ਮੁੱਖ ਮੰਤਰੀ ਸਾਹਿਬ! ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਕਿਉਂ ਅਦਾ ਕਰੇ?
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ‘ਇਕ ਵਿਧਾਇਕ-ਇਕ ਪੈਨਸ਼ਨ’ ਦਾ ਫੈਸਲਾ ਲੈ ਕੇ ਆਪਣੇ ਇਰਾਦੇ ਪ੍ਰਗਟ ਕੀਤੇ ਹਨ। ਹੁਣ ਜਨਤਾ ਸਰਕਾਰ ਤੋਂ ਵਿਧਾਇਕਾਂ ਦੇ ਅਦਾ ਕੀਤੇ ਜਾ ਰਹੇ ਇਨਕਮ ਟੈਕਸ ਨੂੰ ਲੈ ਕੇ ਵੱਡੇ ਕਦਮ ਦੀ ਉਮੀਦ ਹੈ। ਦੱਸ ਦਈਏ ਕਿ ਪਿਛਲੀ ਕਾਂਗਰਸ ਸਰਕਾਰ 117 ‘ਚੋਂ 93 ਵਿਧਾਇਕਾਂ ਦਾ ਇਨਕਮ ਟੈਕਸ ਅਦਾ ਕਰ ਰਹੀ ਸੀ। 4 ਸਾਲਾਂ ‘ਚ ਕਰੀਬ 3 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਗਿਆ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਨਸ਼ਨ ਦਾ ਫੈਸਲਾ ਤਾਂ ਦੇ ਦਿੱਤਾ ਪਰ ਵਿਧਾਇਕਾਂ ਦੀ ਕਮਾਈ ਦਾ ਆਮਦਨ ਟੈਕਸ ਸਰਕਾਰੀ ਖਜ਼ਾਨੇ ‘ਚੋਂ ਜਮ੍ਹਾ ਕਰਵਾਉਣ ‘ਤੇ ਕੁਝ ਨਹੀਂ ਕਿਹਾ। ਦੱਸ ਦਈਏ ਕਿ ਜਿਨ੍ਹਾਂ ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰੀ ਖਜ਼ਾਨੇ ‘ਚੋਂ ਭਰਿਆ ਜਾ ਰਿਹਾ ਹੈ, ਉਨ੍ਹਾਂ ‘ਚ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਂ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ‘ਚ ਹੁਣ ਸੱਤਾ ‘ਚ ਆਈ ‘ਆਪ’ ਦੇ 15 ਵਿਧਾਇਕਾਂ ਦੇ ਨਾਂ ਇਸ ਦਾ ਲਾਭ ਲੈਣ ਵਾਲਿਆਂ ‘ਚ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ