ਨਰਮੇ ਖਰਾਬੇ ਦਾ ਮੁਆਵਜਾ ਨਾ ਮਿਲਣ ਕਾਰਨ ਐਸ ਡੀ ਐਮ ਦਫਤਰ ਅੱਗੇ ਧਰਨਾ Protest ਸ਼ੁਰੂ
(ਸੰਜੀਵ ਤਾਇਲ) ਬੁਢਲਾਡਾ। ਐਸ ਡੀ ਐਮ ਦਫਤਰ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਨਰਮੇ ਦੇ ਖਰਾਬੇ ਦਾ ਮੁਆਵਜਾ ਨਾ ਮਿਲਣ ਕਾਰਨ ਰੋਸ ਵਜੋਂ ਅਣਮਿਥੇ ਸਮੇਂ ਦਾ ਧਰਨਾ (Protest) ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਬੁਲਾਰਿਆਂ ਨੇ ਕਿਹਾ ਕਿ ਦੋ ਮਹੀਨੇ ਤੋਂ ਲੈ ਕੇ ਤਹਿਸੀਲ ਅਫਸਰਾਂ ਦੇ ਖਾਤਿਆਂ ਵਿੱਚ ਨਰਮਾ ਖਰਾਬੇ ਦੀ ਰਾਸ਼ੀ ਆਈ ਹੋਈ ਹੈ ਪਰ ਅੱਜ ਤੱਕ ਹਰ ਪਿੰਡ ਵਿੱਚ ਸੈਂਕੜੇ ਕਿਸਾਨ ਅਜੇ ਵੀ ਮੁਆਵਜੇ ਤੋਂ ਵਾਂਝੇ ਹਨ।ਜਿੰਨਾ ਕੁਝ ਕੁ ਦੇ ਖਾਤਿਆਂ ਵਿੱਚ ਰਾਸ਼ੀ ਗਈ ਹੈ ਉਹ ਵੀ ਗਲਤ ਖਾਤਿਆਂ ’ਚ ਭੇਜਣ ਕਰਕੇ ਬੈਂਕਾਂ ਵੱਲੋਂ ਅਦਾਇਗੀ ਨਹੀਂ ਹੋ ਰਹੀ।
ਬੁਲਾਰਿਆਂ ਨੇ ਕਿਹਾ ਕਿ ਅਜਿਹੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਰਮੇ ਦੀ ਚੁਗਾਈ ਵਾਲੇ ਮਜਦੂਰ ਪਰਿਵਾਰਾਂ ਨੂੰ ਐਲਾਨ ਕੀਤੀ ਰਾਸ਼ੀ ਦੀ ਵੰਡ ਸ਼ੁਰੂ ਹੀ ਨਹੀਂ ਕੀਤੀ ਗਈ ਜੋੋ ਤੁਰੰਤ ਸ਼ੁਰੂ ਕੀਤੀ ਜਾਵੇ।ਸੰਬੋਧਨ ਕਰਦਿਆਂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਸ ਡੀ ਐਮ ਦਫਤਰ ਵਿਖੇ ਮੰਗ ਪੱਤਰ ਸੌਪ ਕੇ ਪ੍ਰਸਾਸ਼ਨ ਨੂੰ ਮੰਗਾਂ ਲਾਗੂ ਕਰਨ ਲਈ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਪਰ ਮੁਆਵਜਾ ਨਾ ਮਿਲਣ ਕਰਕੇ ਹੁਣ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ ਜੋ ਰਾਸ਼ੀ ਮਿਲਣ ਤੱਕ ਜਾਰੀ ਰਹੇਗਾ।ਇਸ ਮੌਕੇ ਅਮਰੀਕ ਸਿੰਘ ਕਿਸ਼ਨਗੜ੍ਹ, ਸੁਖਪਾਲ ਸਿੰਘ ਰਾਮਪੁਰ ਮੰਡੇਰ, ਜਗਸੀਰ ਸਿੰਘ ਦਿਆਲਪੁਰਾ ਖੇਤ ਮਜਦੂਰ ਆਗੂ ਅਤੇ ਔਰਤ ਆਗੂ ਅਮਰਜੀਤ ਕੌਰ ਬਹਾਦਰਪੁਰ, ਜਲ ਕੌਰ , ਭਗਵੰਤ ਕੌਰ ਕਿਸ਼ਨਗੜ੍ਹ ਆਦਿ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ