ਯੂਰਪੀ ਸੰਘ ਰੂਸ ’ਤੇ ਵਾਧੂ ਪਾਬੰਦੀਆਂ ਲਗਾਏਗਾ
ਬ੍ਰਸੇਲਜ਼। ਯੂਰਪੀਅਨ ਯੂਨੀਅਨ ਨੇ ਯੂਕਰੇਨ ਵਿੱਚ ਰੂਸ ਦੀ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਰੂਸ ’ਤੇ ਵਾਧੂ ਪਾਬੰਦੀਆਂ ਲਗਾਉਣ ਦਾ ਸਿਆਸੀ ਫੈਸਲਾ ਕੀਤਾ ਹੈ। ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਸ਼ੇਲ ਨੇ ਯੂਰਪੀ ਸੰਘ ਦੇ ਇੱਕ ਵਿਸ਼ੇਸ਼ ਸੰਮੇਲਨ ਤੋਂ ਬਾਅਦ ਕਿਹਾ, ‘ਅਸੀਂ ਰੂਸੀ ਸ਼ਾਸਨ ਦੇ ਖਿਲਾਫ਼ ਭਾਰੀ ਵਾਧੂ ਪਾਬੰਦੀਆਂ ਲਗਾਉਣ ਦਾ ਇੱਕ ਰਾਜਨੀਤਿਕ ਫੈਸਲਾ ਲਿਆ ਹੈ, ਜੋ ਉਹਨਾਂ ਲਈ ਦਰਦਨਾਕ ਸਾਬਤ ਹੋਵੇਗਾ।’ ਉਨ੍ਹਾਂ ਨੇ ਕਿਹਾ, ‘ਅਸੀਂ ਯੂਕਰੇਨ ਦੇ ਲੋਕਾਂ ਲਈ ਵਿੱਤੀ ਸਮਰੱਥਾ ਵਧਾਉਣ ਅਤੇ ਮਾਨਵਤਾਵਾਦੀ ਸਹਾਇਤਾ ਦੇਣ ’ਤੇ ਵੀ ਚਰਚਾ ਕੀਤੀ ਹੈ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ