(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਅਜਿਹੇ ਸਮੇਂ ’ਚ ਮਨ ਇੰਦਰੀਆਂ ਬੜੇ ਜ਼ੋਰਾਂ ’ਤੇ ਹਨ ਉਹ ਇੰਦਰੀਆਂ ਜਿੰਨ੍ਹਾਂ ਨੇ ਆਤਮਾ ਦਾ ਸਾਥ ਦੇਣਾ ਸੀ, ਅੱਜ ਮਨ ਦੇ ਅਧੀਨ ਹਨ, ਮਨ ਦੀਆਂ ਗੁਲਾਮ ਹੋ ਚੁੱਕੀਆਂ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਲਿਯੁਗ ਦੇ ਇਸ ਦੌਰ ’ਚ ਲੋਕ ਬੁਰਾ ਦੇਖਦੇ ਹਨ, ਗੰਦੀਆਂ ਗੱਲਾਂ ਸੁਣਦੇ ਹਨ, ਬੁਰਾ ਸਪੱਰਸ਼ ਚਾਹੁੰਦੇ ਹਨ, ਅਹਿਸਾਸ ਗੰਦਾ ਚਾਹੁੰਦੇ ਹਨ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨਇੰਦਰੀਆਂ ਨੇ ਆਤਮਾ ਦਾ ਸਾਥ ਦੇਣਾ ਸੀ, ਅੱਜ ਉਹ ਮਨ ਦੀਆਂ ਗੁਲਾਮ ਹੋ ਗਈਆਂ ਹਨ ਕਿੱਥੇ ਤਾਂ ਇਹ ਮਨਇੰਦਰੀਆਂ ਆਤਮਾ ਦਾ ਸਾਥ ਦਿੰਦੀਆਂ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਦੇਖਦੀਆਂ, ਉਸ ਦੀ ਰਸਨਾ ਸੁਣਦੀ, ਉਸ ਮਾਲਕ ਦੇ ਸਪੱਰਸ਼ ਲਈ ਬੇਤਾਬ ਰਹਿੰਦੀ ਆਪ ਜੀ ਫਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਲੋਕ ਬੁਰਾਈਆਂ ’ਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹਨ ਇਨ੍ਹਾਂ ਬੁਰਾਈਆਂ ਤੋਂ ਛੁੁਟਕਾਰਾ ਪਾਉਣ ਲਈ ਸਿਮਰਨ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਸੇਵਾ ਕਰੋ, ਸਿਮਰਨ ਕਰੋ ਪਰਿਵਾਰ ’ਚ ਰਹਿੰਦੇ ਹੋਏ ਹੱਕ-ਹਲਾਲ, ਸਖ਼ਤ ਮਿਹਨਤ, ਮਿਹਨਤ ਦੀ ਕਰਕੇ ਖਾਓ।
ਗੁਰੂ ਦਾ ਬਚਨ ਨਹੀਂ ਮੰਨਦਾ ਤਾਂ ਇਨਸਾਨ ਨੂੰ ਚੁੱਕਣਾ ਪੈਂਦਾ ਹੈ ਕਰਮਾਂ ਦਾ ਭਾਰ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ, ਪੀਰ, ਫ਼ਕੀਰ ਦੇ ਬਚਨ ਸੁਣਦਾ ਹੈ, ਜੇਕਰ ਉਹ ਮੰਨ ਲਵੇ, ਇਸ ਜਨਮ ਤਾਂ ਕੀ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਣ ਆਪ ਜੀ ਫਰਮਾਉਂਦੇ ਹਨ ਕਿ ਗੁਰੂ, ਪੀਰ, ਫ਼ਕੀਰ ਆਪਣੇ ਲਈ ਨਹੀਂ ਕਹਿੰਦੇ, ਗੁਰੂ ਕਹਿੰਦਾ ਹੈ ਪਰਮਾਤਮਾ ਦਾ ਨਾਮ ਜਪੋ, ਉਸ ਦੀ ਬਣਾਈ ਸਿ੍ਰਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ ਹੱਕ-ਹਲਾਲ, ਸਖ਼ਤ ਮਿਹਨਤ ਕਰਕੇ ਖਾਓ ਠੱਗੀ, ਬੇਇਮਾਨੀ, ਭਿ੍ਰਸ਼ਟਾਚਾਰ ਨਾ ਕਰੋ ਜੋ ਇਨਸਾਨ ਗੁਰੂ, ਪੀਰ, ਫ਼ਕੀਰ ਦੇ ਬਚਨ ਮੰਨ ਲੈਂਦਾ ਹੈ ਉਸ ਦੇ ਪਹਾੜ ਵਰਗੇ ਕਰਮ, ਕੰਕਰ ’ਚ ਬਦਲਣੇ ਸ਼ੁਰੂ ਹੋ ਜਾਂਦੇ ਹਨ
‘ ਤਰਵਰ ਫ਼ਲ ਨਹੀਂ ਖਾਤ ਹੇ, ਸਰਵਰ ਪੀਵ ਨ ਨੀਰ,
ਪਰਮਾਰਥ ਕੇ ਕਾਰਨੇ ਸੰਤਨ ਭਇਓ ਸਰੀਰ’
ਸੰਤ ਇਸ ਜਹਾਨ ’ਚ ਸਾਰਿਆਂ ਦਾ ਭਲਾ ਕਰਨ ਆਉਦੇ ਹਨ
ਸੰਤਾਂ ਦਾ ਅਸਲ ਮਕਸਦ ਦਸਦਿਆਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਿਵੇਂ ਦਰੱਖ਼ਤ-ਪੌਦੇ ਆਪਣੇ ਫ਼ਲ ਨਹੀਂ ਖਾਂਦੇ, ਸਰੋਵਰ ਆਪਣਾ ਪਾਣੀ ਖੁਦ ਨਹੀਂ ਪੀਂਦਾ ਉਹ ਦੂਜਿਆਂ ਨੂੰ ਦਿੰਦੇ ਹਨ ਇਸ ਤਰ੍ਹਾਂ ਸੰਤ ਇਸ ਜਹਾਨ ’ਚ ਸਾਰਿਆਂ ਦਾ ਭਲਾ ਕਰਨ ਆਉਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਕਈ ਇਨਸਾਨ ਮਨ ਦੇ ਅਧੀਨ ਹੋ ਕੇ ਸੰਤਾਂ ਦੇ ਬਚਨਾਂ ਦੀ ਕਾਟ ਕਰਨੀ ਸ਼ੁਰੂ ਕਰ ਦਿੰਦੇ ਹਨ, ਸੰਤ ਉਸ ਨੂੰ ਬਹੁਤ ਸਮਝਦੇ ਹਨ, ਪਰ ਉਹ ਫਿਰ ਵੀ ਨਹੀਂ ਮੰਨਦੇ ਜਦੋਂ ਕਰਮਾਂ ਦਾ ਬੋਝ ਪੈਂਦਾ ੲੈ ਫਿਰ ਚੀਕਦਾ ਹੈ, ਪਰ ਉਹ ਫਿਰ ਵੀ ਨਹੀਂ ਮੰਨਦੇ ਜਦੋਂ ਕਰਮਾਂ ਦਾ ਬੋਝ ਪੈਂਦਾ ਹੈ ਫਿਰ ਚੀਕਦਾ ਹੈ, ਪਰ ਇਹ ਵੀ ਦੋਸ਼ ਆਪਣੇ ਗੁਰੂ ਨੂੰ ਹੀ ਦਿੰਦਾ ਹੈੇ ਆਪਣੀ ਗ਼ਲਤੀ ਨਹੀਂ ਮੰਨਦਾ ਕਿ ਮੈਂ ਗ਼ਲਤ ਕਰਮ ਕੀਤੇ ਕਹਿੰਦਾ ਹੈ, ਮੈਂ ਤਾਂ ਸੇਵਾ ਕਰਦਾ ਸੀ, ਸਿਮਰਨ ਕਰਦਾ ਸੀ, ਭਗਤ ਸੀ, ਫਿਰ ਵੀ ਮੈਨੂੰ ਅਜਿਹੇ ਦੁੱਖ ਭੋਗਣੇ ਪੈ ਰਹੇ ਹਨ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਬਚਨ ਕਿ ਸੱਚੇ ਸੌਦੇ ਦਾ ਮੁਰੀਦ ਜੋ ਬਚਨਾਂ ’ਤੇ ਪੱਕਾ ਹੋ, ਸੇਵਾ ਸਿਮਰਨ ਕਰਦਾ ਹੋਵੇ, ਪੀਰ-ਫ਼ਕੀਰ ਦੇ ਬਚਨ ਮੰਨੇ ਉਸ ਅੰਦਰ ਬਾਹਰ ਕੋਈ ਕਮੀ ਨਹੀਂ ਆਉਦੀ ਤੇ ਪਹਾੜ ਵਰਗੀਆਂ ਬਿਮਾਰੀਆਂ ਕੰਕਰ ’ਚ ਬਦਲ ਜਾਂਦੀਆਂ ਹਨ ਜੇਕਰ ਕੋਈ ਸ਼ਰਧਾਲੂ ਸਮੱਸਿਆਵਾਂ ਨਾਲ ਜੂਝ ਰਹੇ ਹਨ ਤਾਂ ਉਹ ਬਚਨ ਕਾਟ (ਉਲੰਘਣਾ) ਕਰਨ ਦੀ ਵਜ੍ਹਾ ਨਾਲ ਆਪਣੇ ਕਰਮਾਂ ਦਾ ਬੋਝ ਉਠਾ ਰਹੇ ਹਾਂ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਪੀਰ-ਫ਼ਕੀਰ ਤਾਂ ਹਮੇਸ਼ਾ ਹੀ ਪਰਮਾਤਮਾ ਦੀ ਗੱਲ ਸੁਣਦੇ ਹਨ, ਜੇਕਰ ਕੋਈ ਬਚਨ ਮੰਨ ਲੈਂਦਾ ਹੈ ਤਾਂ ਉਸ ਦੇ ਆਉਣ ਵਾਲੇ ਭਿਆਨਕ ਕਰਮ ਕਟ ਜਾਂਦੇ ਹਨ ਜੇਕਰ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਕਰਮਾਂ ਦਾ ਭੋਗਣਾ ਪਵੇਗਾ ਇਸ ’ਚ ਪੀਰ-ਫ਼ਕੀਰ ਦੀ ਬਦਦੁਆ ਜਾਂ ਸ਼ਰਾਪ ਨਹੀਂ ਹੁੰਦਾ, ਉਹ ਇਨਸਾਨ ਆਪਣੇ ਕਰਮਾਂ ਦਾ ਬੋਝ ਉਠਾਉਦਾ ਹੈ।
ਸੇਵਾ ਕਰੋ, ਸਿਮਰਨ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ
ਇਨਸਾਨ ਦੇ ਖੁਸ਼ਹਾਲ ਜੀਵਨ ਬਾਰੇ ਸਮਝਾਉਦੇ ਹੋਏ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸੇਵਾ ਕਰੋ, ਸਿਮਰਨ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਤਾਂਕਿ ਸੰਚਿਤ ਕਰਮ ਕਰਦੇ ਜਾਣ ਤੇ ਮਾਲਕ ਦੀਆਂ ਖੁਸ਼ੀਆਂ ਦੇ ਆਪ ਅਧਿਕਾਰੀ ਦੱਸਦੇ ਜਾਣਗੇ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੀਆਂ ਦੋਵੇਂ ਪਾਤਸ਼ਾਹੀਆਂ ਦੇ ਬਚਨਾਂ ਨੂੰ ਦੁਹਰਾਉਦੇ ਹੋਏ ਫ਼ਰਮਾਇਆ ਕਿ ਸੱਚੇ ਸੌਦੇ ਦਾ ਮੁਰੀਦ ਜੋ ਬਚਨਾਂ ’ਤੇ ਪੱਕਾ ਹੋ, ਸੇਵਾ, ਸਿਮਰਨ ਕਰਦਾ ਹੋਵੇ, ਦਿ੍ਰੜ ਯਕੀਨ ਰੱਖਦਾ ਹੋ ਉਸ ਨੂੰ ਨਾ ਅੰਦਰ ਕਮੀ ਆਵੇਗੀ, ਨਾ ਬਾਹਰ ਵੈਸੇ ਲੋਕ ਗਲਤੀ ਕਰਕੇ ਕਹਿੰਦੇ ਹਨ ਕਿ ਇਨਸਾਨ ਤਾਂ ਗ਼ਲਤੀਆਂ ਦਾ ਪੁਤਲਾ ਹੈ, ਜੋ ਕਿ ਕਿਤੇ ਨਹੀਂ ਲਿਖਿਆ ਸਾਰੇ ਗ੍ਰੰਥਾਂ ’ਚ ਲਿਖਿਆ ਹੈ ਕਿ ਇਨਸਾਨ ਖੁਦ ਮੁਖ਼ਤਿਆਰ ਹੈ, ਉਹ ਚਾਹੇ ਤਾਂ ਪਰਮਾਤਮਾ ਦੀ ਬੰਦਗੀ ਕਰਕੇ ਇਸ ਜਹਾਨ ’ਚ ਵੀ ਪਰਮਾਤਮਾ ਦੇ ਪ੍ਰਤੱਖ ਦਰਸ਼-ਦੀਦਾਰ ਕਰ ਸਕਦਾ ਹੈ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਗ਼ਲਤੀ ਹੋ ਜਾਂਦੀ ਹੈ, ਉਸ ਲਈ ਇਨਸਾਨ ਪਰਮਾਤਮਾ ਨਾਲ ਸੱਚੇ ਦਿਲ ਨਾਲ ਮੁਆਫ਼ੀ ਮੰਗੇ ਤਾਂ ਖੁਸ਼ੀਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਬਚਨਾਂ ’ਤੇ ਅਮਲ ਕਰਿਆ ਕਰੋ, ਬਚਨਾਂ ਨੂੰ ਮੰਨਿਆ ਕਰੋ, ਤਾਂਕਿ ਮਾਲਕ ਦੀ ਰਹਿਮਤ ਜ਼ਰੂਰ ਹੁੰਦੀ ਹੈ ਤੇ ਤੁਸੀਂ ਗ਼ਮ, ਦੁੱਖ, ਦਰਦ, ਚਿੰਤਾ, ਪ੍ਰੇਸ਼ਾਨੀਆਂ ਨਾਲ ਮੁਕਤੀ ਹਾਸਲ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ