ਮਸ਼ਹੂਰ ਮਲਿਆਲਮ ਅਭਿਨੇਤਰੀ ਲਲਿਤਾ ਦਾ ਦਿਹਾਂਤ
ਤਿਰੂਵਨੰਤਪੁਰਮ। ਮਲਿਆਲਮ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਲਲਿਤਾ ਦਾ ਉਮਰ ਸੰਬੰਧੀ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਮਸ਼ਹੂਰ ਅਦਾਕਾਰਾ ਲਲਿਤਾ ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਸਨੇ ਆਪਣੀ ਬੇਮਿਸਾਲ ਅਦਾਕਾਰੀ ਨਾਲ ਕਈ ਪੀੜ੍ਹੀਆਂ ਦਾ ਦਿਲ ਜਿੱਤ ਲਿਆ। ਉਹ ਆਪਣੀ ਸਮਾਜਿਕ ਪ੍ਰਤੀਬੱਧਤਾ ਅਤੇ ਯੋਗਦਾਨ ਕਾਰਨ ਹਰ ਘਰ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਈ ਸੀ।
ਵਿਰੋਧੀ ਧਿਰ ਦੇ ਨੇਤਾ ਵੀਡੀ ਸਤੇਸ਼ਾਨ ਨੇ ਕਿਹਾ ਕਿ ਬਹੁਮੁਖੀ ਅਦਾਕਾਰਾ, ਜੋ ਕੇਰਲ ਸੰਗੀਤ ਨਾਟਕ ਅਕਾਦਮੀ ਦੀ ਪ੍ਰਧਾਨ ਵੀ ਸੀ, ਨੇ ਹਰ ਕੇਰਲੀ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ। ਪ੍ਰਸ਼ੰਸਕਾਂ ਨੇ ਕਿਹਾ ਕਿ ਖੱਬੇਪੱਖੀ ਕਾਮਰੇਡ ਹੋਣ ਦੇ ਨਾਤੇ ਉਹ ਹਮੇਸ਼ਾ ਹੀ ਪ੍ਰਗਤੀਸ਼ੀਲ ਲਹਿਰ ਨਾਲ ਜੁੜੀ ਰਹੀ। ਲਲਿਤਾ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਤ੍ਰਿਸ਼ੂਰ ਦੇ ਵਡਕੰਚਰੀ ਵਿਖੇ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਲਿਤਾ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ ਉਸ ਦਾ ਆਪਦੇ ਬੇਟੇ ਦੇ ਘਰ ਵਿੱਚ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਬੇਟੀ ਸ਼੍ਰੀਕੁਟੀ ਅਤੇ ਅਭਿਨੇਤਾ-ਨਿਰਦੇਸ਼ਕ ਪੁੱਤਰ ਸਿਧਾਰਥ ਛੱਡ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ