ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਕਰਵਾਇਆ ਗਿਆ ਪਰਿਵਾਰ ਮਿਲਣੀ ਸਮਾਰੋਹ
ਕੋਟਕਪੂਰਾ ( ਅਜੈ ਮਨਚੰਦਾ)। ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਪਰਿਵਾਰ ਮਿਲਣੀ ਸਮਾਰੋਹ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਮਹਾਂਲਕਸ਼ਮੀ ਪੈਲੇਸ ਵਿਖੇ ਕਰਵਾਇਆ ਗਿਆ। ਆਰਗੈਨਾਈਜਿੰਗ ਟੀਮ ਦੇ ਹਰਸ਼ ਅਰੋੜਾ, ਲਲਿਤ ਬਜਾਜ, ਨੀਰਜ ਕੱਕੜ, ਸੁਰਿੰਦਰ ਛਾਬੜਾ, ਸੁਨੀਲ ਅਰੋੜਾ ਅਤੇ ਰਵੀ ਕਾਲੜਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਸਭਾ ਨਾਲ ਸਬੰਧਿਤ ਪਰਿਵਾਰਾਂ ਦੇ ਬੱਚਿਆਂ ਵੱਲੋਂ ਗਿੱਧਾ, ਭੰਗੜਾ, ਸਕਿੱਟਾਂ ਅਤੇ ਗੀਤ-ਸੰਗੀਤ ਆਦਿ ਨਾਲ ਹਾਜ਼ਰ ਮੈਂਬਰਾਂ ਦਾ ਮਨੋਰੰਜਨ ਕੀਤਾ ਗਿਆ।
ਇਸ ਮੌਕੇ ਮਨਮਹੋਨ ਚਾਵਲਾ, ਜਗਦੀਸ਼ ਛਾਬੜਾ, ਵੇਦ ਅਰੋੜਾ, ਟੀ.ਆਰ. ਅਰੋੜਾ ਅਤੇ ਵਿਪਨ ਬਿੱਟੂ ਆਦਿ ਦੀ ਅਗਵਾਈ ਹੇਠ ਨਵ-ਜਨਮੇਂ ਬੱਚੇ-ਬੱਚੀਆਂ ਤੋਂ ਇਲਾਵਾ ਨਵ-ਵਿਆਹੇ ਜੋੜਿਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਹਰੀਸ਼ ਸੇਤੀਆ ਨੇ ਕਿਹਾ ਕਿ ਸਭਾ ਵੱਲੋਂ ਬਰਾਦਰੀ ਨਾਲ ਸਬੰਧਤ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ ਏਡ-ਟੂ-ਨੀਡੀ ਪ੍ਰੋਜੈਕਟ ਰਾਹੀਂ ਗਰੀਬ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ। ਉਨ੍ਹਾਂ ਸਭਾ ਦੇ ਸਮੂਹ ਮੈਂਬਰਾਂ ਅਤੇ ਅਰੋੜਾ ਬਰਾਦਰੀ ਨਾਲ ਸਬੰਧ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਜ ਦੀ ਭਲਾਈ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।
ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਵਰਿੰਦਰ ਕਟਾਰੀਆ ਵੱਲੋਂ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਚਦੇਵਾ, ਵਿਨੋਦ ਸਚਦੇਵਾ, ਡਾ.ਗਗਨ ਅਰੋੜਾ, ਮਹੇਸ਼ ਕਟਾਰੀਆ, ਪਵਨ ਸਪਰਾ, ਜਤਿੰਦਰ ਚਾਵਲਾ, ਤਰਸੇਮ ਚਾਵਲਾ, ਬਲਦੇਵ ਕਟਾਰੀਆ, ਡਾ.ਦੇਵਰਾਜ, ਅਮ੍ਰਿਤ ਅਰੋੜਾ ਤਹਿਸੀਲਦਾਰ ਅਤੇ ਹਰੀਸ਼ ਬਤਰਾ ਤੋਂ ਇਲਾਵਾ ਪ੍ਰਧਾਨ ਮਿਨਾਕਸ਼ੀ ਕਾਲੜਾ ਦੀ ਅਗਵਾਈ ਹੇਠ ਲੇਡੀਜ਼ ਵਿੰਗ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ