ਭਾਰਤੀ ਸੱਭਿਅਤਾ ਨੂੰ ਲੈ ਕੇ ਪੂਜਨੀਕ ਗੁਰੂ ਜੀ ਨੇ ਕੀਤੇ ਅਹਿਮ ਬਚਨ

Anmol Bachan

ਭਾਰਤ ਵਰਗੀ ਸੱਭਿਅਤਾ ਪੂਰੀ ਦੁਨੀਆਂ ’ਚ ਕਿਤੇ ਨਹੀਂ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ 40 ਦਿਨ ਦੀ ਰੂਹਾਨੀ ਯਾਤਰਾ ਦੌਰਾਨ ਆਨਲਾਈਨ ਗੁਰੂਕੁਲ ਜ਼ਰੀਏ ਸਾਧ-ਸੰਗਤ ਨੂੰ ਭਾਰਤੀ ਸੱਭਿਆਚਾਰ ਨੂੰ ਅਪਣਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ-ਪ੍ਰਸਾਰ ਕਰਨ ਦਾ ਪਾਠ ਪੜ੍ਹਾਇਆ ਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦੇ ਹੋਏ ਨਾਲ ਹੀ ਕਈ ਗੱਲਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਕਰ ਲਿਆ।

ਇਹ ਵੀ ਪੜ੍ਹੋ : ‘ਚੈਟ ਪੇ ਚੈਟ’ ਭਜਨ ਨੇ ਰਚਿਆ ਇਤਿਹਾਸ, ਭਜਨ 1 ਕਰੋੜ ਵਿਊਜ਼ ਤੋਂ ਪਾਰ

ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਜ਼ਰੀਏ ਫ਼ਰਮਾਇਆ ਕਿ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਭਾਰਤੀ ਹਾਂ, ਕਿਉਂਕਿ ਸਾਡੇ ਵਰਗੇ ਕਲਚਰ ਜੋ ਸਾਡੇ ਸਾਰੇ ਧਰਮਾਂ ਤੇ ਵੇਦਾਂ ਨੇ ਦੱਸਿਆ, ਅਜਿਹੀ ਸੱਭਿਅਤਾ, ਅਜਿਹਾ ਕਲਚਰ ਪੂਰੀ ਦੁਨੀਆਂ ’ਚ ਕਿਤੇ ਵੀ ਨਹੀਂ ਹੈ ਤਾਂ ਸਾਨੂੰ ਮਾਣ ਹੋਣਾ ਚਾਹੀਦਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਬੇਹੱਦ ਮਾਣ ਹੈ ਕਿ ਅਸੀਂ ਉਸ ਦੇਸ਼ ’ਚ ਜਨਮ ਲਿਆ ਜਿਸ ਦਾ ਸੱਭਿਆਚਾਰ ਇੱਕ ਨੰਬਰ ’ਤੇ ਹੈ ਅਸੀਂ ਉਸ ਦੇਸ਼ ’ਚ ਜਨਮ ਲਿਆ ਜਿਸ ਵਿੱਚ ਪਾਕ-ਪਵਿੱਤਰ ਵੇਦ ਪੜ੍ਹੇ ਜਾਂਦੇ ਹਨ, ਸਿਖਾਏ ਜਾਂਦੇ ਹਨ ਤੇ ਜਿੱਥੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਰਚਨਾ ਹੋਈ ਹੈ।

ਖੁਸ਼ੀ ਨਾਲ ਮਨਾਉਣੇ ਚਾਹੀਦੇ ਹਨ ਤਿਉਹਾਰ :

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਸਾਡੇ ਤਿਉਹਾਰਾਂ ਨੂੰ ਪਾਕ-ਸਾਫ ਤੇ ਸਾਫ-ਸੁਥਰੇ ਤਰੀਕੇ ਨਾਲ ਮਨਾਉਣ ਬਾਰੇ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਤਿਉਹਾਰ ਦੇ ਦਿਨ ਬਹੁਤ ਖੁਸ਼ੀਆਂ ਤੇ ਉਮੰਗ ਲੈ ਕੇ ਆਉਦੇ ਹਨ ਪਰ ਇਨਸਾਨ ਇਸ ਦੇ ਮਤਲਬ ਨੂੰ ਨਹੀਂ ਸਮਝ ਸਕਦਾ ਦੀਵਾਲੀ ਦਾ ਸ਼ਬਦ ਦੀਪ ਤੇ ਅਵਲੀ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਸ਼ਬਦਿਕ ਅਰਥ ਹੈ ਦੀਪਾਂ ਦੀ ਅਵਲੀ ਭਾਵ ਦੀਵਿਆਂ ਦੀ ਕਤਾਰ ਜਾਂ ਪੰਕਤੀ ਹੈ ਦੀਵਾਲੀ ਹਰ ਕੋਈ ਮਨਾਉਦਾ ਹੈ, ਪਰ ਅਸੀਂ ਦੇਖਿਆ ਕਿ ਰਾਮ ਜੀ ਦੇ ਨਕਸ਼ੇ ਕਦਮ ’ਤੇ ਚੱਲਣ ਵਾਲਿਆਂ ਦੀ ਘਾਟ ਹੈ ਅਤੇ ਰਾਵਣ ਸਭ ਦੇ ਅੰਦਰ ਜਾਗਿਆ ਹੋਇਆ ਹੈ।

ਦੀਵਾਲੀ ’ਚ ਰੌਸ਼ਨੀ ਜਗਾਈ ਜਾਂਦੀ ਹੈ?ਅਤੇ ਇਹ ਸਭ ਨੂੰ ਪਤਾ ਹੈ ਕਿ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਉਹ ਦਿਨ?ਜਦੋਂ?ਸ੍ਰੀ ਰਾਮ ਜੀ ਅਯੁੱਧਿਆ ਵਾਪਸ ਆਏ ਸਨ, ਘਰ-ਘਰ ਦੀਵੇ ਬਲ਼ੇ, ਖੁਸ਼ੀਆਂ ਮਨਾਈਆਂ ਗਈਆਂ ਤਾਂ?ਉਸੇ ਤਿਉਹਾਰ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿਨਾਂ ’ਚ ਜੂਆ ਖੇਡਦੇ ਹਨ, ਨਸ਼ੇ ਕਰਦੇ ਹਨ, ਬੁਰੇ ਕਰਮ ਕਰਦੇ ਹਨ ਤੇ ਮਨੁੱਖ ਇਸ ਨੂੰ ਕਹਿੰਦਾ ਹੈ ਕਿ ਅਸੀਂ?ਤਿਉਹਾਰ ਦਾ ਅਨੰਦ ਲੈ?ਰਹੇ ਹਾਂ, ਤਿਉਹਾਰ ਮਨਾ ਰਹੇ ਹਾਂ ਤਿਉਹਾਰ ਜਿਸ ਲਈ ਬਣੇ ਸਨ, ਅੱਜ ਕਲਿਯੁਗੀ ਇਨਸਾਨ ਉਸ ਤੋਂ?ਬਹੁਤ ਦੂਰ ਹੋ ਚੁੱਕਾ ਹੈ ਇਨਸਾਨ ਨੂੰ ਸਮਝ ਹੀ ਨਹੀਂ?ਆ ਰਹੀ ਕਿ ਕਿਵੇਂ ਤਿਉਹਾਰ ਨੂੰ ਮਨਾਇਆ ਜਾਵੇ।

ਤਿਉਹਾਰ ਮਨਾਉਣ ਨਾਲ ਦਿੱਤਾ ਵਾਤਾਵਰਨ ਸ਼ੁੱਧਤਾ ਦਾ ਵੀ ਸੰਦੇਸ਼ (Saint Dr. MSG)

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਦੀਵਾਲੀ ਦੇ ਤਿਉਹਾਰ ’ਤੇ ਘਿਓ ਦੇ ਦੀਵੇ ਬਾਲ਼ਦੇ ਸਾਂ ਅਤੇ ਪਟਾਕੇ ਵਗੈਰਾ ਵੀ ਚਲਾਉਦੇ ਸਾਂ ਪਰ ਅੱਜ ਦਾ ਦੌਰ ਜਿਸ ਵਿੱਚ ਜਨਸੰਖਿਆ ਬਹੁਤ ਵਧ ਗਈ ਹੈ, ਅੱਜ ਦੇ ਸਮੇਂ ’ਚ ਰੁੱਖ ਬਹੁਤ ਵੱਢੇ ਗਏ ਹਨ, ਪਾਣੀ ਬਹੁਤ ਹੇਠਾਂ ਚਲਾ ਗਿਆ ਹੈ, ਇਸ ਲਈ ਹੋ ਸਕਦਾ ਹੈ ਪਹਿਲਾਂ ਰੁੱਖ ਬਹੁਤ ਜ਼ਿਆਦਾ ਹੋਣ ਅਤੇ ਜੋ ਪਟਾਕੇ ਚੱਲਦੇ ਸਨ, ਉਸ ਨਾਲ ਜੋ ਪ੍ਰਦੂਸ਼ਣ ਹੁੰਦਾ ਸੀ, ਉਹ ਛੇਤੀ ਖਤਮ ਹੋ ਜਾਂਦਾ ਸੀ ਪਰ ਅੱਜ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ।

ਇੰਨੀਆਂ ਫੈਕਟਰੀਆਂ, ਇੰਨੀਆਂ ਗੱਡੀਆਂ ਚੱਲਦੀਆਂ ਹਨ, ਭਾਵ ਅੱਗੇ ਤੋਂ ਕਈ ਗੁਣਾਂ ਜ਼ਿਆਦਾ ਇਹ ਸਭ ਕੁਝ ਹੋ ਚੁੱਕਾ ਹੈ, ਤਾਂ ਨੈਚੁਰਲੀ ਜਦੋਂ ਤੁਸੀਂ ਪਟਾਕੇ ਚਲਾਉਦੇ ਹੋ ਤਾਂ ਪ੍ਰਦੂਸ਼ਣ ਤਾਂ ਵਧਦਾ ਹੀ ਹੈ ਪਰ ਸਾਨੂੰ ਅੱਜ ਤੱਕ ਇਹ ਸਮਝ ਕਦੇ ਨਹੀਂ ਆਈ ਕਿ ਜਦੋਂ ਪਟਾਕੇ ਚਲਾਉਦੇ ਹੋ ਤਾਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਪਰ ਜਿਨ੍ਹਾਂ ਫੈਕਟਰੀਆਂ ਦਾ ਧੂੰਆਂ ਸਾਰੀ-ਸਾਰੀ ਰਾਤ ਤੇ ਦਿਨ ਪ੍ਰਦੂਸ਼ਣ ਫੈਲਾਉਂਦਾ ਹੈ, ਉਸ ਦਾ ਫਿਲਟ੍ਰੇਸ਼ਨ ਕਰਨ ਦੀ ਕੋਈ ਗੱਲ ਨਹੀਂ ਕਰਦਾ।

ਹੋਲੀ ਅਤੇ ਦੀਵਾਲੀ ’ਤੇ ਹੀ ਲੋਕਾਂ ਨੂੰ ਪ੍ਰਦੂਸ਼ਣ ਦੀ ਯਾਦ ਆਉਦੀ ਹੈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਹੋਲੀ ਅਤੇ ਦੀਵਾਲੀ ’ਤੇ ਹੀ ਲੋਕਾਂ ਨੂੰ ਪ੍ਰਦੂਸ਼ਣ ਦੀ ਯਾਦ ਆਉਦੀ ਹੈ। ਪੂਜਨੀਕ ਗੁਰੂ ਜੀ ਨੇ ਇਹ ਵੀ ਫਰਮਾਇਆ ਕਿ ਅਸੀਂ ਇਸ ਹੱਕ ’ਚ ਵੀ ਨਹੀਂ ਹਾਂ ਕਿ ਤੁਸੀਂ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਓ, ਪਰ ਅਸੀਂ ਇਸ ਹੱਕ ’ਚ ਵੀ ਨਹੀਂ ਹਾਂ ਕਿ ਇਨ੍ਹਾਂ ਤਿਉਹਾਰਾਂ ’ਚ ਖੁਸ਼ੀ ਨਾ ਮਨਾਓ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪਟਾਕਿਆਂ ਨਾਲ ਤਾਂ ਸਿਰਫ ਇੱਕ ਹੀ ਦਿਨ ਪ੍ਰਦੂਸ਼ਣ ਹੁੰਦਾ ਹੈ, ਪਰ ਫਿਰ ਵੀ ਜੋ ਮੀਟਰ ਹਨ ਪਲਿਊਸ਼ਣ ਵਾਲੇ ਉਹ ਰੋਜ਼ਾਨਾ ਹੀ 300, 500, 1000 ਤੱਕ ਪਹੁੰਚੇ ਰਹਿੰਦੇ ਹਨ ਪਰ ਉਦੋਂ ਤਾਂ ਕੋਈ ਨਹੀਂ ਰੋਕਦਾ।

ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਹੁਣ ਧਨਤੇਰਸ ਚਲੀ ਗਈ, ਪਰ ਤੁਸੀਂ ਬੁਰਾ ਨਾ ਮਨਾਉਣਾ, ਅਸੀਂ ਕਿਤੇ ਪੜ੍ਹਿਆ ਤੇ ਸੁਣਿਆ ਨਹੀਂ ਹੈ ਕਿ ਇਸ ਵਿੱਚ ਸੋਨਾ, ਚਾਂਦੀ ਖਰੀਦ ਲਓ, ਗੱਡੀਆਂ ਖਰੀਦ ਲਓ ਪਰ ਅਸੀਂ?ਇਹ ਪੜ੍ਹਿਆ ਹੈ ਕਿ ਇਸ ਦਿਨ ਯੋਗ ਕਰਨਾ ਚਾਹੀਦਾ, ਸਰੀਰ ਨੂੰ ਤੰਦਰੁਸਤ ਰੱਖਣ ਲਈ ਕੰਮ ਕਰਨਾ ਚਾਹੀਦਾ ਤੇ ਨਾਲ ਹੀ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡੇ ਘਰਾਂ ’ਚ ਸਫਾਈ ਆਵੇ ਅਤੇ ਤੰਦਰੁਸਤੀ ਆਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ