ਪੰਜਾਬ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ’ਤੇ ਅਕਾਲੀ ਦਲ ਦਾ ਮੰਥਨ

Lok Sabha elections

12 ਮੈਂਬਰੀ ਕਮੇਟੀ ਨਿਯੁਕਤ, ਹਾਰ ਦੇ ਕਾਰਨਾਂ ਦਾ ਲਾਵੇਗੀ ਪਤਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੂੰ ਮਿਲੀ ਹਾਰ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਮੰਥਨ ਕਰਨ ਲਈ 12 ਮੈਂਬਰੀ ਕਮੇਟੀ ਬਣਾਈ ਹੈ। ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਹਾਈ ਲੇਵਲ ਕਮੇਟੀ ਨਿਯੁਕਤ ਕੀਤਾ ਹੈ। ਇਹ 12 ਮੈਂਬਰੀ ਕਮੇਟੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਦੇ ਕਾਰਨਾਂ ਦਾ ਪਤਾ ਲਾਵੇਗੀ ਤੇ ਹਾਰ ਦੇ ਪਿੱਛੇ ਕਾਰਨਾਂ ਸਬੰਧੀ ਸੁਝਾਅ ਦੇਵੇਗੀ। ਜਿਸ ਤੋਂ ਬਾਅਦ ਪਾਰਟੀ ਤੇ ਉਸਦੀ ਨੀਤੀਆਂ ’ਚ ਬਦਲਾਅ ਕੀਤਾ ਜਾਵੇਗਾ।  ਇਨਾਂ 12 ਮੈਂਬਰੀ ਕਮੇਟੀ ਦੀ ਰਿਪੋਟਰ ਦੇ ਆਧਾਰ ’ਤੇ ਪਾਰਟੀ ਵੱਡੇ ਬਦਲਾਅ ਕਰੇਗੀ।

ਇਸ ਹਾਈਲੇਵਲ 12 ਮੈਂਬਰੀ ਕਮੇਟੀ ਲਈ ਬਲਵਿੰਦਰ ਸਿੰਘ ਭੂਦੜ, ਚਰਨਜੀਤ ਅਟਵਾਲ, ਬੀਬੀ ਜਾਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਮੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਚੀਮਾ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਤੇ ਸੁਰਜੀਤ ਸਿੰਘ ਰੱਖੜਾ ਨੂੰ ਸ਼ਾਮਲ ਕੀਤਾ ਗਿਆ ਹੈ।

ਜਿਕਰਯੋਗ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਬਸਪਾ ਨਾਲ ਗਠਜੋੜ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ ਤੇ ਅਕਾਲੀ ਦਲ ਨੂੰ ਸਿਰਫ ਚਾਰ ਸੀਟਾਂ ਮਿਲੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ