰਬੰਧ ਕਰਨਾ ਹੈ ।ਕਿਉਂਕਿ ਸਕੂਲ ਵਿੱਚ ਵਿਦਿਆਰਥਣਾਂ ਅਤੇ ਕਮਰਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਸਕੂਲ ਨੂੰ ਇੱਕ ਵੱਡੇ ਜਰਨੇਟਰ ਦੀ ਜ਼ਰੂਰਤ ਹੈ । ਗਰਮੀ ਜ਼ਿਆਦਾ ਹੋਣ ਕਾਰਨ ਇਸ ਸਮੱਸਿਆ ਨੂੰ ਸਮਝਦੇ ਹੋਏ ਸਿੰਗਲਾ ਨਰਸਿੰਗ ਹੋਮ ਅਤੇ ਮੈਟਰਨੀਟੀ ਹੌਸਪਿਟਲ ਕੋਟਕਪੂਰਾ ਦੇ ਮਾਲਕ ਡਾ. ਸਨੇਹ ਪ੍ਰਭਾ ਸਿੰਗਲਾ ਅਤੇ ਡਾ. ਸੋਮਨਾਥ ਸਿੰਗਲਾ ਵੱਲੋਂ ਸਕੂਲ ਵਿਚ ਵੱਡਾ ਜਰਨੇਟਰ ਲਿਆਉਣ ਦੇ ਲਈ 50000/- ਰੁਪਏ ਦੀ ਆਰਥਿਕ ਸਹਾਇਤਾ ਕੀਤੀ ਗਈ।
ਪ੍ਰਿੰਸੀਪਲ ਪ੍ਰਭਜੋਤ ਸਿੰਘ ਵੱਲੋਂ ਡਾ. ਸਨੇਹ ਪ੍ਰਭਾ ਸਿੰਗਲਾ ਅਤੇ ਡਾ. ਸੋਮਨਾਥ ਸਿੰਗਲਾ ਦਾ ਇਸ ਆਰਥਕ ਸਹਾਇਤਾ ਦੇ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸਿੰਗਲਾ ਪਰਿਵਾਰ ਵੱਲੋਂ ਵੱਖ -ਵੱਖ ਸਮੇਂ ਤੇ ਸਕੂਲ ਨੂੰ ਸਹਿਯੋਗ ਕੀਤਾ ਜਾਂਦਾ ਰਿਹਾ ਹੈ, ਅਤੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ, ਕਿ ਅੱਗੇ ਤੋਂ ਵੀ ਸਕੂਲ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਮਦਦ ਕਰਦੇ ਰਹਿਣਗੇ। ਸਕੂਲ ਪ੍ਰਬੰਧਕ ਕਮੇਟੀ, ਵਿਦਿਆਰਥਣਾਂ ਅਤੇ ਸਮੁੱਚੇ ਸਟਾਫ ਵੱਲੋਂ ਸਿੰਗਲਾ ਪਰਿਵਾਰ ਦੇ ਇਸ ਕਾਰਜ ਲਈ ਸ਼ਲਾਘਾ ਕੀਤੀ ਗਈ । ਇਸ ਮੌਕੇ ’ਤੇ ਵਿਵੇਕ ਕਪੂਰ, ਮਨੋਹਰ ਲਾਲ, ਨਵਦੀਪ ਕੱਕਡ਼, ਪ੍ਰੇਮ ਕੁਮਾਰ, ਜਗਸੀਰ ਸਿੰਘ, ਕੁਲਵਿੰਦਰ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ