ਭਾਰਤ ਦੌਰੇ ਲਈ ਸ਼੍ਰੀਲੰਕਾ ਦੀ ਟੀ-20 ਟੀਮ ਦਾ ਐਲਾਨ

Sri Lanka T20

( Sri Lanka T20) ਛੇ ਸਪਿਨਰਾਂ ਨੂੰ ਮਿਲੀ ਜਗ੍ਹਾ 

  • ਆਈਪੀਐਲ ਮੈਗਾ ਨਿਲਾਮੀ ਵਿੱਚ 10.75 ਕਰੋੜ ਵਿੱਚ ਵਿਕਣ ਵਾਲੇ ਵਨਿੰਦੂ ਹਸਾਰੰਗਾ ਵੀ ਟੀਮ ਵਿੱਚ ਸ਼ਾਮਲ

ਸ੍ਰੀਲੰਕਾ। ਭਾਰਤ ਖਿਲਾਫ 24 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸ਼੍ਰੀਲੰਕਾ (Sri Lanka T20) ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਦਾਸੁਨ ਸ਼ਨਾਕਾ ਦੇ ਹੱਥਾਂ ਵਿੱਚ ਹੈ। ਇਸ ਦੇ ਨਾਲ ਹੀ ਚਰਿਥ ਅਸਾਲੰਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਆਈਪੀਐਲ ਮੈਗਾ ਨਿਲਾਮੀ ਵਿੱਚ 10.75 ਕਰੋੜ ਵਿੱਚ ਵਿਕਣ ਵਾਲੇ ਵਨਿੰਦੂ ਹਸਾਰੰਗਾ ਵੀ ਟੀਮ ਵਿੱਚ ਸ਼ਾਮਲ ਹਨ। ਸ੍ਰੀਲੰਕਾ ਦੀ ਟੀਮ ਵਿੱਚ ਛੇ ਸਪਿਨ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ‘ਚ ਸ਼੍ਰੀਲੰਕਾ ਦੀ ਟੀਮ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਆਸਟ੍ਰੇਲੀਆ ਗਈ ਸੀ, ਜਿੱਥੇ ਟੀਮ ਨੂੰ ਸੀਰੀਜ਼ ‘ਚ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ੍ਰੀਲੰਕਾ ਦੀ ਟੀਮ ਇਹ ਹਾਰ ਭੁੱਲ ਕੇ ਨਵੀਂ ਸ਼ੁਰੂਆਤ ਕਰਨਾ ਚਾਹੇਗੀ।

https://twitter.com/OfficialSLC/status/1495683421686931456?ref_src=twsrc%5Etfw%7Ctwcamp%5Etweetembed%7Ctwterm%5E1495683421686931456%7Ctwgr%5E%7Ctwcon%5Es1_c10&ref_url=about%3Asrcdoc

ਟੀ-20 ਲੜੀ ਦਾ ਪਹਿਲਾ ਮੁਕਾਬਾਲ 24 ਫਰਵਰੀ ਨੂੰ

ਬੀਸੀਸੀਆਈ ਨੇ ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਅਤੇ ਟੈਸਟ ਸੀਰੀਜ਼ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾ ਟੀਮ ਦੇ ਦੌਰੇ ਦੀ ਸ਼ੁਰੂਆਤ 24 ਫਰਵਰੀ ਤੋਂ ਲਖਨਊ ‘ਚ ਪਹਿਲੇ ਟੀ-20 ਮੈਚ ਨਾਲ ਹੋਵੇਗੀ। ਦੋ ਮੈਚਾਂ ਦੀ ਟੈਸਟ ਲੜੀ ਮੋਹਾਲੀ ‘ਚ 4 ਮਾਰਚ ਤੋਂ ਸ਼ੁਰੂ ਹੋਵੇਗੀ।

ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ

ਦਾਸੁਨ ਸ਼ਨਾਕਾ (ਕਪਤਾਨ), ਚਰਿਥ ਅਸਾਲੰਕਾ, ਪਥੁਮ ਨਿਸਾਂਕਾ, ਕੁਸਲ ਮੈਂਡਿਸ, ਦਿਨੇਸ਼ ਚਾਂਦੀਮਲ, ਧਨੁਸ਼ਕਾ ਗੁਣਾਤਿਲਕਾ, ਕਾਮਿਲ ਮਿਸ਼ਰਾ, ਜਨਾਥ ਲੀਨੇਜ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਲਾਹਿਰੂ ਕੁਮਾਰਾ, ਦੁਸ਼ਮੰਤਾ ਚਮੀਰਾ, ਬਿਨੁਰਾ ਫੇਰਾਨੰਦ ਫੇਰਾਨੈਂਕੋ, ਕਨੇਡਰਾ ਫੇਰਾਨੈਂਕੋ, ਸ਼ਨਾਨਕਾ , ਪ੍ਰਵੀਨ ਜੈਵਿਕਰਮਾ , ਆਸ਼ਿਆਨ ਡੇਨੀਅਲਸ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ