ਪ੍ਰੇਮੀ ਜਗਦੀਸ਼ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

body donet

ਪ੍ਰੇਮੀ ਜਗਦੀਸ਼ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ (Body Donor) ਹੋਣ ਦਾ ਮਾਣ

(ਵਿੱਕੀ ਕੁਮਾਰ) ਮੋਗਾ । ਮੋਗਾ ਦੇ ਸ਼ਾਂਤੀ ਨਗਰ ਵਾਸੀ ਜਗਦੀਸ਼ ਲਾਲ ਇੰਸਾਂ (65) ਨੇ ਸਰੀਰਦਾਨੀ (Body Donor) ਹੋਣ ਦਾ ਮਾਣ ਹਾਸਲ ਕੀਤਾ ਹੈ ਪ੍ਰੇਮੀ ਜਗਦੀਸ਼ ਲਾਲ ਇੰਸਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੰਗਲਵਾਰ ਨੂੰ ਉਨ੍ਹਾਂ ਦੀ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਜਿਸ ਉਪਰੰਤ ਪਰਿਵਾਰ ਦੇ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੀ ਮੋਗਾ ਦੀ ਕਮੇਟੀ ਨਾਲ ਤਾਲਮੇਲ ਕੀਤਾ।

ਜਿਸ ’ਤੇ ਬਲਾਕ ਮੋਗਾ ਦੇ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਤਾਲਮੇਲ ਕਰਕੇ ਪ੍ਰੇਮੀ ਜਗਦੀਸ਼ ਲਾਲ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਵਾਇਆ ਗਿਆ ਪ੍ਰੇਮੀ ਜਗਦੀਸ਼ ਲਾਲ ਇੰਸਾਂ ਦੇ ਘਰ ਤੋਂ ਲੈ ਕੇ ਮੋਗਾ ਦੇ ਮੈਜਿਸਟਿਕ ਰੋਡ ਅਤੇ ਉਸ ਤੋਂ ਅੱਗੇ ਮੇਨ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਡੇਰਾ ਪ੍ਰੇਮੀ ਬੱਸ ਸਟੈਂਡ ਦੇ ਨੇੜੇ ਮੇਨ ਚੌਕ ਵਿੱਚ ਦੀ ਹੁੰਦੇ ਹੋਏ ਅੰਤਿਮ ਯਾਤਰਾ ਕੱਢੀ ਗਈ ਇਸ ਦੌਰਾਨ ਸਾਧ-ਸੰਗਤ ਨੇ ਪ੍ਰੇਮੀ ਜਗਦੀਸ਼ ਲਾਲ ਇੰਸਾਂ ਅਮਰ ਰਹੇ ਦੇ ਆਕਾਸ਼ ਗੂੰਜਾਊ ਨਾਅਰੇ ਲਾਏ ਤੇ ਪ੍ਰੇਮੀ ਜਗਦੀਸ਼ ਲਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਮੈਡੀਕਲ ਕਾਲਜ ਲਈ ਰਵਾਨਾ ਕੀਤੀ ਗਈ।

ਸਾਧ-ਸੰਗਤ ਨੇ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਮੈਡੀਕਲ ਕਾਲਜ ਲਈ ਰਵਾਨਾ

ਇਸ ਮੌਕੇ ਵਾਰਡ ਨੰਬਰ 11 ਤੋਂ ਪੁੱਜੇ ਮਿਊਂਸੀਪਲ ਕੌਂਸਲਰ ਰਿਟਾ. ਚੋਪੜਾ ਤੇ ਉਨ੍ਹਾਂ ਦੇ ਪੁੱਤਰ ਵਨੀਤ ਚੋਪੜਾ ਨੇ ਡੇਰਾ ਸੱਚਾ ਸੌਦਾ ਦੇ ਇਸ ਸੇਵਾ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੇਮੀ ਜਗਦੀਸ਼ ਲਾਲ ਇੰਸਾਂ ਦੇ ਪੁੱਤਰ ਨੇ ਕਿਹਾ ਕਿ ਇਹ ਸੇਵਾ ਕਾਰਜ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਕਰ ਰਹੇ ਹਾਂ ਤੇ ਸਾਨੂੰ ਇਸ ਸੇਵਾ ਕਾਰਜ ਕਰਨ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਪ੍ਰੇਮੀ ਜਗਦੀਸ਼ ਲਾਲ ਇੰਸਾਂ ਦੀ ਅਰਥੀ ਨੂੰ ਐਂਬੂਲੈਂਸ ਤੱਕ ਉਨ੍ਹਾਂ ਦੀ ਪੂਜਾ ਰਾਣੀ ਨੂੰਹ, ਸੁਮਨ ਬਾਲਾ, ਵੀਨਾ ਰਾਣੀ ਭੈਣਾਂ ਨੇ ਮੋਢਾ ਦਿੱਤਾ।

ਇਸ ਮੌਕੇ ਦੀਪਕ ਕੁਮਾਰ ਇੰਸਾਂ, ਕੁਲਦੀਪ ਕੁਮਾਰ ਇੰਸਾਂ, ਰਾਹੁਲ ਗਾਬਾ, ਜਸ਼ਨ ਸੱਚਰ, ਮਨੀ ਸੁਡਾਨਾਂ, ਸਾਜਨ ਸੁਡਾਨਾਂ (ਸਾਰੇ ਪੁੱਤਰ), ਰਾਜ ਕੁਮਾਰ ਗਾਬਾ (ਜਵਾਈ), ਅਸ਼ੋਕ ਕੁਮਾਰ ਸੁਡਾਨਾਂ (ਭਰਾ), ਰੂਹਾਨੀ ਤੇ ਰੋਹਨ ਇੰਸਾਂ (ਪੋਤੀ-ਪੋਤਾ), 15 ਮੈਂਬਰ ਕੁਲਵਿੰਦਰ ਸਿੰਘ, 15 ਮੈਂਬਰ ਪਰਮਜੀਤ ਸਿੰਘ, 15 ਮੈਂਬਰ ਪ੍ਰੇਮ ਕੁਮਾਰ, 15 ਮੈਂਬਰ ਵਿਪਨ ਕੁਮਾਰ, 15 ਮੈਂਬਰ ਮਨਜੀਤ ਸਿੰਘ, 25 ਮੈਂਬਰ ਹਰਭਜਨ ਸਿੰਘ, ਮਾਸਟਰ ਭਗਵਾਨ ਦਾਸ ਇੰਸਾਂ ਜਿੰਮੇਵਾਰਾਂ ਜ਼ਿਲ੍ਹਾ ਗ੍ਰੀਨ ਐੱਸ, ਫੋਟੋਗ੍ਰਾਫਰ ਦਲਜੀਤ ਸਿੰਘ, ਭੰਗੀਦਾਸ ਗੁਰਬਚਨ ਸਿੰਘ ਟੇਲਰ, ਸੁਨੀਲ ਕੁਮਾਰ, ਰਾਮ ਲਾਲ, ਅਜੈ ਕੁਮਾਰ ਪੱਤਰਕਾਰ ਕੋਟਕਪੂਰਾ, ਗੁਰਪ੍ਰੀਤ ਸਿੰਘ, ਹਰਦਿਆਲ ਸਿੰਘ ਕਾਕਾ, ਡਾਕਟਰ ਮਨੀ ਇੰਸਾਂ, ਸ਼ੰਕਰ ਕੁਮਾਰ, ਜਸਵੀਰ ਸਿੰਘ, ਅਮਿਤ ਕੁਮਾਰ, ਬਾਬਾ ਮੀਤਾ, ਪਰਮਜੀਤ ਸਿੰਘ ਘੱਲ ਕਲਾਂ, ਰੂਪ ਸਿੰਘ ਸਾਫੂਵਾਲਾ, ਨਰੇਸ਼ ਕਾਲਾ, ਹਰਪ੍ਰੀਤ ਸਿੰਘ, ਬਲਜੀਤ ਕੌਰ, ਸਿਮਰਨ ਕੌਰ, ਚਰਨਜੀਤ ਕੌਰ, ਸੁਖਜਿੰਦਰ ਕੌਰ, ਨਿਸ਼ਾਂ ਇੰਸਾਂ, ਰੇਖਾ ਇੰਸਾਂ, ਜਸਵਿੰਦਰ ਕੌਰ, ਮਨਜੀਤ ਕੌਰ, ਸੁਨੀਤਾ ਇੰਸਾਂ ਆਦਿ ਜ਼ਿੰਮੇਵਾਰ ਹਾਜ਼ਰ ਸਨ।