ਐਨ.ਕੇ. ਸ਼ਰਮਾ ਦਾ ਦਾਅਵਾ, ਆਉਣ ਵਾਲੇ ਸਾਲਾਂ ਵਿੱਚ ਖ਼ਰਚ ਕੀਤੇ ਜਾਣਗੇ ਇੱਕ ਹਜ਼ਾਰ ਕਰੋੜ ਰੁਪਏ
ਵਿਕਾਸ ਲਈ ਪ੍ਰੋਜੈਕਟ ਹੋ ਰਹੇ ਹਨ ਤਿਆਰ, ਅਗਲੇ 5 ਸਾਲਾਂ ’ਚ ਬਦਲ ਜਾਏਗੀ ਤਸਵੀਰ : ਐਨ.ਕੇ. ਸ਼ਰਮਾ
ਬਲਟਾਨਾ ਨੂੰ ਚੰਡੀਗੜ ਨਾਲ ਜੋੜਨ ਲਈ ਬਣਨਗੀਆਂ 2 ਸੜਕਾਂ, ਸੱਤਾ ’ਚ ਆਉਂਦੇ ਹੀ ਸ਼ੁਰੂ ਹੋਏਗਾ ਕੰਮ
(ਸੱਚ ਕਹੂੰ ਬਿਊਰੋ) ਡੇਰਾਬੱਸੀ/ਜੀਰਕਪੁਰ। ਜੀਰਕਪੁਰ ਅਤੇ ਡੇਰਾਬੱਸੀ ਨੂੰ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਗੇੇਟ-ਵੇਅ ਬਣਾਉਂਦੇ ਹੋਏ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਜਾਏਗਾ। ਇਹ ਵਿਧਾਨ ਸਭਾ ਹਲਕਾ ਆਪਣੇ ਆਪ ਵਿੱਚ ਅਹਿਮੀਅਤ ਰੱਖਦਾ ਹੈ, ਕਿਉਂਕਿ ਇੱਕ ਪਾਸੇ ਕੁਝ ਹੀ ਕਿਲੋਮੀਟਰ ’ਤੇ ਹਿਮਾਚਲ ਸ਼ੁਰੂ ਹੋ ਰਿਹਾ ਹੈ ਤਾਂ ਹਰਿਆਣਾ ਦੋਵੇਂ ਪਾਸਿਓਂ ਬਾਰਡਰ ਲੱਗਦਾ ਹੈ। ਇਸ ਲਈ ਇਸ ਇਲਾਕੇ ਨੂੰ ਗੇਟਵੇ ਦੇ ਰੂਪ ਵਿੱਚ ਤਿਆਰ ਕਰਦੇ ਹੋਏ ਵੱਡੇ ਪੱਧਰ ’ਤੇ ਵਿਕਾਸ ਕੀਤਾ ਜਾਏਗਾ। ਜੀਰਕਪੁਰ ਅਤੇ ਡੇਰਾਬੱਸੀ ਲਈ ਆਉਣ ਵਾਲੇ ਸਾਲਾਂ ਦੌਰਾਨ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਜਿਆਦਾ ਖ਼ਰਚ ਕਰਦੇ ਹੋਏ ਇਲਾਕੇ ਦੀ ਤਸਵੀਰ ਹੀ ਬਦਲ ਦਿੱਤੀ ਜਾਏਗੀ। ਇਹ ਐਲਾਨ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਵਲੋਂ ਇਥੇ ਨੁੱਕੜ ਮੀਟਿੰਗਾਂ ਦੌਰਾਨ ਕੀਤਾ ਗਿਆ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਨੂੰ ਪੰਜਾਬ ਦੇ ਨਾਲ ਡੇਰਾਬੱਸੀ ਵਿਧਾਨ ਸਭਾ ਹਲਕਾ ਹੀ ਜੋੜਦਾ ਹੈ ਅਤੇ ਇਸ ਲਈ ਬਾਰਡਰ ’ਤੇ ਹੋਣ ਕਰਕੇ ਜਿਥੇ ਕਈ ਤਰਾਂ ਦੀ ਪਰੇਸ਼ਾਨੀਆਂ ਹਨ ਤਾਂ ਉਥੇ ਹੀ ਕਾਫ਼ੀ ਤਰਾਂ ਦੇ ਫਾਇਦੇ ਵੀ ਹਨ। ਹਿਮਾਚਲ ਅਤੇ ਹਰਿਆਣਾ ਦੀ ਇੰਡਸਟਰੀ ਜਦੋਂ ਪੰਜਾਬ ਵਿੱਚ ਘੱਟ ਰੇਟ ’ਤੇ ਬਿਜਲੀ ਮਿਲਣ ਕਰਕੇ ਪੰਜਾਬ ਵਿੱਚ ਆਏਗੀ ਤਾਂ ਇਸੇ ਇਲਾਕੇ ਦੀ ਵਰਤੋਂ ਕਰਦੇ ਹੋਏ ਉਹ ਬਾਰਡਰ ਕੋਲ ਹੀ ਰਹਿਣਗੇ। ਜਿਸ ਨਾਲ ਡੇਰਾਬੱਸੀ ਹਲਕੇ ਵਿੱਚ ਹੋਰ ਇੰਡਟਸਟਰੀਜ ਲਿਆਉਂਦੇ ਹੋਏ ਇਥੇ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਤਾਂ ਵਿਕਾਸ ਵੀ ਵੱਧ ਹੋਏਗਾ।
ਉਨਾਂ ਕਿਹਾ ਕਿ ਜੀਰਕਪੁਰ ਵਿਖੇ ਕਾਫ਼ੀ ਜਿਆਦਾ ਵਿਕਾਸ ਹੋ ਚੁੱਕਾ ਹੈ ਅਤੇ ਅਜੇ ਕਾਫ਼ੀ ਜਿਆਦਾ ਵਿਕਾਸ ਹੋਰ ਹੋਣ ਦੀ ਲੋੜ ਹੈ, ਇਸ ਲਈ ਸੱਤਾ ਵਿੱਚ ਅਕਾਲੀ-ਬਸਪਾ ਦਾ ਆਉਣਾ ਜਰੂਰੀ ਹੈ ਤਾਂ ਕਿ ਇਸ ਇਲਾਕੇ ਦਾ ਵਿਕਾਸ ਹੋ ਸਕੇ। ਐਨ. ਕੇ. ਸ਼ਰਮਾ ਨੇ ਕਿਹਾ ਕਿ ਬਲਟਾਨਾ ਇਲਾਕੇ ਵਿੱਚ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਬਲਟਾਨਾ ਦਾ ਹੋਰ ਵਿਕਾਸ ਕੀਤਾ ਜਾਏਗਾ। ਬਲਟਾਨਾ ਨੂੰ ਚੰਡੀਗੜ ਨਾਲ ਜੋੜਨ ਲਈ 2 ਹੋਰ ਸੜਕਾਂ ਤਿਆਰ ਕੀਤੀ ਜਾਣਗੀਆਂ ਤਾਂ ਕਿ ਬਲਟਾਨਾ ਤੋਂ ਚੰਡੀਗੜ ਆਉਣ ਅਤੇ ਜਾਣ ਲਈ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਿਰੋਧੀਆਂ ਦਾ ਨਹੀਂ ਚੱਲੇਗਾ ਝੂਠ, ਆਪ, ਭਾਜਪਾ ਤੇ ਕਾਂਗਰਸ ਬੌਖਲਾਹਟ ’ਚ
ਐਨ. ਕੇ. ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਵਿਧਾਨ ਸਭਾ ਸੀਟ ’ਤੇ ਵਿਰੋਧੀਆਂ ਦਾ ਕੋਈ ਵੀ ਝੂਠ ਨਹੀਂ ਚੱਲੇਗਾ ਅਤੇ ਹਰ ਕਿਸੇ ਨੂੰ ਇਹ ਪਤਾ ਹੈ ਕਿ ਇਸ ਸੀਟ ’ਤੇ ਕਾਫ਼ੀ ਜਿਆਦਾ ਵਿਕਾਸ ਹੋਇਆ ਹੈ ਅਤੇ ਹੋਰ ਵਿਕਾਸ ਲਈ ਪ੍ਰੋਜੈਕਟ ਵੀ ਤਿਆਰ ਹੋ ਚੁੱਕੇ ਹਨ। ਇਸ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਸਣੇ ਕਾਂਗਰਸ ਦਾ ਝੂਠ ਨਹੀਂ ਚਲਣ ਵਾਲਾ ਹੈ। ਇਸ ਨੂੰ ਇਥੇ ਕੋਈ ਮੂੰਹ ਨਹੀਂ ਲਗਾਏਗਾ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਹੀ ਇੱਕ ਇੱਕ ਵੋਟ ਮਿਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ