ਭਾਰਤ ਨੇ ਕਣਕ ਦੀ ਪਹਿਲੀ ਖੇਪ ਅਫਗਾਨਿਸਤਾਨ ਲਈ ਕੀਤੀ ਰਵਾਨਾ

Wheat to Afghanistan

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਹਰੀ ਝੰਡੀ ਵਿਖਾ ਕੇ ਟਰੱਕ ਕੀਤੇ ਰਵਾਨਾ

  •  ਪਾਕਿਸਤਾਨ ਰਸਤੇ 41 ਟਰੱਕ ਲੋਡ ਕਰਕੇ ਭੇਜੇ ( Wheat to Afghanistan)

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਭਾਰਤ ਵੱਲੋਂ ਅਫਗਾਨਿਸਤਾਨ ਦੇਸ਼ ਦੇ ਨਾਗਰਿਕਾਂ ਦੀ ਸਹਾਇਤਾ ਲਈ ਅਟਾਰੀ ਸਰਹੱਦ ਤੋਂ ਵਾਇਆ ਪਾਕਿਸਤਾਨ ਰਸਤੇ ਅਫਗਾਨਿਸਤਾਨ ਕਣਕ ਭੇਜਣ ਲਈ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਹਰੀ ਝੰਡੀ ਵਿਖਾ ਕੇ ਭਾਰਤ ਤੋਂ ਅਫਗਾਨਿਸਤਾਨ ਲਈ ਟਰੱਕ ਰਵਾਨਾ ਕੀਤੇ। ਭਾਰਤ ਤੋਂ ਅਫਗਾਨਿਸਤਾਨ ਲਈ ਕਣਕ ਲੈਣ ਪੁੱਜੇ ਅਫਗਾਨਿਸਤਾਨ ਦੇਸ਼ ਦੇ ਹਾਈ ਕਮਿਸ਼ਨ ਜਨਾਬ ਫਰੀਦ ਮੁਓਮਦਜਈ ਨੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਤੇ ਭਾਰਤੀ ਆਵਾਮ ਨੇ ਅਫਗਾਨਿਸਤਾਨ ਦੇਸ਼ ਨੂੰ ਜਦੋਂ ਵੀ ਕਿਸੇ ਕਿਸਮ ਦੀ ਲੋੜ ਪਈ ਤਾਂ ਹਰ ਸਮੇਂ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ। ( Wheat to Afghanistan)

ਉਨ੍ਹਾਂ ਕਿਹਾ ਕਿ ਮੁਸ਼ਕਿਲ ਦੀ ਘੜੀ ’ਚ ਭਾਰਤ ਸਰਕਾਰ ਨੇ ਅਫਗਾਨਿਸਤਾਨ ਦੇਸ਼ ਨੂੰ ਜਿੱਥੇ ਅੱਜ ਪੰਜਾਹ ਹਜ਼ਾਰ ਮੀਟਿ੍ਰਕ ਟਨ ਕਣਕ ਦਿੱਤੀ ਹੈ, ਉੱਥੇ ਹੀ ਇਸ ਤੋਂ ਪਹਿਲਾਂ ਭਾਰਤ ਵੱਲੋਂ ਅਫਗਾਨਿਸਤਾਨ ਨੂੰ ਬੱਸਾਂ, ਮੈਡੀਕਲ ਸਹੂਲਤ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਦੀਆਂ ਵਸਤੂਆਂ ਹਰ ਦੁੱਖ ਦੀ ਘੜੀ ’ਚ ਭੇਜੀਆਂ ਗਈਆਂ, ਜਿਸ ਲਈ ਅਫ਼ਗ਼ਾਨਿਸਤਾਨ ਦੇਸ਼ ਭਾਰਤ ਦਾ ਰਿਣੀ ਹੈ।

ਭਾਰਤ ਤੋਂ 21 ਸੌ ਟਨ ਦੇ ਕਰੀਬ ਕਣਕ ਭੇਜੀ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਭਾਰਤ ਵੱਲੋਂ ਅੱਜ ਭੇਜੀ ਜਾ ਰਹੀ ਕਣਕ ਦੀ ਪਹਿਲੀ ਖੇਪ ਪਾਕਿਸਤਾਨ ਦੇ ਜਲਾਲਾਬਾਦ ਏਰੀਏ ਤੋਂ ਹੁੰਦੀ ਹੋਈ ਅਫਗਾਨਿਸਤਾਨ ਪਹੁੰਚੇਗੀ। ਵਿਦੇਸ਼ ਸਕੱਤਰ ਭਾਰਤ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫਗਾਨਿਸਤਾਨ ਦੇਸ਼ ਦੇ ਹਾਲਾਤ ਨੂੰ ਵੇਖਦੇ ਹੋਏ ਉੱਥੇ ਵੱਸਦੇ ਅਫਗਾਨੀਆਂ ਦੀ ਸਹਾਇਤਾ ਲਈ ਇਹ ਕਣਕ ਦੀ ਪਹਿਲੀ ਖੇਪ ਅੱਜ ਭਾਰਤ ਤੋਂ ਰਵਾਨਾ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਣਕ ਦੀ ਪਹਿਲੀ ਖੇਪ ਅੱਜ ਭਾਰਤ ਤੋਂ 21 ਸੌ ਟਨ ਦੇ ਕਰੀਬ ਅਫਗਾਨਿਸਤਾਨ ਦੇ ਸਪੈਸ਼ਲ ਆਏ 41 ਟਰੱਕਾਂ ’ਚ ਲੋਡ ਕਰਕੇ ਭੇਜੀ ਜਾ ਰਹੀ ਹੈ, ਜੋ ਚਾਰ ਦਿਨ ਬਾਅਦ ਅਫਗਾਨਿਸਤਾਨ ਪੁੱਜੇਗੀ। ਉਨ੍ਹਾਂ ਦੱਸਿਆ ਕਿ ਭੇਜੀ ਜਾਣ ਵਾਲੀ ਕਣਕ ਭਾਰਤ ਤੋਂ ਇੱਕ ਮਹੀਨੇ ’ਚ ਪੂਰੀ ਕਰ ਲਈ ਜਾਵੇਗੀ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਦੇਸ਼ ਨੂੰ ਅਗਾਂਹ ਹੋਰ ਵੀ ਕਿਸੇ ਕਿਸਮ ਦੀ ਚੀਜ਼ ਦੀ ਲੋੜ ਪਵੇਗੀ ਤਾਂ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।

ਪਾਕਿਸਤਾਨ ਲੈਣਾ ਚਾਹੁੰਦਾ ਸੀ ਸਿਹਰਾ

ਇਸ ਖੇਪ ਨੂੰ ਅਫਗਾਨਿਸਤਾਨ ਪਹੁੰਚਾਉਣ ਦਾ ਸਿਹਰਾ ਪਹਿਲਾਂ ਪਾਕਿਸਤਾਨ ਲੈਣਾ ਚਾਹੁੰਦਾ ਸੀ ਪਾਕਿਸਤਾਨ ਆਪਣੇ ਟਰੱਕਾਂ ਰਾਹੀਂ ਕਣਕ ਨੂੰ ਅਫਗਾਨਿਸਤਾਨ ਤੱਕ ਭੇਜਣ ਦਾ ਪ੍ਰਸਤਾਵ ਦੇ ਰਿਹਾ ਸੀ ਪਰ ਭਾਰਤ ਆਪਣੇ ਟਰੱਕਾਂ ’ਤੇ ਖੇਪ ਭੇਜਣ ਦੀ ਗੱਲ ’ਤੇ ਅੜਿਆ ਰਿਹਾ ਕਾਫੀ ਟਾਲਮਟੋਲ ਤੋਂ ਬਾਅਦ ਸਹਿਮਤੀ ਹੋਈ ਕਿ ਅਫਗਾਨਿਸਤਾਨ ਦੇ ਟਰੱਕ ਅਟਾਰੀ-ਵਾਘਾ ਸਰਹੱਦ ਤੰਕ ਪਹੰੁਚਣਗੇ ਯੂਐਨ ਨੂੰ ਸ਼ਾਮਲ ਕਰਕੇ ਭਾਰਤ ਨੇ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੀ ਭੂਮਿਕਾ ਨੂੰ ਹੀ ਖਤਮ ਕਰਨ ਦਾ ਕੰਮ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ