ਪੰਜਾਬ ਤੇ ਹਰਿਆਣਾ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਵਧੀ ਗਾਂਧੀ ਪਰਿਵਾਰ ਦੀ ਟੇਸ਼ਨ, ਭਾਜਪਾ ‘ਚ ਜਾ ਸਕਦੇ ਹਨ 10 ਵਿਧਾਇਕ
ਦੇਹਰਾਦੂਨ (ਏਜੰਸੀ)। ਪੰਜਾਬ ‘ਚ ਸੱਤਾ ਗੁਆਉਣ ਵਾਲੀ ਕਾਂਗਰਸ (Congress) ‘ਚ ਅਜੇ ਵੀ ਹੰਗਾਮਾ ਜਾਰੀ ਹੈ। ਹਰਿਆਣਾ ਵਿਚ ਵੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਵਿਚਾਲੇ ਤਕਰਾਰ ਚੱਲ ਰਹੀ ਹੈ। ਇਹਨਾਂ ਸਭ ਤੋਂ ਪ੍ਰੇਸ਼ਾਨ ਕਾਂਗਰਸ ਹਾਈਕਮਾਂਡ ਨੂੰ ਹੁਣ ਉੱਤਰਾਖੰਡ ਵਿੱਚ ਵੀ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਘੱਟੋ-ਘੱਟ 10 ਵਿਧਾਇਕ ਭਾਜਪਾ ‘ਚ ਜਾ ਸਕਦੇ ਹਨ। ਇਸ ਵਾਰ ਕਾਂਗਰਸ ਦੇ 19 ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਆਏ ਹਨ। ਜਦਕਿ ਭਾਜਪਾ ਨੂੰ 47 ਸੀਟਾਂ ਮਿਲੀਆਂ ਸਨ। ਜੇਕਰ ਕਾਂਗਰਸ ਦੇ ਵਿਧਾਇਕ ਵੱਖ ਹੋ ਜਾਂਦੇ ਹਨ ਅਤੇ ਭਾਜਪਾ ਵਿੱਚ ਚਲੇ ਜਾਂਦੇ ਹਨ, ਤਾਂ ਪਾਰਟੀ ਦੀ ਸੂਬੇ ਵਿੱਚ ਆਪਣੀ ਪਛਾਣ ਗੁਆਉਣ ਦੀ ਸੰਭਾਵਨਾ ਹੈ।
ਪੁਸ਼ਕਰ ਸਿੰਘ ਧਾਮੀ ਨੇ ਕਈ ਕਾਂਗਰਸੀ ਆਗੂਆਂ ਨਾਲ ਕੀਤੀ ਮੁਲਾਕਾਤ
ਸੂਤਰਾਂ ਅਨੁਸਾਰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀ (Congress) ਵਿਧਾਇਕਾਂ ਵਿੱਚੋਂ 5 ਕੁਮਾਉਂ ਤੋਂ ਅਤੇ 3 ਗੜ੍ਹਵਾਲ ਖੇਤਰ ਤੋਂ ਚੁਣੇ ਗਏ ਹਨ। ਉਹ ਸੂਬਾਈ ਲੀਡਰਸ਼ਿਪ ਦੇ ਬਦਲਾਅ ਤੋਂ ਨਾਰਾਜ਼ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਈ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਭਾਜਪਾ ਕਾਂਗਰਸੀ ਵਿਧਾਇਕ ਤੋਂ ਅਸਤੀਫਾ ਦੇ ਕੇ ਧਾਮੀ ਨੂੰ ਉਥੋਂ ਚੋਣ ਲੜਾਉਣ ਦਾ ਇਰਾਦਾ ਰੱਖਦੀ ਹੈ। ਧਾਮੀ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਖਟੀਮਾ ਸੀਟ ਤੋਂ ਹਾਰ ਗਏ ਸਨ। ਇਸ ਤੋਂ ਬਾਅਦ ਵੀ ਭਾਜਪਾ ਨੇ ਉਨ੍ਹਾਂ ਨੂੰ ਹੀ ਸੀਐਮ ਬਣਾਇਆ ਸੀ। ਐਤਵਾਰ ਨੂੰ ਕਾਂਗਰਸ ਨੇ ਸੂਬਾ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਦੇ ਨਾਵਾਂ ਦਾ ਐਲਾਨ ਕੀਤਾ। ਉਦੋਂ ਤੋਂ ਹੀ ਵਿਧਾਇਕ ਨਾਰਾਜ਼ ਦੱਸੇ ਜਾ ਰਹੇ ਹਨ।
ਗੱਲ ਕੀ ਹੈ
ਵਿਧਾਇਕਾਂ ਨੂੰ ਜਿਨ੍ਹਾਂ ਨਾਵਾਂ ‘ਤੇ ਇਤਰਾਜ਼ ਹੈ, ਉਨ੍ਹਾਂ ਵਿਚ ਕਰਨ ਮਹਿਰਾ, ਜੋ ਰਾਣੀਖੇਤ ਤੋਂ ਚੋਣ ਹਾਰ ਗਏ ਸਨ ਅਤੇ ਉਹਨਾਂ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਅਤੇ ਵਿਰੋਧੀ ਧਿਰ ਦਾ ਨੇਤਾ ਯਸ਼ਪਾਲ ਆਰੀਆ ਖਾਸ ਹਨ । ਜੇਕਰ ਕਾਂਗਰਸ ਦੇ ਵਿਧਾਇਕ ਭਾਜਪਾ ‘ਚ ਸ਼ਾਮਲ ਹੁੰਦੇ ਹਨ ਤਾਂ ਇਹ ਸਾਲ 2016 ਵਰਗਾ ਹੋਵੇਗਾ। ਉਸ ਸਾਲ ਵੀ ਭਾਜਪਾ ਨੇ ਕਾਂਗਰਸ ਵਿੱਚ ਭੰਨ੍ਹ-ਤੋੜ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਤਤਕਾਲੀ ਸੀਐਮ ਹਰੀਸ਼ ਰਾਵਤ ਨੂੰ ਭਰੋਸੇ ਦਾ ਵੋਟ ਲੈਣਾ ਪਿਆ ਸੀ। ਹਾਈਕਮਾਂਡ ਤੋਂ ਨਾਰਾਜ਼ ਕਾਂਗਰਸੀ ਵਿਧਾਇਕ ਵੀ ਜਲਦੀ ਹੀ ਮੀਟਿੰਗ ਕਰਕੇ ਆਪਣੇ ਫੈਸਲੇ ਦਾ ਐਲਾਨ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ