ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਨਾਲ ਖੁੱਲ੍ਹਿਆ
ਮੁੰਬਈ (ਏਜੰਸੀ)। ਵੀਰਵਾਰ ਨੂੰ ਬੀਐੱਸਈ ਸੈਂਸੈਕਸ 95.72 ਅੰਕਾਂ ਦੇ ਵਾਧੇ ਨਾਲ 58,779.71 ‘ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 20.95 ਅੰਕਾਂ ਦੇ ਵਾਧੇ ਨਾਲ 17519.20 ਅੰਕ ‘ਤੇ ਦਿਨ ਦੀ ਸ਼ੁਰੂਆਤ ਕੀਤੀ। ਹਰੇ ਨਿਸ਼ਾਨ ‘ਤੇ ਓਪਨ ਸ਼ੇਅਰ ਬਾਜ਼ਾਰ ਵਿੱਚ ਮਿਡਕੈਪ ਅਤੇ ਸਮਾਲਕੈਪ ‘ਚ ਵੀ ਵਾਧਾ ਦੇਖਣ ਨੂੰ ਮਿਲਿਆ। ਬੀਐੱਸਈ ਮਿਡਕੈਪ 79.09 ਅੰਕ ਚੜ੍ਹ ਕੇ 24116.89 ‘ਤੇ ਖੁੱਲ੍ਹਿਆ ਅਤੇ ਸਮਾਲਕੈਪ 127.73 ਅੰਕ ਚੜ੍ਹ ਕੇ 28257.20 ‘ਤੇ ਖੁੱਲ੍ਹਿਆ। Stock Market
ਬੁੱਧਵਾਰ ਨੂੰ ਸੈਂਸੈਕਸ 740.34 ਅੰਕਾਂ ਵਿੱਚ ਵਧਿਆ
ਭਾਰਤੀ ਸ਼ੇਅਰ ਬਾਜ਼ਾਰ (Stock Market) ‘ਚ ਬੁੱਧਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 740.34 ਅੰਕ ਚੜ੍ਹ ਕੇ 58683.99 ਅੰਕਾਂ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 172.95 ਅੰਕਾਂ ਦੀ ਛਲਾਂਗ ਲਗਾ ਕੇ 17498.25 ਅੰਕ ‘ਤੇ ਪਹੁੰਚ ਗਿਆ। ਜਿਸ ‘ਚ ਵੱਡੀਆਂ ਕੰਪਨੀਆਂ ਦੀ ਤਰ੍ਹਾਂ ਬੀਐੱਸਈ ਦੀਆਂ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ‘ਚ ਵੀ ਖਰੀਦਦਾਰੀ ਦਾ ਜ਼ੋਰ ਰਿਹਾ। ਬੀਐੱਸਈ ‘ਤੇ ਬੀਤੇ ਦਿਨ ਕੁੱਲ 3509 ਕੰਪਨੀਆਂ ਦੇ ਸ਼ੇਅਰਾਂ ਦਾ ਕਾਰੋਬਾਰ ਹੋਇਆ ਸੀ, ਜਿਨ੍ਹਾਂ ‘ਚੋਂ 2121 ‘ਚ ਤੇਜ਼ੀ, 1281 ‘ਚ ਗਿਰਾਵਟ ਦਰਜ ਕੀਤੀ ਗਈ ਸੀ। 107 ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਸੇ ਤਰ੍ਹਾਂ ਐਨਐਸਈ ਵਿੱਚ 32 ਕੰਪਨੀਆਂ ਹਰੇ ਨਿਸ਼ਾਨ ‘ਤੇ ਰਹੀਆਂ, ਜਦੋਂ ਕਿ 18 ਲਾਲ ਨਿਸ਼ਾਨ ‘ਤੇ ਰਹੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ