ਗਾਇਕ ਸਿੱਧੂ ਮੂਸੇਵਾਲਾ ਨਵੇੇਂ ਗੀਤ ਨਾਲ ਘਿਰੇ ਵਿਵਾਦਾਂ ’ਚ

sidhu muswala

ਗੀਤ ’ਚ ਪੰਜਾਬੀਆਂ ਨੂੰ ਕਿਹਾ ਗਦਾਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅਕਸਰ ਹੀ ਆਪਣੀ ਗਾਇਕੀ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ (Singer Sidhu Musewala) ਇੱਕ ਵਾਰ ਵਿਵਾਦਾਂ ’ਚ ਘਿਰ ਗਏ ਹਨ। ਸਿੱਧੂ ਮੂਸੇਵਾਲਾ ਦੇ ਇੱਕ ਗੀਤ ਨੇ ਸਿਆਸੀ ਬਿਖੇੜਾ ਸ਼ੁਰੂ ਕਰ ਦਿੱਤਾ ਹੈ। ਇਸ ਗੀਤ ਰਾਹੀਂ ਉਨਾਂ ਨੇ ਚੋਣਾਂ ’ਚ ਮਿਲੀ ਹਾਰ ਨੂੰ ਦਰਸਾਉਂਦੇ ਹੋਏ ਇਸ਼ਾਰਿਆਂ-ਇਸ਼ਾਰਿਆਂ ’ਚ ਪੰਜਾਬ ਦੇ ਲੋਕਾਂ ਨੂੰ ਗਦਾਰ ਕਿਹਾ ਹੈ। ਉਨਾਂ ਨੇ ਇਸ ਗੀਤ ਰਾਹੀਂ ਚੋਣਾਂ ’ਚ ਮਿਲੀ ਹਾਰ ਦਾ ਦਰਦ ਬਿਆਨ ਕੀਤਾ ਹੈ।

ਸਿੱਧੂ ਮੂਸੇਵਾਲਾ ਨੇ ਆਪਣੇ ਹੀ ਅੰਦਾਜ਼ ’ਚ ਗਾਣਾ ਰਿਲੀਜ਼ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ’ਚ ਚੁੱਪੀ ਤੋੜੀ ਦਿੱਤੀ ਹੈ। ਸਿੱਧੂ ਨੇ ਗਾਣੇ ਰਾਹੀ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਗਦਾਰ ਕੌਣ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੀ ਸੀਟ ’ਤੇ ਚੋਣ ਲੜੇ ਸਨ ਤੇ ਉਨਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਸਿੱਧੂ ਮੂਸੇਵਾਲਾ ਦੇ ਇਸ ਗੀਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਮੂਸੇਵਾਲਾ ਨੂੰ ਕਰੜੀ ਹੱਥੀਂ ਲਿਆ।
ਜੀਵਨਜੋਤ ਕੌਰ ਨੇ ਟਵੀਕ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਗੱਦਾਰੀ ਨਹੀਂ ਆਉਂਦੀ ਹੱਕ ਸੱਚ ਨਾਲ ਖੜ੍ਹਨ ਵਾਲੇ ਪੰਜਾਬੀਆਂ ਲਈ ਇਹੋ ਜਿਹੀ ਇਤਰਾਜ਼ਯੋਗ ਭਾਸ਼ਾ ਵਰਤਣੀ ਬਹੁਤ ਮੰਦਭਾਗਾ ਹੈ।

ਇਸ ਮਾਮਲੇ ’ਚ ਕੈਬਨਿਟ ਮੰਤਰੀ ਲਾਲਾਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਆਰਮ ਐਕਟ ਵਾਲਾ ਕੇਸ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ। ਕੇਸ ਖੁੱਲ੍ਹਣ ਤੋਂ ਬਾਅਦ ਕਾਨੂੰਨ ਅਨਾਸਰ ਕਾਰਵਾਈ ਕੀਤੀ ਜਾਵੇਗੀ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ