ਐਤਵਾਰ ਨੂੰ 40 ਡਿਗਰੀ ਤੋਂ ਟੱਪਿਆ ਵੱਧ ਤੋਂ ਵੱਧ ਤਾਪਮਾਨ
(ਸੁਖਜੀਤ ਮਾਨ) ਬਠਿੰਡਾ। ਇਸ ਵਰ੍ਹੇ ਗਰਮੀ ਨੇ ਆਪਣੇ ਤੇਵਰ ਅਗਾਊਂ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਬਠਿੰਡਾ ’ਚ (Heat in Bathinda) ਪਾਰਾ ਪੂਰੇ ਪੰਜਾਬ ਨਾਲੋਂ ਵੱਧ ਰਹਿਣ ਲੱਗਿਆ ਹੈ ਚੇਤ ਮਹੀਨੇ ਨੇ ਹੀ ਹਾੜ੍ਹ ਦਾ ਅਹਿਸਾਸ ਕਰਵਾ ਦਿੱਤਾ ਹੈ ਇੱਕ ਦਮ ਵਧੀ ਗਰਮੀ ਨੇ ਇਸ ਵਾਰ ਕਣਕਾਂ ਦੇ ਰੰਗ ਵੀ ਦਿਨਾਂ ’ਚ ਹੀ ਬਦਲਾ ਦਿੱਤੇ ਹਨ ਮੌਸਮ ਮਾਹਿਰਾਂ ਨੇ ਜੋ ਜਾਣਕਾਰੀ ਅੱਜ ਦਿੱਤੀ ਹੈ ਉਸ ਮੁਤਾਬਿਕ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ ਅੱਜ 40 ਡਿਗਰੀ ਨੂੰ ਪਾਰ ਕਰ ਗਿਆ। Heat in Bathinda
ਵੇਰਵਿਆਂ ਮੁਤਾਬਿਕ ਬਠਿੰਡਾ ਦਾ ਤਾਪਮਾਨ (Heat in Bathinda) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਿਹਾ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਬਠਿੰਡਾ ਅਤੇ ਇਸਦੇ ਨੇੜਲੇ ਖੇਤਰਾਂ ’ਚ ਅੱਜ ਘੱਟ ਤੋਂ ਘੱਟ ਤਾਪਮਾਨ 16.4 ਡਿਗਰੀ ਜਦੋਂਕਿ ਵੱਧ ਤੋਂ ਵੱਧ 40.2 ਡਿਗਰੀ ਦਰਜ਼ ਕੀਤਾ ਗਿਆ 6.2 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਵੀ ਚੱਲੀ ਪਰ ਹਾਲ ਦੀ ਘੜੀ ਹਵਾ ’ਚ ਥੋੜ੍ਹੀ ਠੰਢਕ ਹੈ, ਜਿਸ ਹਿਸਾਬ ਨਾਲ ਪਾਰਾ ਵਧਣਾ ਸ਼ੁਰੂ ਹੋਇਆ ਹੈ ਤਾਂ ਛੇਤੀ ਹੀ ਇਹ ਹਵਾਵਾਂ ਵੀ ਗਰਮ ਲੋਅ ’ਚ ਬਦਲ ਜਾਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ