ਹਿਮਾਚਲ ਪ੍ਰਦੇਸ਼ : ਹਮੀਰਪੁਰ ’ਚ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਜਾਵੇਗਾ ਸਥਾਪਨਾ ਦਿਵਸ ਦਾ ਪਵਿੱਤਰ ਭੰਡਾਰਾ

msgTips-e1617526079523

ਪਵਿੱਤਰ ਭੰਡਾਰੇ ਸਬੰਧੀ ਹਿਮਾਚਲ ਦੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ

  • ਪੂਰੇ ਹਿਮਾਚਲ ਤੋਂ 35 ਬਲਾਕਾਂ ਦੀ ਸਾਧ-ਸੰਗਤ ਲਗਵਾਏਗੀ ਹਾਜ਼ਰੀ

ਹਿਮਾਚਲ, (ਰਵਿੰਦਰ ਰਿਆਜ਼)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਖੁਸ਼ੀ ’ਚ ਹਿਮਾਚਲ ਪ੍ਰਦੇਸ਼ (Himachal Pradesh) ਦੇ ਜ਼ਿਲ੍ਹਾ ਹਮੀਰਪੁਰ ਸਥਿਤ ਨਗਰ ਪ੍ਰੀਸ਼ਦ ਟਾਊਨ ਹਾਲ ’ਚ 27 ਤਾਰੀਕ 20202 ਦਿਨ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਨਾਮ ਚਰਚਾ ਦਾ ਆਯੋਜਨ ਧੂਮ-ਧਾਮ ਤੇ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਕੀਤਾ ਜਾਵੇਗਾ। ਨਾਮ ਚਰਚਾ ਦਾ ਆਯੋਜਨ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤਾ ਜਾਵੇਗਾ।

ਨਾਮ ਚਰਚਾ ’ਚ ਹਿਮਾਚਲ ਦੇ 35 ਬਲਾਕਾਂ ਤੋਂ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੇਗੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਤੇ ਛੋਟੇ ਬੱਚਿਆਂ ਨੂੰ ਸਕੂਲ ਬੈਗ, ਕਾਪੀ-ਕਿਤਾਬਾਂ ਦੀਆਂ ਕਿੱਟਾਂ ਦਿੱਤੀਆਂ ਜਾਣਗੀਆਂ।

ਕੱਲ੍ਹ ਹੋਣ ਵਾਲੀ ਨਾਮ ਚਰਚਾ ਸਬੰਧੀ ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਸੰਜੈ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਤੋਂ ਵੀ ਹੋਰ ਵੱਧ-ਚੜ੍ਹ ਕੇ ਕਰਨ ਲਈ ਸਾਧ-ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੂਰੇ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਪੂਰੀ ਤਰ੍ਹਾਂ ਇੱਕਜੁਟ ਤੇ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ 138 ਮਾਨਵਤਾ ਭਲਾਈ ਕਾਰਜਾਂ ਨੂੰ ਸਮੇਂ ’ਤੇ ਕਰ ਰਹੀ ਹੈ। ਇਸ ਤਰ੍ਹਾਂ ਕੱਲ੍ਹ 27 ਮਾਰਚ 2022 ਨੂੰ ਦਿਨ ਐਤਵਾਰ ਨੂੰ 35 ਬਲਾਕਾਂ ਦੀ ਸਾਧ-ਸੰਗਤ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰੇਗੀ।

ਦੁਨੀਆ ਭਰ ’ਚ ਮਨਾਇਆ ਜਾਂਦਾ ਹੈ ਸਥਾਪਨਾ ਦਿਵਸ

ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੀ 29 ਅਪਰੈਲ 1948 ਨੂੰ ਪਹਿਲਾ ਪਾਤਸ਼ਾਹੀ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਥਾਪਨਾ ਕੀਤੀ ਸੀ। ਇਸ ਲਈ ਡੇਰਾ ਸੱਚਾ ਸੌਦਾ ਦੇ ਦੁਨੀਆ ਭਰ ’ਚ ਮੌਜ਼ੂਦ 7 ਕਰੇੜ ਸ਼ਰਧਾਲੂ ਪੂਰੇ ਅਪਰੈਲ ਮਹੀਨੇ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ ਕਰਕੇ ਮਨਾਉਂਦੀ ਹੈ। ਇਸ ਪਵਿੱਤਰ ਮਹੀਨੇ ਦੀਆਂ ਤਿਆਰੀਆਂ ਸਾਧ-ਸੰਗਤ ਨੇ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਹਿਮਾਚਸ ਪ੍ਰਦੇਸ਼ ਦੀ ਸਾਧ-ਸੰਗਤ 27 ਤਾਰੀਕ ਦਿਨ ਐਤਵਾਰ ਨੂੰ 11 ਤੋਂ 1 ਵਜੇ ਤੱਕ ਹਮੀਰਪੁਰ ਸਥਿਤ ਨਗਰ ਪ੍ਰੀਸ਼ਦ ਟਾਊਨ ਹਾਲ ’ਚ ਪਵਿੱਤਰ ਭੰਡਾਰਾ ਮਨਾ ਰਹੀ ਹੈ, ਜਿਸ ਸਬੰਧੀ ਜਿੰਮੇਵਾਰਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਕਿੱਥੋਂ-ਕਿੱਥੋਂ ਆਵੇਗੀ ਸਾਧ-ਸੰਗਤ

(Himachal Pradesh) ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਸ਼ਹਿਰ ਦੇ ਨਗਰ ਪ੍ਰੀਸ਼ਦ ਟਾਊਨ ਹਾਲ ’ਚ ਹੋਣ ਵਾਲੀ ਪਵਿੱਤਰ ਨਾਮ ਚਰਚਾ ’ਚ ਸਾਧ-ਸੰਗਤ ਊਨਾ ਬਲਾਕ, ਬਿਲਾਸਪੁਰ ਬਲਾਕ, ਮੰਡੀ ਬਲਾਕ, ਨਗਰੀ ਬਲਾਕ, ਨਗਰੋਟਾ ਬਲਾਕ, ਹਮੀਰਪੀਰ ਬਲਾਕ, ਪਾਲਮਪੁਰ ਬਲਾਕ ਸਮੇਤ ਕਾਂਗੜਾ ਬਲਾਕ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ