ਰੂਸ ਦੀ ਅਗਲੇ ਸਾਲ ਪੁਲਾੜ ‘ਚ ਜਾਣ ਦੀ ਹੈ ਸੰਭਾਵਨਾ
ਮਾਸਕੋ । ਰੂਸ ਹੁਣ ਅਗਲੇ ਸਾਲ ਆਪਣੇ ਅਨੁਸੂਚਿਤ ਪੁਲਾੜ ਪ੍ਰੋਗਰਾਮ ਤੋਂ ਪਹਿਲਾਂ ਉਮੀਦਵਾਰ ਦੇ ਤੌਰ ’ਤੇ ਇੱਕ ਬੇਲਾਰੂਸੀ ਪੁਲਾੜ ਯਾਤਰੀ ਨੂੰ ਹੁਣ ਪੂਰੇ ਜ਼ੋਰ-ਸ਼ੋਰ ਨਾਲ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ। ਰੋਸਕੋਸਮੌਸ ਦੇ ਡਾਇਰੈਕਟਰ ਜਨਰਲ ਦਮਿਤਰੀ ਰੋਗੋਜਿਨ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ, “ਅਸੀਂ ਆਪਣੀ ਸਿਖਲਾਈ ਦੀ ਗਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ 2023 ਵਿੱਚ ਬੇਲਾਰੂਸੀ ਪੁਲਾੜ ਯਾਤਰੀ ਆਪਣੇ ਪਹਿਲੇ ਮਿਸ਼ਨ ‘ਤੇ ਜਾ ਸਕੇ।” ਇਹ ਪੁਲਾੜ ਯਾਤਰਾ ਰੂਸ ਅਤੇ ਬੇਲਾਰੂਸ ਦੀ ਏਕਤਾ ਦਾ ਪ੍ਰਤੀਕ ਹੋਵੇਗੀ। ਰੋਗੋਜਿਨ ਨੇ ਮਨੁੱਖੀ ਪੁਲਾੜ ਉਡਾਣ ਦੀ 61ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਸਮਾਗਮ ਵਿੱਚ ਗੱਲ ਕੀਤੀ। ਧਿਆਨ ਯੋਗ ਹੈ ਕਿ ਸੋਵੀਅਤ ਪੁਲਾੜ ਯਾਤਰੀ ਯੂਰੀ ਗਾਗਰਿਨ 12 ਅਪ੍ਰੈਲ 1961 ਨੂੰ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ