ਵੱਡੀ ਗਿਣਤੀ ਵਿੱਚ ਸਾਧ-ਸੰਗਤ ਸਫ਼ਾਈ ਅਭਿਆਨ ਵਿੱਚ ਲਵੇਗੀ ਹਿੱਸਾ : ਜਿੰਮੇਵਾਰ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਤਹਿਤ 6 ਮਾਰਚ 2022 ਦਿਨ ਐਤਵਾਰ ਨੂੰ ਇਤਿਹਾਸਕ ਨਗਰੀ ਗੁਰੂਗ੍ਰਾਮ ‘ਚ ਚਲਾਏ ਜਾ ਰਹੇ ਸਫ਼ਾਈ ਮਹਾਂ ਅਭਿਆਨ (Safai Maha Abhiyan) ਲਈ ਦੇਸ਼ ਦੀ ਸਾਧ-ਸੰਗਤ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵਿੱਚ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ।
ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਗੋਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਸੇਵਾਦਾਰ ਮੋਹਿਤ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣ ਨਗਮਾ ਇੰਸਾਂ, ਸੇਵਾਦਾਰ ਭੈਣਾਂ ਊਸ਼ਾ ਇੰਸਾਂ ਅਤੇ ਅਨੁਰਾਧਾ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਗੁਰੂਗ੍ਰਾਮ ਵਿੱਚ ਸਫ਼ਾਈ ਮਹਾਂ ਅਭਿਆਨ ਚਲਾਉਣ ਦਾ ਸੁਨੇਹਾ ਲੱਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਪਹਿਲਾਂ ਵੀ ਕਈ ਵੱਡੇ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਕੁਝ ਹੀ ਘੰਟਿਆਂ ਵਿੱਚ ਗੰਦਗੀ ਮੁਕਤ ਕਰਕੇ ਚਮਕਾ ਦਿੱਤੇ ਸਨ।
ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ-ਸੰਗਤ ਨੇ ਲਗਭਗ ਸਾਰੇ ਹੀ ਸਫ਼ਾਈ ਅਭਿਆਨਾਂ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਅਤੇ ਹੁਣ ਵੀ ਗੁਰੂਗ੍ਰਾਮ ਸਥਿਤ ਸਫ਼ਾਈ ਮਹਾਂ ਅਭਿਆਨ ‘ਚ ਵੱਧ ਚੜ੍ਹ ਕੇ ਹਿੱਸਾ ਲਵੇਗੀ ਜਿਸ ਲਈ ਪੁਖ਼ਤਾ ਇੰਤਜਾਮ ਕੀਤੇ ਜਾ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਵਹੀਕਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਜਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ‘ਤੇ ਚੱਲਦਿਆਂ ਜਿੱਥੇ 138 ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ ਉਥੇ ਗੁਰਗ੍ਰਾਮ ‘ਚ ਸਫ਼ਾਈ ਅਭਿਆਨ ਪ੍ਰਤੀ ਪੂਰੇ ਉਤਸ਼ਾਹ ਨਾਲ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 32 ਸ਼ਹਿਰਾਂ ਨੂੰ ਕੀਤਾ ਗਿਆ ਹੈ ਚੱਕਾਚੱਕ
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਤੋਂ ਪਹਿਲਾਂ ਦਿੱਲੀ, ਜੈਪੁਰ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪਰ, ਹੋਸ਼ੰਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ ਅਤੇ ਹਰਿਦੁਆਰਾ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ.),ਅਲਵਰ, ਦੋਸਾ, ਸਵਾਈ ਮਾਧੋਪੁਰ, ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ, ਮੁੰਬਈ, ਪਾਣੀਪਤ, ਜੈਪੁਰ, ਕਰਨਾਲ ਵਿੱਚ ਚਲਾਏ ਸਫਾਈ ਮਹਾਂ ਅਭਿਆਨ ਵਿੱਚ ਭਾਰੀ ਗਿਣਤੀ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਨੇ ਹਿੱਸਾ ਪਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ