ਅੱਜ ਰਾਤ ਨੂੰ ਚੁੱਕ ਸਕਦੇ ਹਨ ਅਹੁਦੇ ਦੀ ਸਹੁੰ
(ਸੱਚ ਕਹੂੰ ਨਿਊਜ਼) ਲਾਹੌਰ। ਸ਼ਾਹਬਾਜ਼ ਸ਼ਰੀਫ (Shahbaz PM Pakistan) ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਇਮਰਾਨ ਖਾਨ ਕਲੀਨ ਬੋਲਡ ਹੋ ਗਏ ਹਨ ਤੇ ਸੱਤਾ ਉਨਾਂ ਤੋਂ ਖੁੱਸ ਚੁੱਕੀ ਹੈ। ਸੋਮਵਾਰ ਨੂੰ ਸੰਸਦ ‘ਚ ਵੋਟਿੰਗ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ (ਪੀਟੀਆਈ) ਦੇ ਸਾਰੇ ਸੰਸਦ ਮੈਂਬਰਾਂ ਅਤੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਾਹ ਮਹਿਮੂਦ ਕੁਰੈਸ਼ੀ ਇਮਰਾਨ ਦੀ ਪਾਰਟੀ ਤੋਂ ਹਟ ਗਏ ਹਨ। ਸ਼ਾਹਬਾਜ਼ ਸ਼ਰੀਫ ਅੱਜ ਰਾਤ ਸਹੁੰ ਚੁੱਕ ਸਕਦੇ ਹਨ।
ਇਸ ਦੌਰਾਨ, ਡਿਪਟੀ ਸਪੀਕਰ ਕਾਸਿਮ ਸੂਰੀ, ਜਿਸ ਨੇ 3 ਅਪ੍ਰੈਲ ਨੂੰ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਸੀ, ਨੇ ਸੰਸਦ ਵਿੱਚ ਉਹੀ ਕਥਿਤ ਅਮਰੀਕੀ ਪੱਤਰ ਲਹਿਰਾਇਆ ਜੋ 27 ਮਾਰਚ ਨੂੰ ਇਸਲਾਮਾਬਾਦ ਵਿੱਚ ਇਮਰਾਨ ਦੀ ਰੈਲੀ ਤੋਂ ਬਾਅਦ ਚਰਚਾ ਵਿੱਚ ਹੈ। ਕਿਹਾ- ਵਿਦੇਸ਼ੀ ਸਾਜ਼ਿਸ਼ ਕਾਰਨ ਇਮਰਾਨ ਖਾਨ ਦੀ ਸਰਕਾਰ ਡਿੱਗੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ